ਗਿਆਨੀ ਕੁਲਦੀਪ ਸਿੰਘ ਦੀ ਅਗਵਾਈ ’ਚ ਧਾਰਮੀਕ ਮਸਲਿਆਂ ’ਤੇ ਚਰਚਾ
- ਧਾਰਮਿਕ/ਰਾਜਨੀਤੀ
- 04 Aug, 2025 02:05 PM (Asia/Kolkata)
ਜੁਗਰਾਜ ਸਿੰਘ 4 ਅਗਸਤ, ਸ੍ਰੀ ਅੰਮ੍ਰਿਤਸਰ ਸਾਹਿਬ
6 ਅਗਸਤ ਨੂੰ ਸਵੇਰੇ 9 ਵਜੇ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਕੱਤਰੇਤ ਦੇ ਇੰਚਾਰਜ ਸ. ਬਗੀਚਾ ਸਿੰਘ ਦੱਸਦੇ ਹਨ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ’ਚ ਪੰਜ ਸਿੰਘ ਸਾਹਿਬਾਨ ਦੀ ਮਹੱਤਵਪੂਰਨ ਇਕੱਤਰਤਾ ਹੋਵੇਗੀ। ਇਸ ਦੌਰਾਨ ਵੱਖ-ਵੱਖ ਪੰਥਕ ਤੇ ਧਾਰਮਿਕ ਮਸਲਿਆਂ ’ਤੇ ਚਰਚਾ ਕੀਤੀ ਜਾਵੇਗੀ।
ਸੱਦਿਆ ਪ੍ਰਾਪਤ ਕਰਨ ਵਾਲਿਆਂ ਵਿੱਚ ਪੰਜਾਬ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਵੀ ਸ਼ਾਮਲ ਸਨ, ਜਿਨ੍ਹਾਂ ਨੂੰ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਪ੍ਰੋਗਰਾਮ ਕਰਵਾਉਣ ’ਤੇ ਸਿੱਖ ਭਾਵਨਾਵਾਂ ਨੂੰ ਸੱੱਟ ਮਾਰਨ ਦੇ ਦੋਸ਼ 'ਚ ਮੌਜੂਦਗੀ ਲਈ ਈ-ਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ।
ਉੱਥੇ ਹੀ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਆਪਣੇ ਨਿਜੀ ਕਾਰਜਕ੍ਰਮ ਲਈ 12 ਅਗਸਤ ਤੱਕ ਵਿਦੇਸ਼ ਗਏ ਹੋਣ ਕਰਕੇ ਅਜੇ ਹਾਜ਼ਰ ਨਹੀਂ ਹੋਣਗੇ; ਉਨ੍ਹਾਂ ਨੂੰ ਬਾਅਦ ਵਿੱਚ ਸੱਦਿਆ ਭੇਜਿਆ ਜਾਵੇਗਾ।
Leave a Reply