ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਹੋਈਆਂ ਨਗਰ ਨਿਗਮ ਚੋਣਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਸਮਾਣਾ ਨੇ ਕੀਤੀ ਸ਼ਾਨਦਾਰ ਜਿੱਤ ਪ੍ਰਾਪਤ...

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਹੋਈਆਂ ਨਗਰ ਨਿਗਮ ਚੋਣਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਸਮਾਣਾ ਨੇ ਕੀਤੀ ਸ਼ਾਨਦਾਰ ਜਿੱਤ ਪ੍ਰਾਪਤ...

ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋ ਨੇ ਰਚਿਆ ਇਤਿਹਾਸ 131 ਵੋਟਾਂ ਦੇ ਫਰਕ ਨਾਲ ਸਾਬਕਾ ਮੰਤਰੀ ਬਲਬੀਰ ਸਿੱਧੂ ਦੇ ਫਰਜੰਦ ਕੰਵਰਵੀਰ ਸਿੰਘ ਸਿੱਧੂ ਨੂੰ ਹਰਾਇਆ ਬੁਰੀ ਤਰ੍ਹਾਂ..

ਸਾਹਿਬਜ਼ਾਦਾ ਅਜੀਤ ਸਿੰਘ ਨਗਰ 29 ਮਈ ( ਮੰਗਤ ਸਿੰਘ ਸੈਦਪੁਰ) : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਿਆ ਹੈ। ਚੋਣਾਂ ਦੇ ਨਤੀਜਿਆਂ ਅਨੁਸਾਰ ਵਾਰਡ ਨੰਬਰ 1 'ਤੇ ਕਾਂਗਰਸ ਉਮੀਦਵਾਰ ਚਰਨਜੀਤ ਕੌਰ 436 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 2 ਤੋ ਆਪ ਦੇ ਉਮੀਦਵਾਰ ਆਰਪੀ ਸ਼ਰਮਾ, ਵਾਰਡ ਨੰਬਰ ਤਿੰਨ ਤੋਂ 'ਆਪ' ਦੇ ਉਮੀਦਵਾਰ ਗੁਰਮੀਤ ਕੌਰ, 4 ਤੋਂ ਆਪ ਦੇ ਉਮੀਦਵਾਰ ਹਰਵਿੰਦਰ ਸਿੰਘ, ਵਾਰਡ ਨੰਬਰ 5 ਤੋਂ ਆਪ ਦੇ ਉਮੀਦਵਾਰ ਅਰਵਿੰਦਰ ਕੌਰ ਵਾਰਡ ਨੰਬਰ 6 ਤੋਂ ਆਪ ਦੇ ਉਮੀਦਵਾਰ ਡਾਕਟਰ ਸੰਨੀ ਆਲੂਵਾਲੀਆ, ਵਾਰਡ ਨੰਬਰ 7 ਤੋਂ ਅਕਾਲੀ ਉਮੀਦਵਾਰ ਇੰਦਰਪ੍ਰੀਤ ਕੌਰ ਪ੍ਰਿੰਸ, ਵਾਰਡ ਨੰਬਰ 8 ਤੋਂ ਆਪ ਦੇ ਉਮੀਦਵਾਰ ਗੁਰਮੁਖ ਸਿੰਘ ਸੋਹਲ, ਅਤੇ ਵਾਰਡ ਨੰਬਰ 9 ਤੋਂ ਅਕਾਲੀ ਦਲ ਦੀ ਉਮੀਦਵਾਰ ਕੁਲਦੀਪ ਕੌਰ ਕੰਗ 112 ਵੋਟਾਂ ਦੇ ਫਰਕ ਨਾਲ ਜੇਤੂ ਰਹੀ। ਨਗਰ ਨਿਗਮ ਚੋਣਾਂ ਵਿੱਚ ਸਭ ਤੋਂ ਦਿਲਚਸਪ ਮੁਕਾਬਲਾ ਵਾਰਡ ਨੰਬਰ 10 ਤੋਂ ਰਿਹਾ ਹੈ। ਜਿਸ ਵਿੱਚ ਆਜ਼ਾਦ ਉਮੀਦਵਾਰ ਉੱਘੇ ਸਮਾਜ ਸੇਵੀ ਆਗੂ ਪਰਮਜੀਤ ਸਿੰਘ ਕਾਹਲੋ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹਰਜੰਦ ਨੂੰ 131 ਵੋਟਾਂ ਦੇ ਫਰਕ ਨਾਲ ਹਰਾ ਕਿ ਆਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਿਲ ਕਰਕੇ ਨਗਰ ਨਿਗਮ ਚੋਣਾਂ ਵਿੱਚ ਕੀਤਾ ਇਤਿਹਾਸ ਕਾਇਮ। ਜਿਸ ਦੀ ਚਰਚਾ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਕਿ ਇੱਕ ਕਾਂਗਰਸ ਪਾਰਟੀ ਵਿੱਚ ਸਿਹਤ ਮੰਤਰੀ ਰਹਿ ਚੁੱਕਿਆ ਬਲਵੀਰ ਸਿੱਧੂ ਪੰਜਾਬ ਦੀ ਸਿਆਸਤ ਵਿੱਚ ਹਾਲਤ ਇਨੀ ਪਤਲੀ ਨਜ਼ਰ ਆਈ ਕਿ ਆਪਣੇ ਬੇਟੇ ਕੰਵਰਵੀਰ ਸਿੰਘ ਸਿੱਧੂ ਦੀ ਸੀਟ ਵੀ ਨਹੀਂ ਜਿੱਤਾਅ ਸਕਿਆ। ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਿੱਥੇ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਕੋਈ ਵੀ ਚੋਣ ਜਿੱਤਣ ਦੇ ਸਮਰੱਥ ਨਹੀਂ ਰਹੀ ਉਥੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਕਾਂਗਰਸ ਪਾਰਟੀ ਦੀ ਮੌਜੂਦਾ ਹਾਲਤ ਬਿਲਕੁਲ ਖਤਮ ਹੋਣ ਕਿਨਾਰੇ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 11 ਤੋਂ ਆਪ ਦੇ ਉਮੀਦਵਾਰ ਹਰਵਿੰਦਰ ਕੌਰ ਲੰਗ, ਵਾਰਡ ਨੰਬਰ 12 ਤੋਂ ਕਾਂਗਰਸੀ ਉਮੀਦਵਾਰ ਅਨੁਰਾਧਾ ਅਨੰਦ 89 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਕੁਲਦੀਪ ਕੌਰ ਧਨੋਆ, ਵਾਰਡ ਨੰਬਰ 14 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਪ੍ਰੀਤ, ਵਾਰਡ ਨੰਬਰ 15 ਤੋਂ ਜਤਿੰਦਰ ਕੌਰ ਆਜ਼ਾਦ ਉਮੀਦਵਾਰ, ਵਾਰਡ ਨੰਬਰ 16 ਤੋਂ ਅਮਰਜੀਤ ਸਿੰਘ 'ਆਪ', ਵਾਰਡ ਨੰਬਰ 19 ਤੋਂ ਭੁਪਿੰਦਰਪ੍ਰੀਤ ਕੌਰ ਗਿੱਲ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੇ। ਵਾਰਡ ਨੰਬਰ 17 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੀਤੂ ਅਤੇ ਵਾਰਡ ਨੰਬਰ 18 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਰਪਿੰਦਰ ਸਿੰਘ ਰੰਗੀ, ਵਾਰਡ ਨੰਬਰ 24 ਤੋਂ ਆਪ ਦੇ ਉਮੀਦਵਾਰ ਨਸੀਬ ਸਿੰਘ ਸੰਧੂ 46 ਵੋਟਾਂ ਨਾਲ ਜਿੱਤ ਰਿਹਾ। ਵਾਰਡ ਨੰਬਰ 26 ਤੋਂ ਆਪ ਉਮੀਦਵਾਰ ਸਤਵਿੰਦਰ ਸਿੰਘ, ਵਾਰਡ ਨੰਬਰ 27 ਤੋਂ ਕਾਂਗਰਸ ਦੀ ਉਮੀਦਵਾਰ ਪਰਮਿੰਦਰ ਕੌਰ 545 ਵੋਟਾਂ ਦੇ ਫਰਕ ਨਾਲ ਜਿੱਤੀ। ਵਾਰਡ ਨੰਬਰ 28 ਤੋਂ ਆਪ ਦੇ ਉਮੀਦਵਾਰ ਰਵਿੰਦਰ ਸਿੰਘ ਬਿੰਦਰਾ ਬੈਦਵਾਣ 40 ਵੋਟਾਂ ਦੇ ਫਰਕ ਨਾਲ ਜੇਤੂ ਰਿਹਾ ਅਤੇ ਵਾਰਡ ਨੰਬਰ 29 ਤੋਂ ਆਪ ਦੇ ਉਮੀਦਵਾਰ ਰਮਨਪ੍ਰੀਤ ਕੌਰ ਕੁੰਬੜਾ 107 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰਬਰ 30 ਤੋਂ ਕਾਂਗਰਸ ਉਮੀਦਵਾਰ ਹਰਜੀਤ ਸਿੰਘ ਭੋਲਾ 701, ਵਾਰਡ ਨੰਬਰ 31 ਤੋਂ ਆਪ ਦੇ ਉਮੀਦਵਾਰ ਅਰੁਣ ਸ਼ਰਮਾ 64 ਵੋਟਾਂ, ਵਾਰਡ ਨੰਬਰ 32 ਤੋਂ ਆਪ ਦੇ ਉਮੀਦਵਾਰ ਗੁਰਜੀਤ ਸਿੰਘ 410 ਵੋਟਾਂ, ਵਾਰਡ ਨੰਬਰ 33 ਤੋਂ ਆਪ ਦੇ ਉਮੀਦਵਾਰ ਗੁਰਪ੍ਰੀਤ ਕੌਰ 309 ਵੋਟਾਂ, ਵਾਰਡ ਨੰਬਰ 34 ਤੋਂ ਆਪ ਦੇ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ 67 ਵੋਟਾਂ ਨਾਲ ਜੇਤੂ ਰਹੇ ਜੋ ਕਿ ਚੌਥੀ ਵਾਰ ਕੌਂਸਲਰ ਬਣੇ ਹਨ। ਵਾਰਡ ਨੰਬਰ 35 ਤੋਂ ਆਪ ਦੇ ਉਮੀਦਵਾਰ ਕੁਲਵਿੰਦਰ ਕੌਰ 99 ਵੋਟਾਂ, ਵਾਰਡ ਨੰਬਰ 36 ਤੋਂ ਆਪ ਦੇ ਉਮੀਦਵਾਰ ਹਰਪਾਲ ਸਿੰਘ ਚੰਨਾ 364 ਵੋਟਾਂ ਵਾਰਡ ਨੰਬਰ 37 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬਲਜੀਤ ਕੌਰ 82 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 38 ਤੋਂ ਆਪ ਦੇ ਉਮੀਦਵਾਰ ਬਚਨ ਸਿੰਘ ਬੋਪਾਰਾਏ 58 ਵੋਟਾਂ, ਵਾਰਡ ਨੰਬਰ 39 ਤੋਂ ਆਪ ਦੇ ਉਮੀਦਵਾਰ ਸ਼ਰਨਜੀਤ ਕੌਰ 357 ਵੋਟਾਂ, ਵਾਰਡ ਨੰਬਰ 40 ਤੋਂ ਆਪ ਦੇ ਉਮੀਦਵਾਰ ਕਮਲਜੀਤ ਕੌਰ ਵਾਰਡ ਨੰਬਰ 41 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਕੌਰ 39 ਵੋਟਾਂ, ਵਾਰਡ ਨੰਬਰ 42 ਤੋਂ ਆਪ ਦੇ ਉਮੀਦਵਾਰ ਹਲਕਾ ਵਿਧਾਇਕ ਸਰਦਾਰ ਕੁਲਵੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਸਮਾਣਾ 458 ਵੋਟਾਂ, ਵਾਰਡ ਨੰਬਰ 43 ਤੋਂ ਆਪ ਦੀ ਉਮੀਦਵਾਰ ਰਮਨਦੀਪ ਕੌਰ 560 ਵੋਟਾਂ, ਵਾਰਡ ਨੰਬਰ 44 ਤੋਂ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਗਿੱਲ ਲਖਨੌਰ 166 ਵੋਟਾਂ, ਵਾਰਡ ਨੰਬਰ 45 ਤੋਂ ਆਪ ਦੇ ਉਮੀਦਵਾਰ ਪਰਮਿੰਦਰ ਕੌਰ 269 ਵੋਟਾਂ, ਵਾਰਡ ਨੰਬਰ 46 ਤੋਂ ਕਾਂਗਰਸ ਦੇ ਉਮੀਦਵਾਰ ਅਮਨ ਕੁਮਾਰ ਪਾਸਵਾਨ 114 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਕਮਾਲ ਦੀ ਗੱਲ ਇਹ ਹੈ ਕਿ ਵਾਰਡ ਨੰਬਰ 47 ਤੋਂ ਆਪ ਦੇ ਉਮੀਦਵਾਰ ਪਰਮਿੰਦਰ ਕੌਰ ਕੇਵਲ ਇੱਕ ਵੋਟ ਦੇ ਫਰਕ ਨਾਲ ਜਿੱਤੇ। ਇਸੇ ਤਰ੍ਹਾਂ ਵਾਰਡ ਨੰਬਰ 48 ਤੋਂ ਭਾਜਪਾ ਉਮੀਦਵਾਰ ਕੁਲਦੀਪ ਸਿੰਘ 56 ਵੋਟਾਂ, ਵਾਰਡ ਨੰਬਰ 49 ਤੋਂ ਭਾਜਪਾ ਉਮੀਦਵਾਰ ਬਿਮਲੇਸ਼ ਦੇਵੀ ਅਤੇ ਵਾਰਡ ਨੰਬਰ 50 ਤੋਂ ਆਪ ਉਮੀਦਵਾਰ ਹਰਪਾਲ ਸਿੰਘ ਬਰਾੜ 134 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਿਕ ਵਾਰਡ ਨੰਬਰ 20 21 22 23 ਦਾ ਰਿਜਲਟ ਆਉਣਾ ਪੈਂਡਿੰਗ ਹੈ। ਜਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਲੋਕਾਂ ਵਿੱਚ ਇਸ ਗੱਲ ਦੀ ਵੱਡੇ ਪੱਧਰ ਤੇ ਚਰਚਾ ਬਣੀ ਹੋਈ ਹੈ ਕਿ ਪਿਛਲੀ ਵਾਰ ਤਿੰਨ ਚੌਥਾਈ ਸੀਟਾਂ ਜਿੱਤ ਕੇ ਮੇਅਰ, ਸੀਨੀਅਰ ਮੇਅਰ, ਡਿਪਟੀ ਮੇਅਰ ਬਣਾਉਣ ਵਾਲੀ ਕਾਂਗਰਸ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ। ਖਾਸ ਚਰਚਾ ਇਹ ਹੈ ਕਿ ਕਾਂਗਰਸ ਦੇ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਆਪਣੇ ਬੇਟੇ ਕੰਵਰਵੀਰ ਸਿੰਘ ਸਿੱਧੂ ਦੀ ਸ਼ੀਟ ਬਚਾਉਣ ਵਿੱਚ ਵੀ ਨਾਕਾਮ ਰਿਹਾ ਹੈ ਅਤੇ ਉਸ ਨੂੰ ਵਾਰਡ ਨੰਬਰ 10 ਤੋਂ ਹਾਰ ਦਾ ਮੂੰਹ ਵੇਖਣਾ ਪਿਆ। ਜਿਸ ਨੂੰ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋ ਜੋ ਪਹਿਲਾਂ ਵੀ ਦੋ ਵਾਰ ਐਮਸੀ ਰਹਿ ਚੁੱਕੇ ਹਨ ਨੇ ਨਗਰ ਨਿਗਮ ਚੋਣ ਵਿੱਚ ਇਹੋ ਜਿਹਾ ਘਸਾਇਆ ਕਿ ਸਿਆਸੀ ਪੱਖੋਂ 131 ਸੀਟਾਂ ਵੋਟਾਂ ਦੇ ਮੁਕਾਬਲੇ ਨਾਲ ਹਰਾ ਕੇ ਹਾਸੀਏ 'ਤੇ ਪਹੁੰਚਾ ਦਿੱਤਾ।ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ 10 ਸੀਟਾਂ ਦੇ ਅੰਕੜੇ ਤੱਕ ਵੀ ਕਾਂਗਰਸ ਪਾਰਟੀ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਨਾਕਾਮ ਰਹੀ ਹੈ। ਕਾਂਗਰਸ ਤੋਂ ਇਲਾਵਾ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਹਾਲਤ ਬਹੁਤ ਕਮਜ਼ੋਰ ਹੋ ਚੁੱਕੀ ਹੈ। ਇਨ੍ਹਾਂ ਦੋਵੇਂ ਪਾਰਟੀਆਂ ਨੂੰ ਤਿੰਨ ਸੀਟਾਂ ਹਾਸਲ ਹੋਈਆਂ ਹਨ। ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਦੀ ਦੌਰਾਨ ਆਪ ਜੀ ਉਮੀਦਵਾਰਾਂ ਦੇ ਹੋਈ ਧੜੱਲੇਦਾਰ ਜਿਤਨੇ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲੀਆਂ 2027 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਵੋਟਰਾਂ ਨੇ ਬਿਲਕੁਲ ਸਪੱਸ਼ਟ ਕਰ ਦਿੱਤਾ ਹੈ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.