ਸਰਕਾਰੀ ਜਬਰ ਵਿਰੁੱਧ ਅਵਾਜ ਚੁਕਣ ਦੀ ਲੋੜ, ਅਧਿਕਾਰ ਸ਼ੰਘਰਸ਼ ਪਾਰਟੀ
- ਰਾਜਨੀਤੀ
- 24 May, 2025 06:24 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਸੰਗਰੂਰ ਵਿੱਚ ਸੰਘਰਸ਼ ਕਰ ਰਹੇ ਜਮੀਨ ਪ੍ਰਾਪਤੀ ਯੂਨੀਅਨ ਅਤੇ ਬੇਜਮੀਨੇ ਮਜਦੂਰਾਂ ਨੂੰ ਘਰਾਂ ਤੋਂ ਚੁੱਕਕੇ ਜੇਲਾਂ ਵਿੱਚ ਸੁੱਟਣਾ ਪੰਜਾਬ ਸਰਕਾਰ ਦਾ ਤੁਗਲਕੀ ਰਵੱਈਆ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਅ ਸ. ਗੁਰਬਖਸ਼ ਸਿੰਘ ਸ਼ੇਰਗਿਲ ਨੇ ਕਿਹਾ ਕਿ ਅਮਨ ਪਸੰਦ ਸੰਘਰਸ਼ ਕਰਦੇ ਲੋਕਾਂ ਨੂੰ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਕਰਨਾ ਸਰਕਾਰ ਨੂੰ ਬਹੁਤ ਮਹਿੰਗਾ ਪਵੇਗਾ। ਲੰਮੇ ਸਮੇਂ ਤੋ 927 ਬੰਜਰ ਪਈ ਜਮੀਨ ਨੂੰ ਅਬਾਦ ਕਰਕੇ ਜੇਕਰ ਇਹ ਗਰੀਬ ਲੋਕ ਆਪਣੀ ਰੋਟੀ ਰੋਜੀ ਕਮਾਉਣ ਲੱਗ ਪੈਦੇ ਹਨ ਤਾਂ ਸਰਕਾਰ ਨੂੰ ਇਸ ਵਿੱਚ ਕੋਈ ਉਜਰ ਨਹੀ ਹੋਣਾ ਚਾਹੀਦਾ। ਅਧਿਕਾਰ ਸ਼ੰਘਰਸ਼ ਪਾਰਟੀ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਲੈਂਡ ਸੀਲਿੰਗ ਐਕਟ ਤੁਰੰਤ ਲਾਗੂ ਕਰਕੇ ਜਿੱਥੇ ਜਿੱਥੇ ਵੀ ਸਰਕਾਰੀ ਜਮੀਨ ਖਾਲੀ ਪਈ ਹੈ ਉਸ ਨੂੰ ਬੇਜ਼ਮੀਨੇ ਲੋਕਾਂ ਵਿੱਚ ਵੰਡਣ ਦਾ ਕੰਮ ਕਰੇ। ਅਗਰ ਮਾਨ ਸਰਕਾਰ ਇਹ ਨਹੀ ਕਰ ਪਾਉਂਦੀ ਤਾਂ ਅਧਿਕਾਰ ਸੰਘਰਸ਼ ਪਾਰਟੀ ਦੀ ਸਰਕਾਰ ਆਉਣ ਤੇ ਸਭ ਤੋਂ ਪਹਿਲਾ ਕੰਮ ਸਥਾਨਕ/ਲੋਕਲ ਲੋਕਾਂ ਨੂੰ ਜਮੀਨ ਵੰਡਣ ਦਾ ਕੰਮ ਪਹਿਲ ਦੇ ਆਧਾਰ ਤੇ ਕਰੇਗੀ।
Leave a Reply