ਭਾਈ ਘਨ੍ਹਈਆ ਸੇਵਾ ਸੋਸਾਇਟੀ ਫਰੈਂਕਫਰਟ ਵੱਲੋਂ ਨੌਜਵਾਨ ਉਮੀਦਵਾਰ ਭਾਈ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਵੱਡਾ ਫੈਸਲਾ

ਭਾਈ ਘਨ੍ਹਈਆ ਸੇਵਾ ਸੋਸਾਇਟੀ ਫਰੈਂਕਫਰਟ ਵੱਲੋਂ ਨੌਜਵਾਨ ਉਮੀਦਵਾਰ ਭਾਈ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਵੱਡਾ ਫੈਸਲਾ

ਫਰੈਂਕਫਰਟ - ਹੀਰਾ ਸਿੰਘ ਮੱਤੇਵਾਲ 
ਅੱਜ ਫਰੈਂਕਫਰਟ ਵਿੱਚ ਭਾਈ ਘਨ੍ਹਈਆ ਸੇਵਾ ਸੋਸਾਇਟੀ ਫਰੈਂਕਫਰਟ ਜਰਮਨੀ ਵੱਲੋਂ ਚੋਣਾਂ ਸੰਬੰਧੀ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਫਰੈਂਕਫਰਟ ਸ਼ਹਿਰ ਤੋਂ ਚੋਣਾਂ ਲੜ ਰਹੇ ਨੌਜਵਾਨ ਉਮੀਦਵਾਰ ਭਾਈ ਹਰਪ੍ਰੀਤ ਸਿੰਘ ਨੂੰ ਪੂਰਾ ਸਮਰਥਨ ਦੇਣ ਦਾ ਸਹਿਮਤੀ ਨਾਲ ਫੈਸਲਾ ਲਿਆ ਗਿਆ।
ਮੀਟਿੰਗ ਵਿੱਚ ਇਹ ਗੱਲ ਜ਼ੋਰ ਦੇ ਕੇ ਕਹੀ ਗਈ ਕਿ ਸਮਾਜ ਦੀ ਤਰੱਕੀ ਲਈ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਣਾ ਸਮੇਂ ਦੀ ਲੋੜ ਹੈ। ਮੈਂਬਰਾਂ ਨੇ ਭਾਈ ਹਰਪ੍ਰੀਤ ਸਿੰਘ ਨੂੰ ਇਮਾਨਦਾਰ, ਸੇਵਾ ਭਾਵ ਨਾਲ ਭਰਪੂਰ ਅਤੇ ਸਮਾਜ ਨਾਲ ਜੁੜਿਆ ਹੋਇਆ ਨੌਜਵਾਨ ਆਗੂ ਦੱਸਿਆ।
ਇਹ ਮੀਟਿੰਗ ਭਾਈ ਸੁਖਜਿੰਦਰ ਸਿੰਘ (ਪ੍ਰਧਾਨ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਈ ਮਹੱਤਵਪੂਰਨ ਫੈਸਲੇ ਕੀਤੇ ਗਏ। ਮੀਟਿੰਗ ਵਿੱਚ ਸ਼ਾਮਿਲ ਸਾਰੇ ਮੈਂਬਰਾਂ ਵੱਲੋਂ ਸਮੂਹ ਫਰੈਂਕਫਰਟ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਵੱਧ ਚੜ੍ਹ ਕੇ ਇਸ ਨੌਜਵਾਨ ਉਮੀਦਵਾਰ ਦੀ ਮਦਦ ਕੀਤੀ ਜਾਵੇ ਅਤੇ ਉਸਨੂੰ ਜਿਤਾ ਕੇ ਸਮਾਜ ਦੀ ਆਵਾਜ਼ ਮਜ਼ਬੂਤ ਕੀਤੀ ਜਾਵੇ।
ਮੀਟਿੰਗ ਵਿੱਚ ਭਾਈ ਰਣਜੀਤ ਸਿੰਘ, ਭਾਈ ਬਾਵਾ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਸੁਖਜਿੰਦਰ ਸਿੰਘ (ਪ੍ਰਧਾਨ), ਭਾਈ ਰਵਿੰਦਰਜੀਤ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਬਿਨਾਸ਼ ਸਿੰਘ, ਭਾਈ ਸਰਵਣ ਸਿੰਘ, ਭਾਈ ਸਤਨਾਮ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਕਰਨੈਲ ਸਿੰਘ, ਭਾਈ ਇੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਵਰਕਰ ਹਾਜ਼ਰ ਰਹੇ।
ਇਸ ਦੇ ਨਾਲ ਹੀ ਵਟਸਐਪ ਗਰੁੱਪਾਂ ਰਾਹੀਂ ਵੀ ਮੈਂਬਰਾਂ ਨਾਲ ਵਿਚਾਰ- ਵਟਾਂਦਰਾ ਕਰਕੇ ਸਮੂਹ ਸਮਰਥਨ ਜਤਾਇਆ ਗਿਆ ਅਤੇ ਇਕਜੁੱਟ ਹੋ ਕੇ ਚੋਣੀ ਮੁਹਿੰਮ ਨੂੰ ਸਫਲ ਬਣਾਉਣ ਦਾ ਭਰੋਸਾ ਦਿੱਤਾ ਗਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.