ਲਾਪਤਾ 328 ਸਰੂਪਾਂ ਦੇ ਮਾਮਲੇ 'ਚ ਬਹੁਤ ਕਸੂਤੇ ਫਸ ਚੁੱਕੇ ਨੇ ਬਾਦਲਕੇ

ਲਾਪਤਾ 328 ਸਰੂਪਾਂ ਦੇ ਮਾਮਲੇ 'ਚ ਬਹੁਤ ਕਸੂਤੇ ਫਸ ਚੁੱਕੇ ਨੇ ਬਾਦਲਕੇ

ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਤੇ ਬਾਦਲ ਦਲੀਏ ਬਹੁਤ ਕਸੂਤੇ ਫਸ ਚੁੱਕੇ ਹਨ। ਖ਼ਾਲਸਾ ਪੰਥ ਨੇ ਵੀ ਇਹਨਾਂ ਦੀ ਘੇਰਾਬੰਦੀ ਕੀਤੀ ਹੋਈ ਹੈ ਤੇ ਸਰਕਾਰ ਨੇ ਵੀ ਦੋਸ਼ੀਆਂ ਉੱਤੇ ਸ਼ਿਕੰਜਾ ਕੱਸ ਦਿੱਤਾ ਹੈ। ਸਤਿੰਦਰ ਕੋਹਲੀ ਦੀ ਗ੍ਰਿਫ਼ਤਾਰੀ ਨਾਲ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸਾਹ ਸੁੱਕ ਚੁੱਕੇ ਹਨ ਤੇ ਹੁਣ ਇਹ ਕੰਧ ਨਾਲ ਟੱਕਰਾਂ ਮਾਰ ਰਹੇ ਹਨ। ਜਥੇਦਾਰ ਕੁਲਦੀਪ ਸਿੰਘ ਗੜਗੱਜ ਇਸ ਮਸਲੇ ਵਿੱਚ ਪਾਸੇ ਹੀ ਰਹਿਣ ਤਾਂ ਚੰਗਾ ਹੈ, ਨਹੀਂ ਤਾਂ ਉਹ ਵੀ ਲਿੱਬੜ ਜਾਣਗੇ। ਪਿਛਲੇ ਸਾਢੇ ਪੰਜ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਬਾਦਲਕੇ ਜੋ 328 ਸਰੂਪਾਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ, ਪਰ ਹੁਣ ਇਹਨਾਂ ਦੇ ਪੁੱਠੇ ਦਿਨ ਆ ਗਏ ਹਨ। ਪੰਥਕ ਜਥੇਬੰਦੀਆਂ ਦਾ ਸੰਘਰਸ਼ ਸਫ਼ਲਤਾ ਪੂਰਵਕ ਅੱਗੇ ਵੱਧ ਰਿਹਾ ਹੈ, ਸ਼੍ਰੋਮਣੀ ਕਮੇਟੀ ਦੇ ਗੁੰਡਿਆਂ ਵੱਲੋਂ ਜ਼ਖਮੀ ਕੀਤੇ ਸਿੰਘਾਂ-ਸਿੰਘਣੀਆਂ ਦੇ ਚਿਹਰਿਆਂ ਉੱਤੇ ਖ਼ੁਸ਼ੀ ਦੀ ਝਲਕ ਆਈ ਹੈ, ਇਨਸਾਫ਼ ਦੀ ਇੱਕ ਆਸ ਬੱਝੀ ਹੈ ਜਿਸ ਨੂੰ ਲੈ ਕੇ ਬਾਦਲਕੇ ਪੰਥ-ਪ੍ਰਸਤ ਗੁਰਸਿੱਖਾਂ ਤੋਂ ਬੇਹੱਦ ਦੁਖੀ ਹਨ। ਬਾਦਲ ਦਲ ਨੂੰ ਗੁਰਮਤਿ ਸਿਧਾਂਤਾਂ 'ਤੇ ਪਹਿਰਾ ਦੇਣ ਵਾਲ਼ੇ ਪੰਥ-ਪ੍ਰਸਤ ਗੁਰਸਿੱਖ ਆਪਣੇ ਵੈਰੀ-ਦੁਸ਼ਮਣ ਜਾਪਦੇ ਹਨ। ਬਾਦਲਕਿਆਂ ਵੱਲੋਂ ਹਰ ਪੰਥਕ ਅਤੇ ਖ਼ਾਲਿਸਤਾਨੀ ਵਿਚਾਰਧਾਰਾ ਵਾਲ਼ੇ ਸਿੱਖ ਨੂੰ ਕਾਂਗਰਸੀ ਕਹਿ ਕੇ ਨਿੰਦਿਆ-ਭੰਡਿਆ ਤੇ ਬਦਨਾਮ ਕੀਤਾ ਜਾਂਦਾ ਹੈ। ਬਾਦਲਕੇ ਚਾਹੁੰਦੇ ਨੇ ਕਿ ਪੰਥਕ ਸੋਚ ਦੇ ਧਾਰਨੀ ਗੁਰਸਿੱਖਾਂ ਨੂੰ ਪੰਥ 'ਚੋਂ ਛੇਕ ਦੇਣਾ ਚਾਹੀਦਾ ਹੈ, ਇਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ, ਜੇਲ੍ਹਾਂ 'ਚ ਤੁੰਨ ਦੇਣਾ ਚਾਹੀਦਾ ਹੈ, ਇਹਨਾਂ ਨੂੰ ਪੰਥ ਦੀ ਗੱਲ ਕਰਨ ਦਾ ਕੋਈ ਹੱਕ ਨਹੀਂ, ਇਹ ਸਾਡੇ ਰਾਜ-ਭਾਗ ਲਈ ਖਤਰਾ ਹਨ। ਬਾਦਲਕੇ ਕਹਿੰਦੇ ਕਿ ਪੰਥ-ਪ੍ਰਸਤ ਸਿੱਖਾਂ ਨੂੰ ਡੇਰਾ ਸਿਰਸਾ ਨਾਲ਼ ਸਾਡੀ ਯਾਰੀ ਚੁੱਭਦੀ ਹੈ, ਇਹਨਾਂ ਕਰਕੇ ਨੂਰਮਹਿਲੀਏ ਵੀ ਸਾਡੇ ਨਾਲ਼ ਨਰਾਜ਼ ਹਨ, ਭਨਿਆਰੇ ਵਾਲ਼ੇ ਨਾਲ਼ ਵੀ ਇਹ ਸਾਂਝ ਰੱਖਣ ਤੋਂ ਰੋਕਦੇ ਹਨ, ਰਾਧਾ ਸੁਆਮੀਆਂ ਨਾਲ਼ ਵੀ ਇਹ ਪੰਗਾ ਪਾਈ ਰੱਖਦੇ ਹਨ, ਨਿਰੰਕਾਰੀਆਂ ਵਿਰੁੱਧ ਤਾਂ ਇਹਨਾਂ ਨੇ ਲੰਬੀ ਲੜਾਈ ਲੜੀ ਹੈ ਤੇ ਸਾਨੂੰ ਬਿਪਤਾ ਪਾਈ ਰੱਖੀ ਸੀ। ਬਾਦਲਕਿਆਂ ਦਾ ਕਹਿਣਾ ਹੈ ਕਿ ਜਦੋਂ ਸੁਮੇਧ ਸੈਣੀ ਨੂੰ ਅਸੀਂ ਡੀ.ਜੀ.ਪੀ. ਲਾਇਆ ਸੀ ਓਦੋਂ ਵੀ ਪੰਥ ਨੂੰ ਪਿਆਰ ਕਰਨ ਵਾਲ਼ੇ ਸਿੱਖਾਂ ਨੇ ਸਾਡਾ ਐਨਾ ਵਿਰੋਧ ਕੀਤਾ ਕਿ ਸਾਨੂੰ ਸੈਣੀ ਨੂੰ ਹਟਾਉਣਾ ਪਿਆ, ਲੈ ਸੈਣੀ ਨੇ ਜੁਝਾਰੂ ਸਿੱਖ ਹੀ ਮਾਰੇ ਸਨ, ਬਾਦਲ ਟੱਬਰ ਦਾ ਥੋੜ੍ਹਾ ਕੋਈ ਮਾਰਿਆ, ਅਸੀਂ ਤਾਂ ਉਸ ਨਾਲ਼ ਰਲ਼ ਕੇ ਨਜ਼ਾਰੇ ਲੁੱਟ ਰਹੇ ਸੀ, ਜੇ ਸਾਡੀ ਦੁਬਾਰਾ ਸਰਕਾਰ ਆ ਗਈ ਤਾਂ ਸੈਣੀ ਕੋਲ਼ੋਂ ਇਹਨਾਂ ਸਿੱਖਾਂ 'ਤੇ ਫੇਰ ਜ਼ੁਲਮ-ਤਸ਼ੱਦਦ ਕਰਾਵਾਂਗੇ, ਇਹਨਾਂ ਦੇ ਚੱਡੇ ਪੜਵਾਵਾਂਗੇ, ਪੱਟ ਚਿਰਵਾ ਕੇ ਲੂਣ ਭਰਵਾਵਾਂਗੇ, ਨਹੁੰ ਖਿੱਚਵਾਵਾਂਗੇ, ਗੁਪਤ ਅੰਗਾਂ 'ਤੇ ਕਰੰਟ ਵੀ ਲਗਵਾਵਾਂਗੇ, ਜੇ ਲੋੜ ਪਈ ਤਾਂ ਅਸੀਂ ਖੁਦ ਕੋਲ਼ ਬਹਿ ਕੇ ਪੰਥਕ ਸਿੱਖਾਂ ਉੱਤੇ ਰੀਝ ਨਾਲ਼ ਡਾਂਗ ਫਿਰਵਾਵਾਂਗੇ। ਬਾਦਲਕੇ ਦੁਖੀ ਹਨ ਕਿ ਇਹਨਾਂ ਸਿੱਖਾਂ ਨੂੰ ਤਾਂ ਇਜ਼ਹਾਰ ਆਲਮ ਤੋਂ ਵੀ ਤਕਲੀਫ਼ ਸੀ, ਕਹਿੰਦੇ ਆਲਮ ਸੈਨਾ ਬਣਾ ਕੇ ਇਸ ਨੇ ਸਿੱਖ ਨੌਜਵਾਨ ਮਾਰੇ ਸਨ, ਫਿਰ ਕੀ ਹੋ ਗਿਆ ਇੱਕ ਦਿਨ ਮਰਨਾ ਹੀ ਹੈ ਜੇ ਸੈਣੀ ਜਾਂ ਆਲਮ ਨੇ ਮਾਰ'ਤੇ ਤਾਂ ਕੀ ਲੋਹੜਾ ਆ ਗਿਆ, ਇਹ ਬਾਦਲ ਸੈਨਾ ਦੇ ਜਰਨੈਲ ਸਨ, ਇਹਨਾਂ ਵਰਗੇ ਤਾਂ ਸਾਡੀ ਸੈਨਾ 'ਚ ਬਥੇਰੇ ਹਨ। ਅਸੀਂ ਵੀ ਬਾਦਲ ਸੈਨਾ ਬਣਾ ਕੇ ਸਿੱਖ ਹੀ ਮਾਰ ਰਹੇ ਹਾਂ। 1978 'ਚ ਨਕਲੀ ਨਿਰੰਕਾਰੀਆਂ ਨਾਲ਼ ਰਲ਼ ਕੇ ਅਸੀਂ ਅੰਮ੍ਰਿਤਸਰ 'ਚ 13 ਸਿੱਖ ਮਰਵਾਏ, ਫਿਰ ਸੰਤ ਭਿੰਡਰਾਂਵਾਲ਼ਿਆਂ ਦੀ ਸੱਜੀ ਬਾਂਹ ਸੁਰਿੰਦਰ ਸਿੰਘ ਸੋਢੀ ਮਰਵਾਇਆ, ਸ੍ਰੀ ਦਰਬਾਰ ਸਾਹਿਬ ਹਮਲੇ ਵਿੱਚ ਵੀ ਤਾਂ ਸਾਡਾ ਹੱਥ ਸੀ, ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਅਤੇ ਅਨੇਕਾਂ ਜੁਝਾਰੂ ਸਿੰਘਾਂ ਨੂੰ ਸ਼ਹੀਦ ਕਰਵਾਇਆ, ਜਦ ਕੇ.ਪੀ.ਐੱਸ ਗਿੱਲ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਸਿੱਖਾਂ ਨੂੰ ਮਾਰਦਾ ਸੀ ਤਾਂ ਵੱਡੇ ਬਾਦਲ ਸਾਬ੍ਹ ਉਸ ਨਾਲ਼ ਰਾਤਾਂ ਨੂੰ ਚੋਰੀ-ਛਿਪੇ ਮੀਟਿੰਗਾਂ ਕਰਦੇ ਸੀ। ਫਿਰ ਅਸੀਂ ਕਮਲਜੀਤ ਸਿੰਘ ਸੁਨਾਮ, ਹਰਮੰਦਰ ਸਿੰਘ ਡੱਬਵਾਲੀ, ਦਰਸ਼ਨ ਸਿੰਘ ਲੋਹਾਰਕਾ, ਸੋਹਣ ਸਿੰਘ, ਜਸਪਾਲ ਸਿੰਘ ਚੌੜ ਸਿਧਵਾਂ, ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਆਦਿਕ ਕਿੰਨੇ ਸਿੰਘ ਸਾਡੀ ਬਾਦਲ ਸਰਕਾਰ ਨੇ ਮਾਰੇ ਸਨ। ਬਾਦਲਕਿਆਂ ਦੀ ਸੁਣੋ ਉਹ ਕਹਿੰਦੇ ਨੇ ਕਿ ਤੁਹਾਨੂੰ ਮਾਰੀਏ ਨਾ ਤਾਂ ਹੋਰ ਕੀ ਕਰੀਏ ਤੁਸੀਂ ਦੇਹਧਾਰੀ ਗੁਰੂ-ਡੰਮ੍ਹ ਦਾ ਵਿਰੋਧ ਕਰਦੇ ਓ ਤੇ ਸਾਡੀਆਂ ਵੋਟਾਂ ਖਰਾਬ ਹੁੰਦੀਆਂ ਨੇ। ਸਾਡੀ ਕੋਈ ਪੰਥਕ ਸਰਕਾਰ ਨ੍ਹੀਂ ਹੁੰਦੀ, ਉਹ ਤਾਂ ਦੋਨੋਂ ਬਾਦਲ ਸਾਬ੍ਹ ਤੁਹਾਨੂੰ ਸਿੱਖਾਂ ਨੂੰ ਭਰਮਾ ਕੇ ਆਪਣੇ ਜਾਲ਼ ’ਚ ਫਸਾਉਂਦੇ ਨੇ, ਅਸੀਂ ਤਾਂ ਦਿੱਲੀ ਦਰਬਾਰ ਦੇ ਹੁਕਮ 'ਚ ਰਹਿਣਾ ਹੁੰਦਾ, ਆਹ ਨਕਲੀ ਗੁਰੂ-ਪਖੰਡੀ ਆਦਿਕ ਸਾਡੀ ਜ਼ਿੰਦ-ਜਾਨ ਹਨ, ਪੰਥ ਭਾਵੇਂ ਢੱਠੇ ਖੂਹ 'ਚ ਪਵੇ ਅਸੀਂ ਕੀ ਲੈਣਾ। ਬਾਦਲਕੇ ਗੱਜ-ਵੱਜ ਕੇ ਕਹਿੰਦੇ ਨੇ ਕਿ ਸਾਡਾ ਗੁਰਧਾਮਾਂ 'ਤੇ ਕਬਜਾ ਹੈ, ਜੇ ਬਹੁਤਾ ਪੰਥ-ਪੰਥ ਕੂਕੇ ਤਾਂ ਜਥੇਦਾਰ ਨੂੰ ਕਹਿ ਕੇ ਸਿੱਖੀ 'ਚੋਂ ਕਢਵਾ ਦਿਆਂਗੇ, ਦੁੱਕੀ-ਤੁੱਕੀ ਅਤੇ ਬਦਤਮੀਜ਼ ਤੇ ਕਾਂਗਰਸੀ ਅਖਵਾ ਦਿਆਂਗੇ। ਤੁਸੀਂ ਸਿੱਖਾਂ ਨੇ ਕੀ ਰੌਲ਼ਾ ਪਾਇਆ ਕੀ ਸਿਰਸੇ ਵਾਲ਼ਾ ਬਲਾਤਕਾਰੀ ਹੈ, ਫਿਰ ਕੀ ਹੋ ਗਿਆ, ਇਹਦੇ ’ਚ ਗ਼ਲਤ ਕੀ ਹੈ ? ਸਾਡਾ ਸੁੱਚਾ ਲੰਗਾਹ ਵੀ ਤਾਂ ਬਲਾਤਕਾਰੀ ਹੈ, ਸਾਡੇ ਸ਼੍ਰੋਮਣੀ ਕਮੇਟੀ ਦੇ ਸਕੱਤਰ-ਮੁਲਾਜ਼ਮ ਤਾਂ ਕਈ ਵਾਰ ਰੰਗ-ਰਲ਼ੀਆਂ ਮਨਾਉਂਦੇ ਫੜੇ ਗਏ ਨੇ, ਸਾਨੂੰ ਰਹਿਤ ਮਰਯਾਦਾ ਨਾਲ਼ ਕੋਈ ਸਰੋਕਾਰ ਨਹੀਂ, ਅਸੀਂ ਤਾਂ ਨਜ਼ਾਰੇ ਲੈਣ ਆਏ ਹਾਂ। ਬਾਦਲਕੇ ਕਹਿੰਦੇ ਕਿ ਜਦੋਂ ਅਸੀਂ ਮੰਦਰਾਂ ’ਚ ਜਾ ਕੇ ਟੱਲ ਖੜਕਾਉਂਦੇ ਹਾਂ, ਟਿੱਕੇ ਲਵਾਉਂਦੇ ਹਾਂ, ਸ਼ਿਵਲਿੰਗ ਪੂਜਦੇ ਹਾਂ, ਹਵਨ ਕਰਦੇ ਹਾਂ, ਧਾਗੇ-ਮੌਲ਼ੀਆ ਬੰਨ੍ਹਦੇ ਹਾਂ, ਕਾਲ਼ੀ ਮਾਤਾ ਤੇ ਸ਼ਨੀ ਦੇਵਤੇ ਨੂੰ ਤੇਲ ਚੜ੍ਹਾਉਂਦੇ ਹਾਂ, ਮੁਕਟ ਪਾਉਂਦੇ ਹਾਂ ਓਦੋਂ ਵੀ ਸਿੱਖ ਇਤਰਾਜ਼ ਕਰਦੇ ਹਨ। ਕਹਿੰਦੇ ਨੇ ਕਿ ਇੱੱਦਾਂ ਸਿੱਖਾਂ ਦੀ ਅੱਡਰੀ-ਨਿਆਰੀ ਤੇ ਵਿਲੱਖਣ ਹੋਂਦ-ਹਸਤੀ ਨੂੰ ਖੋਰਾ ਲੱਗਦਾ ਹੈ। ਸਿੱਖ ਕਹਿੰਦੇ ਨੇ ਕਿ ਤੁਸੀਂ ਆਪਣੇ ਆਪ ਨੂੰ ਅਕਾਲੀ ਅਖਵਾਉਂਦੇ ਓ ਫਿਰ ਅਕਾਲ ਦੇ ਪੁਜਾਰੀ ਬਣੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ, ਪੰਥ ਵਸੈ ਮੈਂ ਉੱਜੜਾਂ ਸਿਧਾਂਤ ’ਤੇ ਪਹਿਰਾ ਦਿਓ। ਪਰ ਅਸੀਂ ਤਾਂ ਸਿਰਫ਼ ਵੋਟਾਂ ਦੇ ਪੁਜਾਰੀ ਹਾਂ ਤੇ ਸਭ ਨੂੰ ਮੰਨਦੇ ਹਾਂ, ਸਾਡਾ ਇੱਕ ਪਿਓ ਨਹੀਂ, ਅਸੀਂ ਹਰਾਮਜ਼ਾਦੇ ਹਾਂ। ਬਾਦਲਕੇ ਕਹਿੰਦੇ ਨੇ ਕਿ ਅਸੀਂ ਤਾਂ ਨਕਲੀ ਪਾਸਟਰਾਂ ਕੋਲ਼ ਜਾ ਕੇ ‘ਹਲੇ ਲੂਈਆ’ ਵੀ ਕਰਨਾ ਹੈ, ਸਾਨੂੰ ਧਰਮ ਪਰਿਵਰਤਨ ਨਾਲ਼ ਕੋਈ ਲੈਣਾ-ਦੇਣਾ ਨਹੀਂ। ਅਸੀਂ ਤਾਂ ਕਬਰਾਂ, ਮੜ੍ਹੀਆਂ-ਮਸਾਣਾਂ ਤੇ ਜਠੇਰਿਆਂ ’ਤੇ ਜਾ ਕੇ ਚਾਦਰਾਂ ਵੀ ਚੜ੍ਹਾਉਣੀਆਂ ਹਨ ਤੇ ਓਥੇ ਅਖੰਡ ਪਾਠ ਵੀ ਰਖਵਾਉਣੇ ਹਨ ਸਾਨੂੰ ਮਰਯਾਦਾ ਨਾ ਸਮਝਾਓ, ਖੁੱਲ੍ਹ ਕੇ ਮਨਮੱਤ ਕਰਨ ਦਿਓ। ਭਾਵੇਂ ਸਿੱਖ ਪੰਥ ਜੂਨ ਜਾਂ ਨਵੰਬਰ 84 ਦੇ ਘੱਲੂਘਾਰਿਆਂ ਨੂੰ ਯਾਦ ਕਰ ਰਿਹਾ ਹੋਵੇ, ਅਸੀਂ ਗਾਉਣ ਵਾਲ਼ੇ ਵੀ ਲਾਵਾਂਗੇ, ਡਾਂਸਰਾ ਵੀ ਨਚਾਵਾਂਗੇ, ਸ਼ਾਹਰੁਖ ਖ਼ਾਨ ਤੇ ਪ੍ਰਿਅੰਕਾ ਚੌਪੜਾ ਵੀ ਬੁਲਾਵਾਂਗੇ, ਗੁਰਦਾਸ ਮਾਨ ਰਾਹੀਂ ਸਿੱਖ ਜਵਾਨੀ ਨੂੰ ਨਕੋਦਰ ਵਾਲ਼ਿਆਂ ਦੇ ਮਸਤ ਵੀ ਬਣਾਵਾਂਗੇ। ਬਾਦਲਕੇ ਕਹਿੰਦੇ ਨੇ ਕਿ ਫਿਰ ਕੀ ਹੋ ਗਿਆ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਗਈਆਂ, ਵੱਡੇ ਬਾਦਲ ਸਾਬ੍ਹ ਕਹਿੰਦੇ ਕਿ ਇਹੋ ਜਿਹੇ ਨਿੱਕੇ-ਮੋਟੇ ਕਾਂਡ ਵਾਪਰਦੇ ਹੀ ਰਹਿੰਦੇ ਨੇ, ਸਾਨੂੰ ਪਤਾ ਸੀ ਕਿ ਬੁਰਜ ਜਵਾਹਰਕੇ ਦੇ ਗੁਰਦੁਆਰੇ ’ਚੋਂ ਸਰੂਪ ਕਿਸ ਨੇ ਚੋਰੀ ਕੀਤਾ ਸੀ, ਬਰਗਾੜੀ ’ਚ ਬੇਅਦਬੀ ਤਾਂ ਸਾਡੇ ਯਾਰ ਡੇਰਾ ਸਿਰਸਾ ਦੇ ਮੁਖੀ ਦੇ ਪ੍ਰੇਮੀਆਂ ਨੇ ਹੀ ਕੀਤੀ ਸੀ, ਕੋਟਕਪੂਰਾ ਅਤੇ ਬਹਿਬਲ ਕਲਾਂ ’ਚ ਸਿੱਖਾਂ ਨੇ ਧਰਨਾ ਲਾਇਆ ਅਸੀਂ ਰੀਝ ਨਾਲ਼ ਡਾਂਗ ਫੇਰੀ, ਗੋਲ਼ੀਆਂ ਚਲਵਾ ਕੇ ਦੋ ਸਿੱਖ ਮਾਰੇ ਤੇ ਕਈ ਜਖ਼ਮੀ ਕੀਤੇ। ਹਾਲੇ ਤਾਂ ਅਸੀਂ ਕਈ ਸਿੱਖ ਪ੍ਰਚਾਰਕ ਤੇ ਪੰਥਕ ਆਗੂ ਵੀ ਮਾਰਨੇ ਸੀ ਪਰ ਸ਼ੁਕਰ ਕਰੋ ਤੁਸੀਂ ਸਾਰੇ ਬਚ ਗਏ। ਬਾਦਲਕੇ ਕਹਿੰਦੇ ਕਿ ਅਸੀਂ ਭਾਵੇਂ 328 ਸਰੂਪ ਗੁੰਮ ਕਰੀਏ, ਹੱਥ-ਲਿਖਤ ਪੁਰਾਤਨ ਸਰੂਪ ਵੇਚ ਦੇਈਏ, ਭਾਵੇਂ ਕਾਰ ਸੇਵਾ ਦੇ ਨਾਮ ’ਤੇ ਪੁਰਾਤਨ ਇਮਾਰਤਾਂ ਢਾਹ ਦੇਈਏ, ਸ਼ਤਾਬਦੀ ਸਮਾਗਮਾਂ ’ਤੇ ਭਾਜਪਾ ਆਗੂਆਂ ਨੂੰ ਸਟੇਜਾਂ ’ਤੇ ਬਹਾਈਏ, ਆਰ.ਐੱਸ.ਐੱਸ. ਨਾਲ਼ ਸਾਂਝ ਪਾਈਏ, ਭਾਜਪਾ ਤੋਂ ਸਿੱਖਾਂ ਨੂੰ ਹਿੰਦੂ ਕਹਾਈਏ, ਭਾਜਪਾ ਨਾਲ਼ ਜਦੋਂ ਮਰਜੀ ਗਠਜੋੜ ਨਿਭਾਈਏ ਜਾਂ ਤੋੜੀਏ, ਬੁੱਚੜ ਅਫ਼ਸਰਾਂ ਨੂੰ ਅਹੁਦੇ ਦੇਈਏ, ਚਾਹੇ ਅਸੀਂ ਵਿਧਾਨ ਸਭਾ ’ਚ ਇੰਦਰਾ ਗਾਂਧੀ ਨੂੰ ਸ਼ਰਧਾਂਜਲੀਆਂ ਦੇਈਏ, ਮੁੱਖ ਮੰਤਰੀ ਬੁੱਚੜ ਬਿਅੰਤ ਸਿਹੁੰ ਦੇ ਪੋਤੇ ਰਵਨੀਤ ਬਿੱਟੂ ਨਾਲ਼ ਜੱਫੀਆਂ ਪਾਈਏ, ਲੌਂਗੋਵਾਲ ਦੀ ਬਰਸੀ ਮਨਾਈਏ, ਸ਼ਿਵ ਸੈਨਾ ਨਾਲ਼ ਇੱਕ-ਮਿੱਕ ਹੋ ਜਾਈਏ, ਇਹ ਸਾਡਾ ਫ਼ੈਸਲਾ ਹੈ, ਕੋਈ ਸਿੱਖ ਸਾਡੇ ਕੰਮਾਂ ’ਚ ਦਖਲ-ਅੰਦਾਜੀ ਨਾ ਕਰੇ। ਬਾਦਲ ਦਲੀਏ ਕਹਿੰਦੇ ਨੇ ਕਿ ਅਸੀਂ ਪੰਥ-ਪ੍ਰਸਤ ਗੁਰਸਿੱਖਾਂ ਤੋਂ ਬਹੁਤ ਦੁਖੀ ਹਾਂ, ਇਹ ਸਾਨੂੰ ਪੰਥ ਵਿਰੋਧੀ ਕਾਰੇ ਕਰਨ ਤੋਂ ਰੋਕਦੇ ਨੇ, ਜੇ ਕਿਤੇ ਅਗਾਂਹ ਸਾਡੀ ਸਰਕਾਰ ਬਣੀ ਤਾਂ ਗਿਣ-ਗਿਣ ਕੇ ਬਦਲੇ ਲਵਾਂਗੇ। ਜੇ ਦਰਬਾਰ ਸਾਹਿਬ ਉੱਤੇ ਹਮਲਾ ਅਤੇ ਸਿੱਖ ਨਸਲਕੁਸ਼ੀ ਕਰਨ ਤੋਂ ਬਾਅਦ ਕਾਂਗਰਸੀਆਂ ਦੀ ਪੰਜਾਬ ’ਚ ਸਰਕਾਰ ਬਣ ਸਕਦੀ ਹੈ ਤਾਂ ਇੱਕ ਦਿਨ ਸਾਡੀ ਵੀ ਜ਼ਰੂਰ ਬਣੇਗੀ। ਹੁਣ ਤਾਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਰਾਹੀਂ ਡਰਾਮੇ ਕਰ ਰਹੇ ਹਾਂ ਪਰ ਜਿੱਦਣ ਅਸੀਂ ਸੱਤਾ ’ਚ ਆ ਗਏ ਅਸੀਂ ਪੰਥ ਦੀ ਗੱਲ ਕਰਨ ਵਾਲ਼ੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣ ਵਾਲੇ ਇਕੱਲੇ-ਇਕੱਲੇ ਸਿੱਖ ਨੂੰ ਬੰਦੀ ਬਣਾ ਦਿਆਂਗੇ ਇਹ ਸਾਡਾ ਅਹਿਦਨਾਮਾ ਹੈ। 
 

ਰਣਜੀਤ ਸਿੰਘ ਦਮਦਮੀ ਟਕਸਾਲ 
ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.