ਸਮੁੰਦਰ ਵਿਚਾਲੇ ਪਲਟ ਗਈ Game ! ਚੀਨ ਨੂੰ ਜਾਂਦੇ ਤੇਲ ਨਾਲ ਲੱਦੇ ਟੈਂਕਰਾਂ ਨੇ ਭਾਰਤ ਵੱਲ ਮਾਰਿਆ U-Turn

ਸਮੁੰਦਰ ਵਿਚਾਲੇ ਪਲਟ ਗਈ Game ! ਚੀਨ ਨੂੰ ਜਾਂਦੇ ਤੇਲ ਨਾਲ ਲੱਦੇ ਟੈਂਕਰਾਂ ਨੇ ਭਾਰਤ ਵੱਲ ਮਾਰਿਆ U-Turn

ਇੰਟਰਨੈਸ਼ਨਲ ਡੈਸਕ- ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਕਾਰਨ ਦੁਨੀਆ ਭਰ ਦੇ ਤੇਲ ਬਾਜ਼ਾਰ ਵਿੱਚ ਉਥਲ-ਪੁਥਲ ਮਚੀ ਹੋਈ ਹੈ। ਇਸੇ ਦੌਰਾਨ ਚੀਨ ਜਾ ਰਹੇ ਰੂਸੀ ਕੱਚੇ ਤੇਲ ਨਾਲ ਲੱਦੇ ਘੱਟੋ-ਘੱਟ 7 ਟੈਂਕਰਾਂ ਨੇ ਦੱਖਣੀ ਚੀਨ ਸਾਗਰ ਵਿੱਚ ਅਚਾਨਕ ਆਪਣਾ ਰਸਤਾ ਬਦਲ ਲਿਆ ਹੈ ਅਤੇ ਹੁਣ ਉਹ ਪੂਰੀ ਰਫ਼ਤਾਰ ਨਾਲ ਭਾਰਤ ਵੱਲ ਵਧ ਰਹੇ ਹਨ। ਇਸ ਘਟਨਾ ਨੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ, ਕਿਉਂਕਿ ਭਾਰਤ ਨੇ ਰੂਸ ਤੋਂ ਵੱਡੀ ਮਾਤਰਾ 'ਚ ਤੇਲ ਦਰਾਮਦ ਕਰਨਾ ਸ਼ੁਰੂ ਕਰ ਦਿੱਤਾ ਹੈ।
ਸ਼ਿਪ-ਟਰੈਕਿੰਗ ਡੇਟਾ ਅਨੁਸਾਰ, ਰੂਸੀ ਟੈਂਕਰ 'ਐਕਵਾ ਟਾਈਟਨ', ਜੋ ਚੀਨ ਦੇ ਰਿਜ਼ਾਓ ਬੰਦਰਗਾਹ ਵੱਲ ਜਾ ਰਿਹਾ ਸੀ, ਨੇ ਦੱਖਣ-ਪੂਰਬੀ ਏਸ਼ੀਆਈ ਪਾਣੀਆਂ ਵਿੱਚ 'ਯੂ-ਟਰਨ' ਲੈ ਲਿਆ ਹੈ ਤੇ ਹੁਣ 21 ਮਾਰਚ ਨੂੰ ਕਰਨਾਟਕ ਦੇ ਨਿਊ ਮੰਗਲੌਰ ਬੰਦਰਗਾਹ 'ਤੇ ਪਹੁੰਚਣ ਦੀ ਉਮੀਦ ਹੈ। ਇਸ ਟੈਂਕਰ ਵਿੱਚ ਰੂਸ ਦਾ 'ਯੂਰਲਜ਼' ਕੱਚਾ ਤੇਲ ਲੱਦਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਮਰੀਕਾ ਨੇ ਭਾਰਤ ਨੂੰ ਰੂਸ ਤੋਂ ਅਸਥਾਈ ਤੌਰ 'ਤੇ ਤੇਲ ਦੀ ਖਰੀਦ ਵਧਾਉਣ ਲਈ ਹਰੀ ਝੰਡੀ ਦਿੱਤੀ ਹੈ, ਤਾਂ ਜੋ ਮੱਧ-ਪੂਰਬ ਵਿੱਚ ਜੰਗ ਕਾਰਨ ਹੋਣ ਵਾਲੀ ਤੇਲ ਦੀ ਕਿੱਲਤ ਨੂੰ ਪੂਰਾ ਕੀਤਾ ਜਾ ਸਕੇ। ਪਿਛਲੇ ਸਿਰਫ਼ ਇੱਕ ਹਫ਼ਤੇ ਵਿੱਚ ਭਾਰਤੀ ਰਿਫਾਇਨਰੀਆਂ ਨੇ ਰੂਸ ਤੋਂ ਲਗਭਗ 3 ਕਰੋੜ ਬੈਰਲ ਕੱਚਾ ਤੇਲ ਖਰੀਦਿਆ ਹੈ। ਇਰਾਨ-ਇਜ਼ਰਾਈਲ ਜੰਗ ਕਾਰਨ 'ਸਟ੍ਰੇਟ ਆਫ਼ ਹਾਰਮੁਜ਼' ਰਾਹੀਂ ਹੋਣ ਵਾਲੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਭਾਰਤ ਆਪਣੀ ਊਰਜਾ ਸੁਰੱਖਿਆ ਲਈ ਰੂਸ 'ਤੇ ਨਿਰਭਰਤਾ ਵਧਾ ਰਿਹਾ ਹੈ।
ਇਸ ਤੋਂ ਪਹਿਲਾਂ ਹੁਣ ਤੱਕ ਚੀਨ ਰੂਸੀ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਬਣਿਆ ਹੋਇਆ ਸੀ, ਪਰ ਟੈਂਕਰਾਂ ਦਾ ਇਸ ਤਰ੍ਹਾਂ ਵਿਚਕਾਰੋਂ ਮੁੜਨਾ ਦਰਸਾਉਂਦਾ ਹੈ ਕਿ ਰੂਸ ਲਈ ਹੁਣ ਭਾਰਤੀ ਬਾਜ਼ਾਰ ਪਹਿਲ ਬਣਦਾ ਜਾ ਰਿਹਾ ਹੈ। ਜਾਣਕਾਰਾਂ ਮੁਤਾਬਕ ਭਾਰਤੀ ਕੰਪਨੀਆਂ ਵੱਲੋਂ ਬਿਹਤਰ ਕੀਮਤ ਅਤੇ ਭੁਗਤਾਨ ਦੇ ਸੌਖੇ ਤਰੀਕਿਆਂ ਕਾਰਨ ਰੂਸ ਨੇ ਇਹ ਫ਼ੈਸਲਾ ਲਿਆ ਹੋ ਸਕਦਾ ਹੈ। ਸਿਰਫ਼ 'ਐਕਵਾ ਟਾਈਟਨ' ਹੀ ਨਹੀਂ, ਸਗੋਂ 'ਜ਼ੂਜ਼ੂ ਐਨ' ਨਾਮਕ ਇੱਕ ਹੋਰ ਵੱਡਾ ਟੈਂਕਰ ਵੀ ਚੀਨ ਵੱਲ ਜਾਂਦੇ ਸਮੇਂ ਆਪਣਾ ਰਸਤਾ ਬਦਲ ਕੇ ਹੁਣ ਗੁਜਰਾਤ ਦੇ ਸਿੱਕਾ ਬੰਦਰਗਾਹ ਵੱਲ ਵਧ ਰਿਹਾ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.