ਡਿਪਟੀ ਕਮਿਸ਼ਨਰ ਸ੍ਰੀ ਆਕਾਸ਼ ਬਾਂਸਲ ਵੱਲੋਂ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਵਪਾਰੀਆਂ ਦੀਆਂ ਸਿਕਾਇਤਾਂ ਦਾ ਨਿਪਟਾਰਾ ਕਰਨ ਦੇ ਹੁਕਮ---ਚੇਅਰਮੈਨ ਕੰਵਰ ਇਕਬਾਲ ਸਿੰਘ
- ਰਾਜਨੀਤੀ
- 04 Aug, 2026 12:50 PM (Asia/Kolkata)
ਕਪੂਰਥਲਾ 4 ਅਗਸਤ ਗੌਰਵ ਮੜੀਆ
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਟਰੇਡ੍ਰਜ਼ ਕਮਿਸ਼ਨ ( ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ) ਦੇ ਸੂਬਾ ਪੱਧਰੀ ਚੇਅਰਮੈਨ ਕੈਬਨਿਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਜੀ, ਸੂਬਾ ਪੱਧਰੀ ਵਾਈਸ ਚੇਅਰਮੈਨ ਸ਼੍ਰੀ ਅਨਿਲ ਠਾਕੁਰ ਜੀ, ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੇ ਪੰਜਾਬ ਵਿੱਚ ਕਰਵਾਈਆਂ ਜਾ ਰਹੀਆਂ ਮੀਟਿੰਗਾਂ ਦੀ ਲੜੀ ਵਿੱਚ ਜ਼ਿਲ੍ਹਾ ਟਰੇਡ੍ਰਜ਼ ਕਮਿਸ਼ਨ ਕਪੂਰਥਲਾ ਦੀ ਜ਼ਿਲ੍ਹੇ ਦੇ ਤਕਰੀਬਨ 20 ਵਿਭਾਗਾਂ ਨਾਲ ਹਫਤਾਵਾਰੀ ਮੀਟਿੰਗ ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕੰਪਲੈਕਸ ਦੇ ਕਾਨਫਰੰਸ ਹਾਲ ਵਿੱਚ ਹੋਈ ! ਇਸ ਮੀਟਿੰਗ ਵਿੱਚ ਐਸ.ਐਸ.ਪੀ ਕਪੂਰਥਲਾ ਨਗਰ ਨਿਗਮ ਕਮਿਸ਼ਨਰ ਕਪੂਰਥਲਾ ਸਮੇਤ ਜ਼ਿਲ੍ਹੇ ਦੇ ਤਕਰੀਬਨ ਸਾਰੇ ਹੀ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ!
ਜ਼ਿਲ੍ਹਾ ਟਰੇਡ੍ਰਜ਼ ਕਮਿਸ਼ਨ ਕਪੂਰਥਲਾ ਦੇ ਚੇਅਰਮੈਨ ਕੌਮਾਂਤਰੀ ਪੰਜਾਬੀ ਸ਼ਾਇਰ ਕੰਵਰ ਇਕਬਾਲ ਸਿੰਘ ਜੀ ਦਾ ਲਿਫਟ ਐਕਸੀਡੈਂਟ ਦੌਰਾਨ ਚੂਲਾ ਟੁੱਟਣ ਉਪਰੰਤ, ਚੂਲਾ ਬਦਲਣ ਕਰਕੇ ਦੋ ਮਹੀਨੇ ਦੀ ਬੈੱਡ ਰੈਸਟ ਤੇ ਹੋਣ ਕਾਰਣ ਉਨ੍ਹਾ ਦੇ ਸਪੁੱਤਰ ਪੁਸ਼ਪਿੰਦਰ ਸਿੰਘ ਨੇ ਉਨ੍ਹਾਂ ਦੀ ਥਾਂ ਤੇ ਜਿੰਮੇਵਾਰੀ ਨਿਭਾਉਂਦਿਆਂ ਹੋਇਆਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੈਠ ਕੇ ਇਹ ਮੀਟਿੰਗ ਲਈ !
ਜਦ ਕਿ ਸੁਸ਼ੀਲ ਕੁਮਾਰ ਬੋਬੀ ਚਮ ਚੇਅਰਮੈਨ ਹਲਕਾ ਫਗਵਾੜਾ, ਜਰਨੈਲ ਸਿੰਘ ਮਰਵਾਹਾ ਚੇਅਰਮੈਨ ਹਲਕਾ ਸੁਲਤਾਨਪੁਰ ਲੋਧੀ ਅਤੇ ਰਮਨ ਕੁਮਾਰ ਮਲਹੋਤਰਾ ਚੇਅਰਮੈਨ ਹਲਕਾ ਕਪਰਥਲਾ ਸਮੇਤ ਪੁਸ਼ਕਰ ਵਾਲੀਆ ਨੇ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਜ਼ਿਲ੍ਹੇ ਦੇ ਚਾਰਾਂ ਹਲਕਿਆਂ ਦੇ ਚੇਅਰਮੈਨਾਂ ਨੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਸ਼ਿਕਾਇਤਾਂ ਦਾ ਫੌਰੀ ਤੌਰ ਤੇ ਨਿਪਟਾਰਾ ਕਰਨ ਦੇ ਇਰਾਦੇ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਕਰਦਿਆਂ ਹੋਇਆਂ ਵਪਾਰੀਆਂ ਵੱਲੋਂ ਪੇਸ਼ ਕੀਤੀਆਂ ਵੱਖ-ਵੱਖ ਅਰਜ਼ੀਆਂ ਅਤੇ ਸ਼ਿਕਾਇਤਾਂ ਦੀ ਸਮੀਖਿਆ ਕੀਤੀ। ਵਪਾਰੀ ਵਰਗ ਨਾਲ ਸੰਬੰਧਿਤ ਪ੍ਰਸ਼ਾਸਨਿਕ ਅਤੇ ਕਾਨੂੰਨ-ਵਿਵਸਥਾ ਦੇ ਮਸਲਿਆਂ ‘ਤੇ ਚਰਚਾ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ ਅਤੇ ਜ਼ਿਲ੍ਹਾ ਵਪਾਰੀ ਕਮਿਸ਼ਨ ਵਿਚਕਾਰ ਬਿਹਤਰ ਤਾਲਮੇਲ ‘ਤੇ ਜ਼ੋਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਟਰੇਡ੍ਰਜ਼ ਕਮਿਸ਼ਨ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਵੱਲੋਂ ਸਮੁੱਚੇ ਪੰਜਾਬ ਵਿੱਚ ਜਾਰੀ ਕੀਤੇ ਹੁਕਮਾਂ ਮੁਤਾਬਿਕ ਹਰ ਵਿਭਾਗ ਹਰ ਮਸਲੇ ਦਾ ਨਿਪਟਾਰਾ ਇੱਕ ਹਫਤੇ ਦੇ ਦਰਮਿਆਨ ਕਰਨ ਦਾ ਪਾਬੰਦ ਹੋਵੇਗਾ !
Leave a Reply