ਸਿੱਖ ਹਾਂ , ਸਿੱਖ ਰਹਿ ਕੇ ਹੀ ਮਰਾਂਗੀ …. ਇੱਕ ਅਣਕਹੀ ਦਾਸਤਾਂ
- ਗੁਰਬਾਣੀ-ਇਤਿਹਾਸ
- (Asia/Kolkata)
*ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥(੭੫੭)**ਗੁਰਬਾਣੀ ਦੀਆਂ ਪੰਗਤੀਆਂ ਦਾ ਪਾਠ ਕਰਦੀ ਪ੍ਰਭ ਕੌਰ ਦੀ ਅਚਾਨਕ ਬਾਹਰੋਂ ਆ ਰਹੀਆਂ ਭਿਆਨਕ ਦਿਲ ਕੰਬਾਊ ਅਵਾਜ਼ਾਂ,*.*.....ਮਾਰੋ, ਲੁਟੋ, ਕਿਸੇ ਨੂੰ ਜ਼ਿੰਦਾ ਰਹਿਣ ਨ ਦਿਓ,......**ਨੇ ਉਸ ਨੂੰ ਆਪਣੇ ਮਿੱਟੀ ਦੇ ਕੱਚੇ ਮਕਾਨ ਦੀ ਛੱਤ ਤੇ ਚੜ੍ਹ ਕੇ ਦੂਰੋਂ ਆ ਰਹੀਆਂ ਇਨ੍ਹਾਂ ਅਵਾਜ਼ਾਂ ਨੂੰ ਲੱਭਣ ਲਈ ਮਜਬੂਰ ਕਰ ਦਿੱਤਾ॥**ਪਰ ਇਹ ਕੀ ਉਸ ਨੂੰ ਥੋੜ੍ਹੀ ਦੂਰ ਤੇ ਹੀ ਅੱਗ ਲਗੀ ਨਜ਼ਰ ਆ ਰਹੀ ਸੀ!!!!**ਅੱਤੇ ਆਪਣਾ ਆਪ ਸੰਭਾਲਣ ਤੋਂ ਪਹਿਲਾਂ ਹੀ ਠਾ!!!!ਠਾਠਾ!!!ਦੀਆਂ ਅਵਾਜ਼ਾਂ ਨਾਲ ਸਾਰਾ ਪਿੰਡ ਹੀ ਗੂੰਜਣ ਲਗ ਪਿਆ॥**ਪਹਿਲੀ ਵਾਰ ਹੋਈ ਅਚਨਚੇਤ ਇਸ ਅਣਪਛਾਤੀ ਗੋਲਾ ਬਾਰੀ ਨਾਲ ਪ੍ਰਭ ਕੌਰ ਹੁਣ ਘਰ ਦੇ ਜੀਆਂ ਨੂੰ ਭਾਲਦੀ ਥਲੇ ਕਮਰਿਆਂ ਵਲ ਝੱਲਿਆਂ ਵਾਂਗ ਘਰ ਦੇ ਜੀਆਂ ਨੂੰ ਅਵਾਜ਼ਾਂ ਮਾਰ ਰਹੀ ਸੀ॥**ਕੁੱਝ ਪਲਾਂ ਵਿਚ ਹੀ ਸੱਭ ਕੁੱਝ ਸਮਝ ਆ ਗਿਆ ਜਦੋਂ ਘਰ ਦੇ ਬਜ਼ੁਰਗਾਂ ਨੇ ਕਿਹਾ ...... ਸਾਰੇ ਇਥੋਂ ਭੱਜ ਜਾਈਏ ਪਿੰਡ ਨੂੰ ਕਬਾਇਲੀਆਂ ਨੇ ਘੇਰ ਲਿਆ ਹੈ.......**ਹੁਣ ਜੋ ਵੀ ਹੋਵੇ ਧਾੜਵੀਆਂ ਦੇ ਹੱਥ ਜ਼ਿੰਦਾ ਨਹੀਂ ਆਉਣਾ!!!**ਪਰ ਕੋਲ ਕੋਈ ਹਥਿਆਰ ਵੀ ਤਾਂ ਨਹੀਂ ਸੀ!!!!**ਤਲਵਾਰਾਂ!!! ਬੰਦੂਕਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ!!!**ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ!!!**ਤਲਵਾਰਾਂ ਲਿਸ਼ਕਾਉਂਦੇ ਪਿੰਡ ਦੇ ਸਿੱਖ ਨੌਜੁਆਨ , ਧਾੜਵੀਆਂ ਵੱਲ ਦੌੜ ਪਏ ਅੱਤੇ ਆਪਣੇ ਹੱਥੀਂ ਜੁਆਨ ਬਚੀਆਂ ਨੂੰ ਧਾੜਵੀਆਂ ਦੇ ਨਾਪਾਕ ਹੱਥਾਂ ਵਿਚ ਜਾਣ ਤੋਂ ਪਹਿਲਾਂ ਸ਼ਹੀਦ ਕਰ ਦਿੱਤਾ!!!**ਅੱਤੇ ਕੁੱਝ ਪਲਾਂ ਵਿਚ ਹੀ ਆਪ ਵੀ ਸ਼ਹੀਦ ਹੋ ਗਏ॥**ਪ੍ਰਭ ਕੌਰ ਹਾਲੀ ਇਹ ਕੁੱਝ ਅੱਖਾਂ ਸਾਹਮਣੇ ਹੁੰਦਾ ਵੇਖ ਥੰਮੀ ਨਹੀਂ ਸੀ ਕਿ ਧਾੜਵੀ ਹੁਣ ਪਿੰਡ ਵਿਚ ਆ ਚੁੱਕੇ ਸਨ!!!!!**ਚੀਖ ਚਿਹਾੜਾ ਹਰ ਪਾਸੇ !!!!!!* *ਦੇਖਿਦਆਂ ਦੇਖਿਦਿਆਂ ਲਾਸ਼ਾਂ ਹੀ ਲਾਸ਼ਾਂ ਨਾਲ ਪਿੰਡ ਦੀਆਂ ਗਲੀਆਂ ਭਰ ਗਈਆਂ!!!!**ਪ੍ਰਭ ਕੌਰ ਆਪਣੇ ਪਤੀ, ਦੇਵਰ, ਜੇਠ ਦੀਆਂ ਲੋਥਾਂ ਦੇਖ ਸੰਭਲ ਨਹੀਂ ਸੀ ਰਹੀ ਪਰ ਧਾੜਵੀ ਤਾਂ ਉਸ ਤੇ ਮਾੜੀ ਨਜ਼ਰ ਰੱਖੇ ਸਨ!!!**ਉਸ ਨੂੰ ਆਪਣੇ ਨਾਲ ਲੈ ਜਾਣ ਲਈ ਜ਼ਬਰਦਸਤੀ ਕਰਨ ਲਗੇ ਤਾਂ ਬੁੱਤ ਬਣੀ ਪ੍ਰਭ ਕੌਰ ਅਚਾਨਕ .... ਵੀਰਤਾ ਦੀ ਮੂਰਤ ਬਣ ਗਈ!!!!**ਲਗੀ ਧਾੜਵੀਆਂ ਨੂੰ ਮਿੰਨਤਾਂ ਕਰਨ ਮੈਨੂੰ ਜ਼ਰੂਰ ਲੈ ਜਾਉ**ਪਰ ਮੇਰੀ ਇਕ ਆਸ ਮੈਨੂੰ ਪੂਰੀ ਕਰਨ ਦਿਉ!!!!**ਮੈਂਨੂੰ ਇਨਾਂ ਘਰ ਦੇ ਜੀਆਂ ਦੀ ਲੋਥਾਂ ਦਾ ਸਸਕਾਰ ਕਰਨ ਦੀ ਆਗਿਆ ਦਿਉ!!!!!!**ਇਕੱਲੀ ਅਬਲਾ ਨਾਰੀ ਕੀ ਕਰ ਲਵੇਗੀ!!!! ਇਕ ਦਮ ਇਜਾਜ਼ਤ ਦੇ ਦਿੱਤੀ!!!!!**ਪ੍ਰਭ ਕੌਰ ਨੇ ਛੇਤੀ ਲਕੜਾਂ ਇਕਁਠੀਆਂ ਕਰ ਲਾਸਾਂਂ ਦੇ ਗਿਰਦ ਰੱਖੀਆਂ ਤੇ ਅੰਗੀਠਾ ਬਾਲ ਦਿੱਤਾ!!!!**ਅਰਦਾਸਾ ਸੋਦਿਆ!!!!!!!!**ਫੜੋ ਫੜੋ ਫੜੋ !!! ਉਹ ਅੱਗ ਵਿਚ ਸੜ੍ਹ ਰਹੀ ਹੈ!!!!**ਮੱਥੇ ਤੇ ਹੱਥ ਮਾਰਦੇ ਧਾੜ੍ਹਵੀ ਇਸ ਗੁਰਸਿੱਖ ਪ੍ਰਭ ਕੌਰ ਨੂੰ ਹਥ ਤੱਕ ਨ ਲਾ ਸਕੇ* *ਅੱਤੇ ਇੱਧਰ**ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ॥**ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ॥੭੧ {ਪੰਨਾ ੧੩੬੮}**ਤੇ ਪਹਿਰਾ ਦਿੰਦੀ ਪ੍ਰਭ ਕੌਰ ਆਪਣੇ ਇਸ਼ਟ ਦੇ ਸਿਦਕ ਨੂੰ ਪਾਲਦੀ ਹੋਈ ਸ਼ਹੀਦ ਹੋ ਗਈ॥*( *ਅਜੇਹੀਆਂ ਅਨੇਕਾਂ ਘਟਨਾਵਾਂ ਅਕਤੂਬਰ ੧੯੪੭ ਵਿਚ ਜੰਮੂ ਕਸ਼ਮੀਰ ਵਿਚ ਕਬਾਇਲੀ ਹਮਲੇ ਦੌਰਾਨ ਵਪਰੀਆਂ ਸੁਣੀਆਂ ਗਈਆਂ ਇਥੇਂ ਨਾਂ ਸੰਕੇਤਕ ਵਰਤੇ ਗਏ ਹਨ*)(ਇੰਦਰ ਬੀਰ ਸਿੰਘ ਕਸ਼ਮੀਰੀ)