ਚੰਬਾ ਕਲਾਂ 'ਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਦਰਜਨਾਂ ਪਰਿਵਾਡਾਂ ਨੇ ਕਬੂਲੀ ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ

ਚੰਬਾ ਕਲਾਂ 'ਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਦਰਜਨਾਂ ਪਰਿਵਾਡਾਂ ਨੇ ਕਬੂਲੀ ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ

ਦਰਜਨਾਂ ਟਕਸਾਲੀ ਪਰਿਵਾਰਾਂ ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਕਾਗਰਸ ਪਾਰਟੀ ਵਿੱਚ ਸ਼ਾਮਿਲ।

ਚੋਹਲਾ ਸਾਹਿਬ 16 ਜੁਲਾਈ ( ਜੁਗਰਾਜ ਸਿੰਘ ਸਰਹਾਲੀ )

ਇੱਥੋਂ ਨੇੜਲੇ ਪਿੰਡ ਚੰਬਾ ਕਲਾਂ ਦੇ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਆਮ ਆਦਮੀ ਪਾਰਟੀ ਦੇ ਦਰਜਨਾਂ ਦਲਿਤ ਪਰਿਵਾਰ ਪਿੰਡ ਦੇ ਸਾਬਕਾ ਸਰਪੰਚ ਤੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਚੰਬਾ ਤੇ ਉਹਨਾਂ ਦੀ ਸਮੁੱਚੀ ਟੀਮ ਦੀ ਪ੍ਰੇਰਨਾ ਨਾਲ ਆਪੋ-ਆਪਣੀਆ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਬਾਬਾ ਨਿਰਮਲ ਸਿੰਘ ਦੇ ਗ੍ਰਹਿ ਵਿਖੇ ਜੈਕਾਰਿਆਂ ਤੇ ਨਾਅਰਿਆਂ ਦੀ ਗੂੰਜ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ।ਸ਼ਾਮਿਲ ਹੋਏ ਪਰਿਵਾਰਾਂ ਵਿੱਚ ਬਾਬਾ ਨਿਰਮਲ ਸਿੰਘ,ਨਿਰਵੈਰ ਸਿੰਘ ਟੇਲਰ ਮਾਸਟਰ,ਵਰਿੰਦਰ ਸਿੰਘ,ਦਵਿੰਦਰ ਸਿੰਘ,ਤਜਿੰਦਰ ਸਿੰਘ,ਲਖਬੀਰ ਸਿੰਘ ਬੂਰਾ,ਬਲਕਾਰ ਸਿੰਘ,ਤਰਸੇਮ ਸਿੰਘ ਨੱਟੀ,ਸਲਵਿੰਦਰ ਸਿੰਘ ਸ਼ਿੰਦਾ,ਨਿੰਦਰ ਸਿੰਘ,ਪ੍ਰਮਜੀਤ ਸਿੰਘ ਸਾਬਕਾ ਮੈਂਬਰ ਪੰਚਾਇਤ,ਕਾਮਰੇਡ ਹਰਦੇਵ ਸਿੰਘ,ਸੁਖਵਿੰਦਰ ਸਿੰਘ ਸੁੱਖਾ,ਕਾਮਰੇਡ ਦਲਜੀਤ ਸਿੰਘ,ਗੁਰਜੀਤ ਸਿੰਘ,ਅਜੀਤ ਸਿੰਘ ਸ਼ਹਿਰੀਆ,ਗੁਰਪ੍ਰੀਤ ਸਿੰਘ ਗਿੱਲ,ਸੁਖਦੇਵ ਸਿੰਘ ਰੋਸ਼ਨ,ਡਾਕਟਰ ਹਰਪ੍ਰੀਤ ਸਿੰਘ,ਗੱਜਣ ਸਿੰਘ,ਨਿੰਦਰ ਸਿੰਘ,ਅਜਮੇਰ ਸਿੰਘ ਵਿੱਕੀ,ਸਰਵਣ ਸਿੰਘ,ਤਰਸੇਮ ਸਿੰਘ ਸੇਮਾ,ਮਿਸਤਰੀ ਰਾਜਵਿੰਦਰ ਸਿੰਘ ਰਾਜੂ,ਨਾਇਬ ਸਿੰਘ,ਰਣਜੀਤ ਸਿੰਘ ਸਾਬਕਾ ਫੌਜੀ,ਸੁਖਦੇਵ ਸਿੰਘ ਦੇਬਾ,ਦਲਜੀਤ ਸਿੰਘ ਦੁੱਲਾ,ਨਿੰਦਰ ਸਿੰਘ ਮਾਣਕ,ਗੁਰਪ੍ਰੀਤ ਸਿੰਘ ਗੋਪੀ,ਲਖਵਿੰਦਰ ਸਿੰਘ ਲੱਖਾ,ਅਰਸ਼ਦੀਪ ਸਿੰਘ ਸੋਨੀ,ਕੁਲਜੀਤ ਸਿੰਘ ਕਾਲਾ,ਲਵਜੀਤ ਸਿੰਘ ਭੇਜਾ,ਰਣਜੋਤ ਸਿੰਘ ਯੋਧਾ ਆਦਿ ਦਰਜਨਾਂ ਦਲਿਤ ਆਗੂ ਤੇ ਸਰਗਰਮ ਵਰਕਰਾਂ ਨੇ ਆਪੋ-ਆਪਣੀਆਂ ਪਾਰਟੀਆਂ ਨੂੰ ਪੱਕੇ ਤੌਰ ਤੇ ਫਤਿਹ ਬੁਲਾ ਕੇ ਕਾਂਗਰਸ 'ਚ ਸ਼ਾਮਿਲ ਹੋਣ ਤੇ ਸਾਬਕਾ ਵਿਧਾਇਕ ਸਿੱਕੀ ਨੇ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਭਰਵੀਂ ਇਕੱਤਰਤਾ 'ਚ ਬੋਲਦਿਆ ਸਾਬਕਾ ਵਿਧਾਇਕ ਸਿੱਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨਾਲ ਬਹੁਤ ਵਾਅਦੇ ਕੀਤੇ ਸਨ ਪਰ ਸਾਡੇ ਤਿੰਨ ਸਾਲ ਬੀਤਣ ਤੇ ਉਹਨਾਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋ ਜਿਹੜੇ ਸਾਡੀ ਕਾਂਗਰਸ ਸਰਕਾਰ ਵਿੱਚ ਗਰੀਬ ਤੇ ਦਲਿਤ ਪਰਿਵਾਰਾਂ ਨੂੰ ਕਣਕ,ਆਟਾ-ਦਾਲ,ਸ਼ਗਨ ਸਕੀਮ ਆਦਿ ਮਿਲਦੀ ਸੀ ਉਸ ਉੱਤੇ ਵੱਡਾ ਕੱਟ ਲਾ ਦਿੱਤਾ।ਮਿਹਨਤ ਕਸ਼ ਲੋੜਵੰਦ ਪਰਿਵਾਰਾਂ ਨਾਲ ਸੱਤਾਂ ਦੇ ਨਸ਼ੇ 'ਚ ਬਹੁਤ ਵੱਡਾ ਧੱਕਾ ਕੀਤਾ ਨਾ ਹੀ ਔਰਤਾਂ ਨੂੰ ਇੱਕ-ਇੱਕ ਹਜਾਰ ਰੁਪਏ ਦਾ ਮਾਣ-ਸਨਮਾਨ ਦਿੱਤਾ ਉਨਾ ਕਿਹਾ ਕਿ ਹਾਕਮ ਸਰਕਾਰ ਸੱਤਾ ਦੇ ਨਸ਼ੇ ਵਿੱਚ ਦਲਿਤ ਪਰਿਵਾਰਾਂ ਤੇ ਜਬਰ ਜ਼ੁਲਮ ਕਰਕੇ ਪੁਲਿਸ ਥਾਣਿਆਂ 'ਚ ਝੂਠੇ ਪਰਚੇ ਦਰਜ ਕਰਾ ਕੇ ਉਹਨਾਂ ਦੀ ਜੁਬਾਨ ਬੰਦ ਕਰਾਉਣ ਤੇ ਤੁਲੀ ਹੈ ਜੋ ਬਹੁਤ ਮਾੜੀ ਗੱਲ ਹੈ।ਉਨਾਂ ਹਾਕਮ ਸਰਕਾਰ ਤੇ ਉਹਨਾਂ ਦੇ ਚੇਲੇ ਬਾਲਕਿਆ ਨੂੰ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਗਰੀਬ ਲੋਕਾਂ ਤੇ ਜਬਰ ਜੁਲਮ ਨਾ ਬੰਦ ਕੀਤਾ ਤਾਂ ਸਮਾਂ ਆਉਣ ਤੇ ਹਰੇਕ ਪਰਿਵਾਰ ਨਾਲ ਹੋਈ ਧੱਕੇਸ਼ਾਹੀ ਤੇ ਸੀਨਾ ਜੋਰੀ ਦਾ ਹਿਸਾਬ ਲਿਆ ਜਾਵੇਗਾ।ਨਾਲ ਹੀ ਉਹਨਾਂ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਲੋਕਾਂ ਨਾਲ ਵਾਅਦਾ ਕੀਤਾ ਕਿ ਕਾਂਗਰਸ ਪਾਰਟੀ ਆਪਣੇ ਹਰੇਕ ਵਰਕਰ ਨਾਲ ਚੱਟਾਨ ਵਾਂਗ ਖੜੀ ਹੈ ਤੇ ਹਰੇਕ ਕਾਂਗਰਸੀ ਵਰਕਰ ਨੂੰ ਕਾਂਗਰਸ ਪਾਰਟੀ ਵਿੱਚ ਸਮੇਂ-ਸਮੇਂ ਤੇ ਮਾਣ ਸਨਮਾਨ ਦਿੱਤਾ ਜਾਵੇਗਾ।ਪਿੰਡ ਦੇ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਜੋ ਕਾਗਰਸ ਪਾਰਟੀ ਨਾਲ ਗੱਦਾਰੀ ਕਰਕੇ ਪਿੱਠ ਵਿੱਚ ਛੁਰਾ ਮਾਰ ਰਹੇ ਹਨ ਉਨ੍ਹਾਂ ਨੂੰ ਮੂੰਹ ਨਹੀਂ ਲਗਾਇਆ ਜਾਵੇਗਾ ਅਤੇ ਸਮਾ ਆਉਣ ਤੇ ਇੰਨਾ ਮੌਸਮੀ ਡੱਡੂਆਂ ਨਾਲ ਪੂਰਾ ਹਿਸਾਬ ਕਿਤਾਬ ਕੀਤਾ ਜਾਵੇਗਾ।

ਇਸ ਮੌਕੇ ਮਹਿੰਦਰ ਸਿੰਘ ਸਾਬਕਾ ਸਰਪੰਚ,ਪੱਤਰਕਾਰ ਮਨਜੀਤ ਸਿੰਘ ਚੰਬਾ,ਪੱਤਰਕਾਰ ਹਰਪ੍ਰੀਤ ਸਿੰਘ ਚੰਬਾ,ਸੁਖਬੀਰ ਸਿੰਘ ਸ਼ੀਰਾ,ਗੁਰਦਾਸ ਸਿੰਘ ਸਾਬਕਾ ਪੰਚ,ਬਲਬੀਰ ਸਿੰਘ ਗਰਾਣਾ,ਦਾਰਾ ਸਿੰਘ ਢੇਰੀ ਵਾਲਾ,ਕਰਮ ਸਿੰਘ ਸ਼ਾਹ,ਸਾਰਜ ਸਿੰਘ,ਹਰਜਿੰਦਰ ਸਿੰਘ ਚੰਬਾ,ਹਰਜਿੰਦਰ ਸਿੰਘ ਦੁਆਬੀਆ,ਸੂਰਤਾ ਸਿੰਘ ਫੌਜੀ,ਸੁਖਦੇਵ ਸਿੰਘ ਫੌਜੀ,ਗੁਰਲਾਲ ਸਿੰਘ,ਗੁਰਵਿੰਦਰ ਸਿੰਘ ਮਿਸਤਰੀ,ਜਗਤਾਰ ਸਿੰਘ ਉੱਪਲ,ਭੁਪਿੰਦਰ ਕੁਮਾਰ ਨਈਅਰ,ਨਿਸ਼ਾਨ ਸਿੰਘ ਢੋਟੀ,ਨਿਸ਼ਾਨ ਸਿੰਘ ਡਰਾਈਵਰ,ਕਰਤਾਰ ਸਿੰਘ ਸੇਠ,ਲਖਬੀਰ ਸਿੰਘ,ਗੁਰਸੇਵਕ ਸਿੰਘ,ਸਾਹਿਬ ਸਿੰਘ ਵਪਾਰੀ,ਚਮਕੌਰ ਸਿੰਘ ਗਰਾਣਾ,ਕਾਲਾ ਟੈਂਟ ਵਾਲਾ,ਦਲਜੀਤ ਸਿੰਘ ਪੇਟਰ,ਮਿਸਤਰੀ ਸੁਖਰਾਜ ਸਿੰਘ ਰਾਜ,ਸਰਬਜੀਤ ਸਿੰਘ ਫੌਜੀ,ਸਰਬਜੀਤ ਸਿੰਘ ਛੱਬਾ,ਬਲਜਿੰਦਰ ਸਿੰਘ ਨਿੱਕੂ,ਗੁਰਚੇਤਨ ਸਿੰਘ,ਬਲਕਾਰ ਸਿੰਘ ਬੋਲਾ,ਪਰਗਟ ਸਿੰਘ ਘੋਦਰ,ਹੀਰਾ ਸਿੰਘ ਸਾਬਕਾ ਮੈਂਬਰ,ਕੁਲਵੰਤ ਸਿੰਘ ਕੰਤਾ,ਗੁਰਨਾਮ ਸਿੰਘ ਪ੍ਰਧਾਨ ਆਦਿ ਪਿੰਡ ਦੇ ਸਰਗਰਮ ਕਾਗਰਸੀ ਆਗੂ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.