ਕੰਵਰਜੀਤ ਸਿੰਘ ਯੂ.ਐਸ.ਏ. ਨੇ ਦਮਦਮੀ ਟਕਸਾਲ 'ਤੇ ਕੀਤੇ ਹਮਲੇ, ਅਖੇ ਦਸਮ ਪਿਤਾ ਨੇ ਨਹੀਂ ਚਲਾਈ ਟਕਸਾਲ ਤੇ ਨਾ ਹੀ ਯੋਧਿਆਂ ਦੀ ਖਾਣ ਹੈ

ਕੰਵਰਜੀਤ ਸਿੰਘ ਯੂ.ਐਸ.ਏ. ਨੇ ਦਮਦਮੀ ਟਕਸਾਲ 'ਤੇ ਕੀਤੇ ਹਮਲੇ, ਅਖੇ ਦਸਮ ਪਿਤਾ ਨੇ ਨਹੀਂ ਚਲਾਈ ਟਕਸਾਲ ਤੇ ਨਾ ਹੀ ਯੋਧਿਆਂ ਦੀ ਖਾਣ ਹੈ

ਦਮਦਮੀ ਟਕਸਾਲ ਅਤੇ ਫੈਡਰੇਸ਼ਨ ਭਿੰਡਰਾਂਵਾਲਾ ਦੇ ਭਾਈ ਰਣਜੀਤ ਸਿੰਘ ਨੇ ਦਿੱਤੇ ਜਵਾਬ

ਅੰਮ੍ਰਿਤਸਰ, 15 ਜੁਲਾਈ , ਨਜ਼ਰਾਨਾ ਟਾਈਮਜ ਬਿਊਰੋ 

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕੰਵਰਜੀਤ ਸਿੰਘ ਯੂ.ਐਸ.ਏ. ਬਾਰੇ ਹੋਰ ਖੁਲਾਸੇ ਕਰਦਿਆਂ ਆਪਣੇ ਫੇਸਬੁੱਕ ਖਾਤੇ ਉੱਤੇ ਲਿਖਿਆ ਹੈ ਕਿ ਕੰਵਰਜੀਤ ਸਿੰਘ ਯੂ.ਐਸ.ਏ. ਸਿੱਖ ਕੌਮ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਵਿਰੁੱਧ ਜ਼ਹਿਰ ਉਗਲਦਾ ਹੋਇਆ ਲਿਖਦਾ ਹੈ ਕਿ "ਕਈ ਅਖੌਤੀ ਭਗਤ ਇਹ ਰੱਟ ਲਗਾਈ ਫਿਰਦੇ ਨੇ ਕਿ ਟਕਸਾਲ ਯੋਧਿਆਂ ਦੀ ਖਾਣ ਹੈ ਤੇ ਦਸਮ ਪਿਤਾ ਦੀ ਚਲਾਈ ਹੋਈ ਹੈ। ਜੇਕਰ ਇਹਨਾਂ ਨੂੰ ਪੁੱਛ ਲਓ ਕਿ 1984 ਪਿੱਛੋਂ ਕੋਈ ਯੋਧਾ ਕਾਹਤੋਂ ਨਹੀਂ ਪੈਦਾ ਹੋਇਆ ਤਾਂ ਫਿਰ ਚੁੱਪ ਕਰ ਜਾਂਦੇ ਹਨ।"ਇਹ ਬੜੀ ਸਾਜ਼ਿਸ਼ ਤਹਿਤ ਦਮਦਮੀ ਟਕਸਾਲ ਅਤੇ ਬੱਬਰ ਖ਼ਾਲਸਾ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ ਕੈਟਾਂ ਕਰਕੇ ਹੀ 1984 ਤੋਂ ਪਹਿਲਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਬੱਬਰਾਂ ਵਿੱਚ ਮੱਤਭੇਦ ਪੈਦਾ ਹੋ ਗਏ ਸਨ, ਪਰ ਹੁਣ ਇਹ ਲੋਕ ਦੁਬਾਰਾ ਫਿਰ ਸਰਗਰਮ ਹਨ। ਦਮਦਮੀ ਟਕਸਾਲ ਵਿਰੁੱਧ ਲਿਖਣ ਲੱਗਿਆਂ ਇਹ ਬੱਬਰਾਂ ਦਾ ਮੰਚ ਵਰਤ ਰਿਹਾ ਹੈ, ਇਸ ਦੁਸ਼ਟ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ। 'ਖ਼ਾਲਿਸਤਾਨ ਸੰਘਰਸ਼' ਕਿਤਾਬ ਵਿੱਚ ਪੱਤਰਕਾਰ ਜਗਤਾਰ ਸਿੰਘ ਨੇ ਲਿਖਿਆ ਹੈ ਕਿ "ਬੱਬਰ ਖ਼ਾਲਸਾ ਨੇ ਸਾਲਾਂ ਬਾਅਦ 13 ਫਰਵਰੀ 1993 ਦੇ ਇੱਕ ਬਿਆਨ ਵਿੱਚ ਮੰਨਿਆ ਕਿ ਇਹ ਟਕਰਾਅ ਸੰਗਠਨ ਦੇ ਅੰਦਰੋਂ ਕੁੱਝ ਲੋਕਾਂ ਦੁਆਰਾ ਰਚੀ ਗਈ ਸਾਜ਼ਿਸ਼ ਦਾ ਹਿੱਸਾ ਸੀ। "ਸਾਡੇ ਵਿੱਚੋਂ ਕੁੱਝ ਲੋਕਾਂ ਨੇ ਸੰਤ ਭਿੰਡਰਾਂਵਾਲਿਆਂ ਨਾਲ ਮੱਤਭੇਦ ਪੈਦਾ ਕੀਤੇ, ਜੋ ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖ਼ਤ 'ਤੇ ਚਲੇ ਗਏ। ਬਾਅਦ ਵਿੱਚ ਇਹ ਬਹੁਤ ਸਾਰੇ ਲੋਕ ਬਰਨਾਲਾ ਸਰਕਾਰ ਵਿੱਚ ਸ਼ਾਮਲ ਹੋਏ ਅਤੇ ਚੇਅਰਮੈਨ ਬਣੇ। ਉਹ ਫਿਰ ਹਿੰਦੁਸਤਾਨੀ ਹਾਈ ਕਮਿਸ਼ਨ ਰਾਹੀਂ ਯੂ.ਕੇ. ਵਿੱਚ ਵੱਸ ਗਏ ਅਤੇ ਸਾਡੀ ਜਾਸੂਸੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਸਾਨੂੰ ਅਹਿਸਾਸ ਹੋ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਸਾਡੀ ਕਿਵੇਂ ਤੋੜ-ਭੰਨ ਕੀਤੀ।" ਪ੍ਰੈਸ ਨੋਟ ਉੱਤੇ ਵਧਾਵਾ ਸਿੰਘ, ਹਰਮਿੰਦਰ ਸਿੰਘ ਟੋਨੀ, ਬਲਦੇਵ ਸਿੰਘ ਹਵਾਰਾ, ਜਗਤਾਰ ਸਿੰਘ ਪੰਜੋਲਾ ਅਤੇ ਕੁਲਵੰਤ ਸਿੰਘ ਦੇ ਦਸਤਖ਼ਤ ਸਨ।" ਕੈਟ ਕੰਵਰਜੀਤ ਸਿੰਘ ਨੂੰ ਅਸੀਂ ਦੱਸ ਦੇਈਏ ਕਿ ਦਮਦਮੀ ਟਕਸਾਲ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1706 ਵਿੱਚ ਕੀਤੀ ਸੀ। ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਤੇ ਦੂਜੇ ਮੁਖੀ ਬਾਬਾ ਗੁਰਬਖਸ਼ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਸੀਸ ਵਾਰੇ। ਇਸੇ ਤਰ੍ਹਾਂ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਤੇ ਟਕਸਾਲ ਦੇ ਹੋਰ ਅਨੇਕਾਂ ਸੂਰਮਿਆਂ ਨੇ 1984 ਘੱਲੂਘਾਰੇ 'ਚ ਸ਼ਹਾਦਤਾਂ ਦਿੱਤੀਆਂ, ਜਿਸ ਕਰਕੇ ਇਸ ਨੂੰ ਯੋਧਿਆਂ ਦੀ ਖਾਣ ਵੀ ਕਿਹਾ ਜਾਂਦਾ ਹੈ। ਸਿੱਖ ਧਰਮ, ਇਤਿਹਾਸ ਤੇ ਸੰਘਰਸ਼ 'ਚ ਦਮਦਮੀ ਟਕਸਾਲ ਦਾ ਵਿਸ਼ੇਸ਼ ਸਥਾਨ ਤੇ ਮੋਹਰੀ ਰੋਲ ਹੈ। ਸੰਤ ਕਰਤਾਰ ਸਿੰਘ ਅਤੇ ਸੰਤ ਜਰਨੈਲ ਸਿੰਘ ਜੀ ਨੇ ਵੀ ਕਥਾ ਦੌਰਾਨ ਇਹ ਦੱਸਿਆ ਹੈ ਦਮਦਮੀ ਟਕਸਾਲ ਦਸਵੇਂ ਪਾਤਸ਼ਾਹ ਵੱਲੋਂ ਚਲਾਈ ਗਈ ਹੈ, ਪਰ ਇਹ ਕੰਵਰਜੀਤ ਟਾਊਟ ਜੋ ਟਕਸਾਲ ਦੀ ਹੋਂਦ 'ਤੇ ਹਮਲੇ ਕਰ ਰਿਹਾ ਹੈ ਜਿਸ ਨੂੰ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰੇਗਾ। ਇਹ ਕਹਿੰਦਾ ਹੈ ਕਿ "1984 ਤੋਂ ਬਾਅਦ ਟਕਸਾਲ ਨੇ ਕੋਈ ਯੋਧਾ ਪੈਦਾ ਨਹੀਂ ਕੀਤਾ।" ਸਰਕਾਰ ਦੇ ਇਸ ਪਾਲਤੂ ਟਾਊਟ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ 1984 ਤੋਂ ਬਾਅਦ ਖ਼ਾਲਿਸਤਾਨ ਕਮਾਂਡੋ ਫੋਰਸ, ਖ਼ਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਭਿੰਡਰਾਂਵਾਲਾ ਟਾਈਗਰ ਫੋਰਸ ਦੀ ਸਥਾਪਨਾ ਦਮਦਮੀ ਟਕਸਾਲ ਦੇ ਸਿੰਘਾਂ ਨੇ ਹੀ ਕੀਤੀ ਸੀ ਜਿਨ੍ਹਾਂ ਵਿੱਚ ਸ਼ਹੀਦ ਭਾਈ ਮਨਬੀਰ ਸਿੰਘ ਚਹੇੜੂ ਉਰਫ ਜਨਰਲ ਹਰੀ ਸਿੰਘ, ਸ਼ਹੀਦ ਭਾਈ ਅਰੂੜ ਸਿੰਘ ਡੱਲਾ ਅਤੇ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਸਨ। ਦਮਦਮੀ ਟਕਸਾਲ ਦੇ ਸਿੰਘਾਂ ਨੇ ਹੀ 29 ਅਪ੍ਰੈਲ 1986 ਨੂੰ ਖ਼ਾਲਿਸਤਾਨ ਦਾ ਐਲਾਨ ਕੀਤਾ ਸੀ। ਬਾਬਾ ਠਾਕੁਰ ਸਿੰਘ ਜੀ ਨੇ ਸਰਬੱਤ ਖ਼ਾਲਸਾ ਕਰਵਾਇਆ ਸੀ, ਸੰਘਰਸ਼ ਦੀ ਅਗਵਾਈ ਕੀਤੀ, ਭਾਈ ਜਿੰਦੇ-ਸੁੱਖੇ ਨੂੰ ਕੌਮ ਦੀ ਸੇਵਾ ਲਈ ਥਾਪੜੇ ਦਿੱਤੇ, ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲਈ। ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਦਮਦਮੀ ਟਕਸਾਲ ਦੇ ਅਨੇਕਾਂ ਸੂਰਮਿਆਂ ਨੇ ਸ਼ਹਾਦਤਾਂ ਦਿੱਤੀਆਂ, ਵੱਡੇ ਜੁਝਾਰੂ ਕਾਰਨਾਮੇ ਕੀਤੇ, ਘਰ-ਪਰਿਵਾਰ ਉਜਾੜ ਲਏ, ਸੰਘਰਸ਼ ਵਿੱਚ ਵਿਚਰਨ ਵਾਲੇ ਬਥੇਰੇ ਸਿੰਘ ਟਕਸਾਲ ਨਾਲ ਹੀ ਸੰਬੰਧਤ ਸਨ ਜੇ ਲਿਖਾਂ ਤਾਂ ਲੜੀ ਬਹੁਤ ਲੰਬੀ ਹੋ ਜਾਵੇਗੀ। 

ਹੁਣ ਵੀ ਦਮਦਮੀ ਟਕਸਾਲ ਦੇ ਅਨੇਕਾਂ ਸਿੰਘ ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿੱਚ ਸਿੱਖੀ ਦਾ ਭਾਰੀ ਪ੍ਰਚਾਰ-ਪ੍ਰਸਾਰ ਕਰ ਰਹੇ ਹਨ, ਜ਼ੁਲਮ ਖਿਲਾਫ ਆਵਾਜ਼ ਬੁਲੰਦ ਕਰਦੇ ਹਨ ਅਤੇ ਜੇਲ੍ਹਾਂ ਵਿੱਚ ਬੰਦ ਹਨ। ਸੰਤ ਭਿੰਡਰਾਂਵਾਲਿਆਂ ਨੇ ਬੱਬਰ ਖ਼ਾਲਸਾ ਦੇ ਸੂਰਮਿਆਂ ਨੂੰ ਵੀ ਹਥਿਆਰ ਦੇਣ ਤੋਂ ਨਾ ਨਹੀਂ ਸੀ ਕੀਤੀ। ਭਾਈ ਸੁਖਦੇਵ ਸਿੰਘ ਬੱਬਰ ਜਦੋਂ ਸ਼ਹੀਦ ਹੋਏ ਤਾਂ ਟਕਸਾਲ ਦੇ ਵਿਦਿਆਰਥੀ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੇ ਬਿਆਨ ਜਾਰੀ ਕਰਕੇ ਏਕਤਾ ਦਾ ਸਬੂਤ ਦਿੱਤਾ ਸੀ। ਅਜਿਹੀਆਂ ਕਈ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ, ਜਿੱਥੇ ਬੱਬਰਾਂ ਤੇ ਟਕਸਾਲ ਦੇ ਸਿੰਘਾਂ ਵਿੱਚ ਪਿਆਰ ਰਿਹਾ। ਬੱਬਰ ਖ਼ਾਲਸਾ ਜਥੇਬੰਦੀ ਵੀ ਗੁਰਮੁਖਾਂ, ਯੋਧਿਆਂ ਤੇ ਸ਼ਹੀਦਾਂ ਦੀ ਜਥੇਬੰਦੀ ਹੈ ਅਸੀਂ ਪੂਰਨ ਸਤਿਕਾਰ ਕਰਦੇ ਸੀ, ਕਰਦੇ ਹਾਂ ਤੇ ਕਰਦੇ ਰਹਾਂਗੇ। ਬੱਬਰਾਂ ਦੇ ਇੱਕ ਗਰੁੱਪ ਦਾ ਨਾਮ ਵਰਤ ਕੇ ਇਹ ਕੰਵਰਜੀਤ ਕੈਟ ਜੋ ਦਮਦਮੀ ਟਕਸਾਲ ਦੇ ਤਿੰਨਾਂ ਗਰੁੱਪਾਂ ਮਹਿਤਾ, ਸੰਗਰਾਵਾਂ ਅਤੇ ਅਜਨਾਲਾ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅੱਜ ਲੋੜ ਹੈ ਕਿ ਪੁਲਿਸ ਦੇ ਕੈਟ ਕੰਵਰਜੀਤ ਸਿੰਘ ਯੂ.ਐਸ.ਏ. ਨੂੰ ਵੀ ਬੱਬਰ ਖ਼ਾਲਸਾ ਜਥੇਬੰਦੀ ਖ਼ੁਦ ਹੀ ਨੰਗਾ ਕਰੇ। ਇਹ ਕੰਵਰਜੀਤ ਜੋ ਅਨੇਕਾਂ ਜੁਝਾਰੂਆਂ ਤੇ ਸ਼ਹੀਦਾਂ ਦੀ ਕਿਰਦਾਰਕੁਸ਼ੀ ਕਰ ਚੁੱਕਾ ਹੈ, ਜਥੇਦਾਰ ਭਾਈ ਵਧਾਵਾ ਸਿੰਘ ਬੱਬਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਵੀ ਨਹੀਂ ਬਖਸ਼ਦਾ, ਭਾਈ ਦਲਜੀਤ ਸਿੰਘ ਬਿੱਟੂ ਨੂੰ ਮਰਵਾਉਣ ਦੀਆਂ ਸਾਜ਼ਿਸ਼ਾਂ ਰੱਚਦਾ ਰਿਹਾ, ਤਵਾਰੀਖ ਸ਼ਹੀਦ-ਏ-ਖਾਲਿਸਤਾਨ ਕਿਤਾਬਾਂ ਅਤੇ ਮੇਰੇ ਵਿਰੁੱਧ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਚੁੱਕਾ ਹੈ, ਸਾਨੂੰ ਮਾਰਨ ਦੀਆਂ ਧਮਕੀਆਂ ਦਿਵਾ ਚੁੱਕਾ ਹੈ, ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਧੀ ਦੀ ਪੱਤ ਰੋਲ ਚੁੱਕਾ ਹੈ। ਇਸ ਦਾ ਸਾਥ ਦੇਣ ਵਾਲੇ, ਬਚਾਉਣ ਵਾਲੇ, ਖ਼ਾਮੋਸ਼ ਰਹਿਣ ਵਾਲੇ ਅਤੇ ਗੱਲ ਨੂੰ ਦੱਬਣ ਵਾਲਿਆਂ ਨੂੰ ਸਮੇਂ ਸਿਰ ਆਪਣਾ ਸਹੀ ਫ਼ਰਜ਼ ਨਿਭਾਉਣਾ ਚਾਹੀਦਾ ਹੈ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.