ਇੰਡੀਅਨ ਸਟੇਟ ਨੇ ਸਿੱਖਾਂ ਉੱਤੇ ਸੂਖਮ ਹਮਲੇ ਕੀਤੇ ਤੇਜ
- ਸੰਪਾਦਕੀ
- 17 May, 2026 04:34 PM (Asia/Kolkata)
ਇੰਡੀਅਨ ਸਟੇਟ ਨੇ ਸਿੱਖਾਂ ਉੱਤੇ ਸੂਖਮ ਹਮਲੇ ਕੀਤੇ ਤੇਜ
ਇਤਿਹਾਸ ਗਵਾਹ ਹੈ ਕਿ ਜਿਸ ਕਿਸੇ ਵੀ ਕੌਮ ਨੂੰ ਖਤਮ ਕਰਨਾ ਹੋਵੇ ਉੱਸ ਕੌਮ ਦੀ ਮਾਂ ਬੋਲੀ ਨੂੰ ਖਤਮ ਕਰ ਦਿਓ , ਉੱਹ ਕੌਮ ਆਪਣੇ ਆਪ ਹੀ ਖਤਮ ਹੋ ਜਾਵੇਗੀ । ਏਸ ਧਰਤੀ ਉੱਤੇ ਅੱਜ ਤੱਕ ਪਤਾ ਹੀ ਨਹੀਂ ਹੈ ਕਿ ਕਿੰਨੇ ਕੁ ਖਾਨਦਾਨ ਕਬੀਲੇ ਸਭਿਅਤਾਵਾਂ ਨਸਲਾਂ ਧਰਮ ਫਿਰਕੇ ਅੱਜ ਤੱਕ ਖਤਮ ਹੋ ਚੁੱਕੇ ਹਨ ਮਿਟ ਚੁੱਕੇ ਹਨ ਬਰਬਾਦ ਹੋ ਚੁੱਕੇ ਹਨ । ਕਿਸੇ ਸਮੇਂ ਅੰਗਰੇਜ਼ਾਂ ਨੇ ਸਿੱਖਾਂ ਦੇ ਘਰਾਂ ਵਿੱਚੋਂ ਪੰਜਾਬੀ ਦੇ ਕਾਇਦੇ ਅਤੇ ਕਿਤਾਬਾਂ ਚੁੱਕ ਚੁੱਕ ਕੇ ਸਾੜ ਹੀ ਦਿੱਤੇ ਸਨ । ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰ ਏ ਪੰਜਾਬ ਦੇ ਸਮੇਂ ਹਰ ਪੰਜਾਬੀ ਹਰ ਸਿੱਖ ਪੜ੍ਹਿਆ ਲਿਖਿਆ ਅਤੇ ਸੂਝਵਾਨ ਵੀ ਸੀ । ਇੰਦਰਾ ਗਾਂਧੀ ਦੀ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਜੀ ਉੱਪਰ ਹਮਲਾ ਇਹ ਕਹਿ ਕੇ ਕੀਤਾ ਗਿਆ ਸੀ ਕਿ ਉੱਥੇ ਅੱਤਵਾਦੀ ਭਾਵ ਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਅਤੇ ਉੱਹਨਾਂ ਦੇ ਸਾਥੀਆਂ ਨੇ ਹਥਿਆਰ ਰੱਖੇ ਹੋਏ ਹਨ । ਪਰ ਸਭ ਕੁੱਝ ਕਰ ਕਰਾਕੇ ਬਾਅਦ ਵਿੱਚ ਸਿੱਖ ਰਾਇਫਰੈਂਸ ਲਾਇਬਰੇਰੀ ਨੂੰ ਅੱਗ ਲਗਾ ਕੇ ਸਾੜਨ ਅਤੇ ਗੁਰੂ ਸਾਹਿਬਾਨ ਜੀਆਂ ਗੇ ਹੱਥ ਲਿਖਤ ਹੁਕਮਨਾਮੇ ਪੁਰਾਤਨ ਬੀੜਾਂ ਆਦਿਕ ਨੂੰ ਲੁੱਟ ਕੇ ਦਿੱਲੀ ਲਿਜਾਣ ਦਾ ਵੀ ਇਹੀ ਮਕਸਦ ਸੀ ਕਿ ਸਿੱਖਾਂ ਨੂੰ ਉੱਹਨਾਂ ਦੇ ਏਸ ਲਿਖਤੀ ਰੂਪ ਵਿੱਚਲੇ ਖਜ਼ਾਨੇ ਤੋਂ ਵੀ ਵਾਂਝਿਆਂ ਕਰ ਦਿੱਤਾ ਜਾਵੇ । ਸਿੱਖਾਂ ਨੂੰ ਸਰੀਰਕ ਮੌਤ ਵੀ ਮਾਰੋ ਅਤੇ ਆਤਮਿਕ ਮੌਤ ਵੀ ਮਾਰੋ ।
ਕੋਈ ਵੀ ਸਟੇਟ ਹੋਵੇ ਉੱਸ ਦੀ ਇੱਕ ਮਸ਼ੀਨਰੀ ਹੁੰਦੀ ਹੈ ਜੋ ਆਪਣੇ ਦੁਸ਼ਮਣ ਦੇ ਉੱਪਰ ਪੈਂਤੜੇ ਬਦਲ ਬਦਲ ਕੇ ਹਮਲੇ ਕਰਦੀ ਹੁੰਦੀ ਹੈ, ਜਿਸ ਤਰ੍ਹਾਂ ਕਿ ਇੰਡੀਅਨ ਸਟੇਟ ਸਿੱਖਾਂ ਸਮੇਤ ਹੇਰ ਵੀ ਸਾਰੀਆਂ ਘੱਟ ਗਿਣਤੀ ਕੌਮਾਂ ਉੱਤੇ ਸੰਨ 1947 ਤੋਂ ਹੀ ਪੈਂਤੜੇ ਬਦਲ ਬਦਲ ਕੇ ਹਮਲੇ ਕਰਦੀ ਆ ਰਹੀ ਹੈ ।
ਇੰਡੀਅਨ ਸਟੇਟ ਸਿੱਖਾਂ ਨੂੰ ਸੰਨ 1947 ਤੋਂ ਹੀ ਆਪਣੇ ਦੁਸ਼ਮਣ ਮੰਨ ਕੇ ਚੱਲੀ ਆਉਂਦੀ ਹੈ । ਅੱਜ ਦੇ ਸਮੇਂ ਵਿੱਚ ਇੰਡੀਅਨ ਸਟੇਟ ਨੇ ਸਿੱਖਾਂ ਨੂੰ ਗੋਲੀਆਂ ਨਾਲ ਮਾਰਨਾ ਘਟਾ ਦਿੱਤਾ ਹੈ ਪਰ ਬੰਦ ਨਹੀਂ ਕੀਤਾ । ਪਰ ਅੱਜ ਮਨੋਵਿਗਿਆਨਕ ਲੜਾਈ ਲੜੀ ਜਾ ਰਹੀ ਹੈ ਅਤੇ ਬਹੁਤਾਤ ਸਿੱਖਾਂ ਨੂੰ ਏਸ ਗੱਲ ਦੀ ਸਮਝ ਵੀ ਨਹੀਂ ਆ ਰਹੀ ਕਿ ਸਾਡੇ ਨਾਲ ਹੋ ਕੀ ਰਿਹਾ ਹੈ । ਭਾਰਤ ਉੱਤੇ ਰਾਜ ਕਰ ਕਰ ਰਹੀ ਅੱਜ ਦੀ ਮੋਦੀ ਸਰਕਾਰ ਨੇ ਭਾਰਤੀ ਜੁਲਮੀ ਪਾਰਟੀ ਦੀ ਸਰਕਾਰ ਨੇ ਕੁੱਝ ਕੁ ਦਿਨ ਪਹਿਲਾਂ ਹੀ ਹਿਟਲਪਰੀ ਫੁਰਮਾਨ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਵਿੱਚ ਆਰਮੀ ਸਕੂਲਾਂ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਵੇਗੀ, ਸੰਸਕ੍ਰਿਤ ਅੰਗਰੇਜ਼ੀ ਅਤੇ ਹਿੰਦੀ ਹੀ ਪੜ੍ਹਾਈ ਜਾਵੇਗੀ । ਏਸ ਖਬਰ ਤੋਂ ਬਾਅਦ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚੋਂ ਖਬਰ ਆ ਗਈ ਕਿ ਕਮਰਿਆਂ ਦੇ ਬਾਹਰ ਲੱਗੇ ਬੋਰਡਾਂ ਦੇ ਉੱਤੋਂ ਪੰਜਾਬੀ ਭਾਸ਼ਾ ਹਟਾ ਕਿ ਹਿੰਦੀ ਅਤੇ ਅੰਗਰੇਜ਼ੀ ਲਿੱਖ ਦਿੱਤੀ ਗਈ ਹੈ । ਪੰਜਾਬ ਅਤੇ ਭਾਰਤ ਦੇ ਬਾਕੀ ਰਾਜਾਂ ਵਿੱਚ ਵੀ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਸਿੱਖ ਬੱਚੇ ਬੱਚੀਆਂ ਨੂੰ ਪੰਜਾਬੀ ਭਾਸ਼ਾ ਪੜ੍ਹਨ ਲਿਖਣ ਅਤੇ ਬੋਲਣ ਤੇ ਪਾਬੰਦੀ ਲਗਾਈ ਜਾ ਰਹੀ ਹੈ । ਇਹ ਇੰਡੀਆ ਵਿੱਚ ਰਹਿ ਰਹੀ ਸਿੱਖ ਕੌਮ ਦੇ ਉੱਤੇ ਖਤਰਨਾਕ ਅਤੇ ਘਾਤਕ ਹਮਲਾ ਹੈ । ਸਿੱਖ ਕੌਮ ਦੀ ਅੱਜ ਜਿੰਨੀ ਕੁ ਵੀ ਲੀਡਰਸ਼ਿਪ ਹੈ ਸਾਰੀ ਦੀ ਸਾਰੀ ਹੀ ਅਤੇ ਵਿੱਚੇ ਹੀ ਪੰਜਾਬ ਸਰਕਾਰ ਵੀ ਡਰਪੋਕ ਅਤੇ ਖੁਦਗਰਜ ਹੈ । ਕਿਸੇ ਵੀ ਸਿੱਖ ਨੇਤਾ ਦੀ ਦਿੱਤੇ ਹੋਏ ਬਿਆਨ ਦਾ ਇੰਡੀਅਨ ਸਟੇਟ ਉੱਤੇ ਕੋਈ ਵੀ ਅਸਰ ਨਹੀਂ ਹੁੰਦਾ ਕਿਉਂਕਿ ਇੰਡੀਅਨ ਸਟੇਟ ਨੂੰ ਵੀ ਪਤਾ ਹੈ ਕਿ ਬਿਆਨ ਦੇਣ ਤੋਂ ਇਲਾਵਾ ਸਿੱਖ ਨੇਤਾਵਾਂ ਦੇ ਪੱਲੇ ਹੋਰ ਕੁੱਝ ਵੀ ਨਹੀਂ ਹੈ । ਪੰਜਾਬ ਦੇ ਵਿੱਚ ਆਰ ਐਸ ਐਸ ਦੇ ਸਕੂਲ ਖੁੱਲ ਗਏ ਹਨ ਜਿੱਥੇ ਕਿ ਪੰਜਾਬੀ ਅਤੇ ਸਿੱਖ ਬੱਚਿਆਂ ਨੂੰ ਹਿੰਦੀ ਹਿੰਦੂ ਅਤੇ ਹਿੰਦੋਸਤਾਨ ਦੀ ਰੰਗਤ ਵਿੱਚ ਰੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਸਿੱਖਾਂ ਦੇ ਗੁਰਦੁਆਰਿਆਂ ਦੇ ਪ੍ਰਬੰਧਾਂ ਵਿੱਚ ਆਰ ਐਸ ਐਸ ਦੀ ਸਿੱਧੀ ਅਤੇ ਅਸਿੱਧੀ ਦਖਲਅੰਦਾਜ਼ੀ ਹੈ ।
ਏਸ ਕਰਕੇ ਸਿੱਖਾਂ ਨੂੰ ਖੁਦ ਨੂੰ ਹੀ ਜਾਗਣਾ ਪਵੇਗਾ । ਜਦੋਂ ਵੀ ਆਪਣੇ ਬੱਚੇ ਸਕੂਲਾਂ ਵਿੱਚੋ ਪੜ੍ਹ ਕੇ ਆਉਂਦੇ ਹਨ ਉੱਹਨਾਂ ਨੂੰ ਜਰੂਰ ਪੁੱਛਣਾ ਚਾਹੀਦਾ ਹੈ ਚੈਕ ਕਰਨਾ ਚਾਹੀਦਾ ਹੈ ਕਿ ਸਕੂਲਾਂ ਵਿੱਚ ਉੱਹਨਾਂ ਨੂੰ ਕੀ ਪੜ੍ਹਾਇਆ ਜਾਂਦਾ ਹੈ । ਇੰਡੀਅਨ ਸਟੇਟ ਸਿੱਖਾਂ ਨੂੰ ਅਤੇ ਪੰਜਾਬ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਖਤਮ ਕਰਨ ਦੀਆਂ ਵਿਉਂਤਾਂ ਬਣਾ ਚੁੱਕੀ ਹੈ ਅਤੇ ਹੌਲੀ ਹੌਲੀ ਲਾਗੂ ਕਰਕੇ ਸਿੱਖਾਂ ਦਾ ਪੰਜਾਬੀਆਂ ਦਾ ਗਲਾ ਘੁੱਟ ਕੇ ਇਹਨਾਂ ਨੂੰ ਮਾਰ ਮੁਕਾਉਣਾ ਅਤੇ ਖਤਮ ਕਰਨਾ ਚਾਹੁੰਦੀ ਹੈ । ਏਸ ਕਰਕੇ ਸਿੱਖਾਂ ਨੂੰ ਪੰਜਾਬੀਆਂ ਨੂੰ ਇੰਡੀਅਨ ਸਟੇਟ ਵਲੋਂ ਕੀਤੇ ਜਾ ਰਹੇ ਸੂਖਮ ਅਤੇ ਮਨੋਵਿਗਿਆਨਕ ਹਮਲਿਆਂ ਦਾ ਵੀ ਮੂੰਹ ਤੋੜਵਾਂ ਜਵਾਬ ਦੇਣ ਲਈ ਹਰ ਸਮੇਂ ਤਿਆਰ ਹੀ ਰਹਿਣਾ ਚਾਹੀਦਾ ਹੈ ਜੀ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply