ਪਿੰਡ ਭੈਲ ਢਾਏ ਵਾਲਾ ਵਿਖੇ ਅਕਾਲੀ ਵਰਕਰਾਂ ਦਾ ਭਾਰੀ ਇਕੱਠ
- ਰਾਜਨੀਤੀ
- 29 May, 2026 05:06 PM (Asia/Kolkata)
ਬੀਬਾ ਰਮਨਦੀਪ ਕੌਰ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਦੇ ਹੱਕ ਵਿੱਚ ਡਟੇ ਵਰਕਰ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,29 ਮਈ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਦੇ ਹੱਕ ਵਿੱਚ ਹਲਕੇ ਦੇ ਪਿੰਡ ਭੈਲ ਢਾਏ ਵਾਲਾ ਵਿਖੇ ਅਕਾਲੀ ਵਰਕਰਾਂ ਵੱਲੋਂ ਭਾਰੀ ਇਕੱਠ ਕੀਤਾ ਗਿਆ।ਇਸ ਭਰਵੇਂ ਇਕੱਠ ਦੌਰਾਨ ਹਾਜ਼ਰ ਵਰਕਰਾਂ ਅਤੇ ਸੰਗਤਾਂ ਨੇ ਇਕਜੁੱਟ ਹੋ ਕੇ ਵਿਸ਼ਵਾਸ ਦਿਵਾਇਆ ਕਿ ਉਹ ਬੀਬਾ ਰਮਨਦੀਪ ਕੌਰ ਅਤੇ ਸਰਪੰਚ ਬਿੱਲਾ ਸ਼ੇਰੋਂ ਨਾਲ ਚਟਾਨ ਵਾਂਗ ਖੜ੍ਹੇ ਰਹਿਣਗੇ।

ਇਸ ਮੌਕੇ ਬੋਲਦਿਆਂ ਵਰਕਰਾਂ ਨੇ ਕਿਹਾ ਕਿ ਬੀਬਾ ਰਮਨਦੀਪ ਕੌਰ ਅਤੇ ਸਰਪੰਚ ਬਿੱਲਾ ਸ਼ੇਰੋਂ ਦਾ ਪਰਿਵਾਰ ਹਮੇਸ਼ਾਂ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਨਾਲ ਖੜ੍ਹਦਾ ਆਇਆ ਹੈ ਅਤੇ ਪਿੰਡ ਭੈਲ ਢਾਏ ਵਾਲਾ ਦੇ ਵਿਕਾਸ ਵਿੱਚ ਵੀ ਇਸ ਪਰਿਵਾਰ ਦੀ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਉਹ ਦਿਨ-ਰਾਤ ਇੱਕ ਕਰ ਦੇਣਗੇ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਗੇ।
ਇਸ ਦੌਰਾਨ ਬੀਬਾ ਰਮਨਦੀਪ ਕੌਰ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਪਿੰਡ ਦੀਆਂ ਸਮੂਹ ਸੰਗਤਾਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਇਸ ਵਿਸ਼ਵਾਸ ਅਤੇ ਪਿਆਰ ਦਾ ਕਰਜ਼ ਹਮੇਸ਼ਾਂ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋ ਕੇ ਮੋੜਣਗੇ ਅਤੇ ਹਰ ਮੁਸ਼ਕਲ ਸਮੇਂ ਵਿੱਚ ਲੋਕਾਂ ਦੇ ਨਾਲ ਖੜ੍ਹੇ ਰਹਿਣਗੇ।

ਇਸ ਮੌਕੇ ਕੁਲਦੀਪ ਸਿੰਘ ਔਲਖ ਸੀਨੀਅਰ ਮੀਤ ਪ੍ਰਧਾਨ,ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਐਸਜੀਪੀਸੀ,ਸੁਖਰਾਜ ਸਿੰਘ ਰਾਜਾ ਸਰਪੰਚ ਭੈਲ,ਸਿਕੰਦਰ ਸਿੰਘ ਵਰਾਣਾ,ਦਇਆ ਸਿੰਘ ਚੋਹਲਾ ਖੁਰਦ, ਜੰਗਸ਼ੇਰ ਸਿੰਘ ਟੋਨੀ ਸਰਪੰਚ,ਮਨਜੀਤ ਸਿੰਘ ਪੱਖੋਪੁਰ, ਅੰਗਰੇਜ਼ ਸਿੰਘ ਸ਼ੇਰਦਿਲ ਸਰਹਾਲੀ,ਠੇਕੇਦਾਰ ਹੀਰਾ ਭੁੱਲਰ ਹਰੀਕੇ, ਸਕੱਤਰ ਸਿੰਘ ਸ਼ੇਰੋਂ ਵਾਲੇ,ਖੜਕ ਸਿੰਘ ਦੁਬਈ, ਤੇਜਿੰਦਰ ਸਿੰਘ ਪ੍ਰਿੰਸ,ਮੋਹਣ ਸਿੰਘ ਭੈਲ,ਗੁਰਦੇਵ ਸਿੰਘ ਅੰਮ੍ਰਿਤਸਰ, ਗੁਰਦੇਵ ਸਿੰਘ ਬਾਠ, ਚਰਨਜੀਤ ਸਿੰਘ,ਸੁੱਖਾ ਬਾਠ,ਲੱਖਾ ਸਿੰਘ ਚੌਧਰੀ, ਗੁਰਦੇਵ ਸਿੰਘ ਮੁਸਲ, ਲਖਵਿੰਦਰ ਸਿੰਘ ਲੱਖੀ,ਕੁਲਵਿੰਦਰ ਸਿੰਘ ਮਮੂ,ਹੀਰਾ ਸਿੰਘ ਬਾਠ,ਮਨਬੀਰ ਸਿੰਘ ਸੋਨਾ,ਬਿੰਦਾ ਬਾਠ, ਮੁਖਤਾਰ ਸਿੰਘ ਬਾਠ,ਬੂਟਾ ਸਿੰਘ ,ਧੀਰਾ ਸਿੰਘ,ਗੁਲਜ਼ਾਰ ਪੱਪੂ, ਜਗਦੀਪ ਸਿੰਘ ਮਿੰਟੂ, ਗੁਰਪ੍ਰੀਤ ਗੋਪੀ,ਅੰਮ੍ਰਿਤਪਾਲ ਸੋਨਾ,ਦੀਪਾ ਭੰਗੀ,ਨਿੰਦਰ ਸਿੰਘ ਆੜਤੀਆ,ਗੱਜਣ ਸਿੰਘ ਬਾਠ, ਪਿੰਦਰਪਾਲ ਬਾਠ, ਰੇਸ਼ਮ ਸ਼ੇਰੋਂ,ਸਕੱਤਰ ਸਿੰਘ ਭੱਲਾ,ਹਰਵਿੰਦਰ ਸਿੰਘ ਸਾਬਕਾ ਸਰਪੰਚ, ਸਲਵਿੰਦਰ ਸਿੰਘ ਭੱਟੀ,ਅਮਰਜੀਤ ਸਿੰਘ ਸਰਪੰਚ, ਧਰਮਜੀਤ ਸਿੰਘ,ਗੁਰਮੀਤ ਖੇਲਾ, ਅਜਮੇਰ ਖੇਲਾ,ਜੋਬਨਜੀਤ ਸਿੰਘ ਮੰਡੇਖਾਣਾ, ਜਸਪਾਲ ਸਿੰਘ ਮੰਡੇਖਾਣਾ, ਹਰਪ੍ਰੀਤ ਸਿੰਘ ਬਾਠ,ਹੁਸਨ ਬਾਠ,ਚੰਦ ਸਿੰਘ ਸਰਪੰਚ,ਕੁਲਦੀਪ ਸਿੰਘ ਕੀਪੂ,ਮੀਤਾ ਚੌਧਰੀ, ਕੁਲਦੀਪ ਚੌਧਰੀ,ਗੁਰਬਖਸ਼ ਖੂਹ ਵਾਲਾ,ਕਾਲਾ ਖੂਹ ਵਾਲਾ,ਜਗੀਰ ਸਿੰਘ ਭੌਜੋਵਾਲੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਸੰਗਤਾਂ ਹਾਜ਼ਰ ਸਨ।
ਅੰਤ ਵਿੱਚ ਪਿੰਡ ਵਾਸੀਆਂ ਨੇ ਵਿਸ਼ਵਾਸ ਦਿਵਾਇਆ ਕਿ ਪਿੰਡ ਪੱਧਰ ‘ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ।
Leave a Reply