ਲੈਂਡ ਪੂਲਿੰਗ ਪੋਲਸੀ ਅਤੇ ਚਿੱਪ ਵਾਲੇ ਮੀਟਰ ਕਿਸੇ ਹਾਲਤ ਵਿੱਚ ਮਨਜ਼ੂਰ ਨਹੀਂ, ਧਾਰੀਵਾਲ
- ਰਾਜਨੀਤੀ
- (Asia/Kolkata)
ਮੋਟਰਸਾਈਕਲ ਮਾਰਚ ਕਰਕੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਗੁਰਮੀਤ ਸਿੰਘ ਵਲਟੋਹਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਿਜਲੀ ਬੋਰਡ ਨਿੱਜੀ ਹੱਥਾਂ ਵਿੱਚ ਦੇਣ ਅਤੇ ਲੈਂਡ ਪੂਲਿੰਗ ਦਾ ਨਾਮ ਦੇ ਕੇ ਕਿਸਾਨਾਂ ਮਜ਼ਦੂਰਾਂ ਦੀ ਜ਼ਮੀਨ ਇਕਵਾਇਰ ਕਰਨ ਦੇ ਵਿਰੋਧ ਵਿੱਚ ਜਿੱਥੇ ਪੰਜਾਬ ਭਰ ਦੇ ਵੱਖ ਵੱਖ ਥਾਵਾਂ ਤੇ ਮੋਟਰਸਾਈਕਲ ਮਾਰਚ ਕੀਤੇ ਗਏ ਉਥੇ ਪੱਟੀ ਜੋਨ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਪਿੰਡ ਭੱਗੂਪੁਰ ਤੋਂ ਸ਼ੁਰੂ ਕਰਕੇ ਪੱਟੀ ਸ਼ਹਿਰ ਤੋਂ ਹੁੰਦੇ ਹੋਏ ਪੱਟੀ ਮੋੜ ਚੂਸਲੇਵੜ ਪਹੁੰਚ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆਂ ਮਾਰਚ ਦੀ ਅਗਵਾਈ ਕਰਦਿਆਂ ਪੱਟੀ ਜੋਨ ਇੰਚਾਰਜ ਤਰਸੇਮ ਸਿੰਘ ਧਾਰੀਵਾਲ ਜੋਨ ਪ੍ਰਧਾਨ ਗੁਰਭੇਜ ਸਿੰਘ ਧਾਰੀਵਾਲ ਹਰਵਿੰਦਰ ਸਿੰਘ ਆਸਲ, ਗੁਰਜੰਟ ਸਿੰਘ ਭੱਗੂਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੋਣਾਂ ਦੋਰਾਨ ਕੀਤੇ ਵਾਅਦਿਆਂ ਨੂੰ ਭੁੱਲ ਕੇ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ ਜਿਸ ਤਰ੍ਹਾਂ ਸਟੇਜਾਂ ਤੇ ਫ੍ਰੀ ਬਿਜ਼ਲੀ ਦਾ ਪ੍ਰਚਾਰ ਕਰਨਾ ਅਤੇ ਦੂਜੇ ਪਾਸੇ ਪੂਰੇ ਜ਼ੋਰਾਂ ਤੇ ਪਿੰਡਾਂ ਸ਼ਹਿਰਾਂ ਮਹੱਲਿਆਂ ਅਤੇ ਸਰਕਾਰੀ ਥਾਵਾਂ ਅਤੇ ਸਰਕਾਰੀ ਕਰਮਚਾਰੀਆਂ ਦੇ ਪ੍ਰੀਪੇਡ ਮੀਟਰ ਲਗਾਏ ਜਾ ਰਹੇ ਹਨ ਇਸ ਤੋਂ ਆਮ ਆਦਮੀ ਪਾਰਟੀ ਦੀ ਨੀਤੀ ਲੋਕਾਂ ਸਾਹਮਣੇ ਹੈ ਕਿਸਾਨ ਆਗੂ ਨਿਸ਼ਾਨ ਸਿੰਘ ਪੱਟੀ ਜੁਗਰਾਜ ਸਿੰਘ ਸਭਰਾ ਰੂਪ ਸਿੰਘ ਸੈਦੋ,ਕਿਹਾ ਕਿ ਲੈਂਡ ਪੂਲਿੰਗ ਪੋਲਸੀ ਲਿਆਂ ਕੇ ਲੋਕਾਂ ਦੀਆਂ ਜਮੀਨਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਕਾਬਜ਼ ਕਰਨਾ ਚਾਹੁੰਦੀ ਹੈ ਕਿਸਾਨਾਂ ਮਜ਼ਦੂਰਾਂ ਨੇ ਕਿਹਾ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਲੈਂਡ ਪੂਲਿੰਗ ਪੋਲਸੀ ਨੂੰ ਵਿਕਾਸ ਦੱਸ ਦੀ ਹੈ ਤੇ ਇਹ ਆਪਣੇ ਸਰਕਾਰ ਦੇ ਐੱਮ ਐੱਲ ਏ ਅਤੇ ਮੰਤਰੀਆਂ ਦੀਆਂ ਜਮੀਨਾਂ ਤੇ ਸ਼ੁਰੂ ਕਰਨ ਕਿਉ ਕਿ ਹਰ ਜ਼ਿਲ੍ਹੇ ਵਿੱਚ ਇਹਨਾਂ ਦੇ ਮੰਤਰੀ ਐਮ ਐਲ ਏ ਮੋਜ਼ੂਦ ਹਨ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਚਿੱਪ ਵਾਲੇ ਮੀਟਰ ਅਤੇ ਲੈਂਡ ਪੂਲਿੰਗ ਪੋਲਸੀ ਠੀਕ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨ ਆਗੂਆਂ ਨਾਲ ਬੈਠਣ ਤੋਂ ਕਿਉ ਪਾਸਾ ਵੱਟਦੇ ਹਨ ਕਿਸਾਨ ਆਗੂਆਂ ਚੇਤਾਵਨੀ ਦਿੰਦੇ ਕਿਹਾ ਕਿ ਕਿਸੇ ਹਾਲਤ ਵਿੱਚ ਲੈਂਡ ਪੂਲਿੰਗ ਪੋਲਸੀ ਅਤੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿਆਂਗੇ ਇਸ ਲਈ ਪੰਜਾਬ ਸਰਕਾਰ ਲੈਂਡ ਪੂਲਿੰਗ ਪੋਲਸੀ ਨੂੰ ਮੁਡ ਤੋਂ ਰੱਦ ਕਰੇ ਅਤੇ ਪਿੰਡਾਂ ਸ਼ਹਿਰਾਂ ਮਹੱਲਿਆਂ ਵਿੱਚ ਚਿੱਪ ਵਾਲੇ ਮੀਟਰ ਲਗਾਣੇ ਬੰਦ ਕੀਤੇ ਜਾਣ ਨਹੀ ਤੇ ਪੰਜਾਬ ਸਰਕਾਰ ਨੂੰ ਨਤੀਜੇ ਭੁਗਤਣੇ ਪੈਣਗੇ ਸੰਘਰਸ਼ ਦੀਆਂ ਵੱਡੇ ਪੱਧਰ ਤਿਆਰੀਆ ਚੱਲ ਰਹੀਆਂ ਇਸ ਲਈ ਝੰਡਾ ਮਾਰਚ ਕਰਕੇ ਜਾਗਰੂਕ ਰੈਲੀ ਕੀਤੀ ਗਈ ਜਿਸ ਵਿੱਚ ਪੱਟੀ ਸ਼ਹਿਰ ਨੇੜੇ ਲੱਗਦੇ ਪਿੰਡਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਤੇ ਖੁਜਾਨ ਸਿੰਘ ਕਿਰਤੋਵਾਲ,ਮੱਲ ਸਿੰਘ ਸੈਦੋ, ਬਲਕਾਰ ਸਿੰਘ ਸਭਰਾਂ, ਸਤਨਾਮ ਸਿੰਘ ਹਰੀਕੇ,ਬੱਬਣ ਬੂਹ ਹਵੇਲੀਆਂ, ਸ਼ਿੰਦਾ ਸਿੰਘ ਬੂਹ,ਕਿਰਪਾਲ ਸਿੰਘ ਬੁਰਜ਼ ਪੂਹਲਾ,ਪਾਲ ਸਿੰਘ ਜੋਣੇਕੇ,ਰਾਜੂ ਨਬੀਪੁਰ, ਸਕੱਤਰ ਸਿੰਘ ਕੰਡਿਆਲਾ, ਸੁਖਵੰਤ ਸਿੰਘ ਪੱਟੀ, ਸਰਬਜੀਤ ਸਿੰਘ ਪਿਰਗੜੀ, ਸੁਖਚੈਨ ਸਿੰਘ ਪੱਟੀ, ਸੋਨੂੰ ਚੂਸਲੇਵੜ, ਰੋਸ਼ਨ ਸਿੰਘ ਸੈਦਪੁਰ,ਸਾਬ ਸਿੰਘ ਠੱਕਰਪੁਰਾ, ਜਰਨੈਲ ਸਿੰਘ ਧਾਰੀਵਾਲ, ਸੁਬੇਗ ਸਿੰਘ ਪੱਟੀ, ਕੁਲਵਿੰਦਰ ਸਿੰਘ ਭੱਗੂਪੁਰ,ਸੁਰਜਨ ਸਿੰਘ ਸੰਗਵ, ਮਹਾਂਵੀਰ ਸਿੰਘ ਆਸਲ ਆਦਿ ਆਗੂ ਹਾਜ਼ਰ ਸਨ
Leave a Reply