ਪੱਤਰਕਾਰ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਨੂੰ ਸਦਮਾ, ਭੈਣ ਦਾ ਦੇਹਾਂਤ

ਪੱਤਰਕਾਰ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਨੂੰ ਸਦਮਾ, ਭੈਣ ਦਾ ਦੇਹਾਂਤ

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ  ਯੂਨੀਅਨ , ਰਾਣਾ ਗੁਰਜੀਤ ਸਿੰਘ ਐਮ ਐਲ ਏ ਵੱਲੋਂ ਦੁੱਖ ਦਾ ਪ੍ਰਗਟਾਵਾ 

ਅੰਤਿਮ ਅਰਦਾਸ 9 ਅਕਤੂਬਰ ਨੂੰ-ਸਤਨਾਮ ਸਿੰਘ ਸਰਪੰਚ 

ਕਪੂਰਥਲਾ 3 ਅਕਤੂਬਰ ਗੌਰਵ ਮੜੀਆ 

ਬੀਤੇ ਦਿਨੀਂ ਪੱਤਰਕਾਰ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਪੰਜਾਬ ਐਂਡ ਚੰਡੀਗੜ੍ਹ ਯੂਨੀਅਨ (ਰਜਿ) ਅਤੇ ਮਨਜੀਤ ਸਿੰਘ ਸਾਬਕਾ ਸਰਪੰਚ ਸੰਗੋਜਲਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਸੰਖੇਪ ਬਿਮਾਰੀ ਤੋਂ ਬਾਅਦ ਹੀ ਉਹਨਾਂ ਦੀ ਭੈਣ ਜਸਬੀਰ ਕੌਰ ਸਾਬਕਾ ਸਰਪੰਚ ਅਲੋਧੀ ਪੁਰ ਦਾ ਦੇਹਾਂਤ ਹੋ ਗਿਆ! 
ਇਸ ਮੌਕੇ ਦਿਓਰ ਸਤਨਾਮ ਸਿੰਘ ਸਰਪੰਚ ਅਲੋਧੀ ਪੁਰ ਕਪੂਰਥਲਾ ਦੇ ਗ੍ਰਹਿ ਪਿੰਡ ਅਲੋਧੀ ਪੁਰ ਵਿਖੇ ਸੀਨੀਅਰ ਪ੍ਰੈਸ ਰਿਪੋਰਟਰ ਗੌਰਵ ਮੜੀਆ ਅਤੇ ਸੌਰਵ ਮੜੀਆ, ਐਡਵੋਕੇਟ ਹਰਜੀਤ ਸਿੰਘ ਕਨੂੰਨੀ ਸਲਾਹਕਾਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ (ਰਜਿ), ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੈਅਰਮੈਨ, ਬਲਜੀਤ ਸਿੰਘ ਉਪ ਚੇਅਰਮੈਨ , ਬਰਿੰਦਰ ਚਾਨਾ ਜ਼ਿਲ੍ਹਾ ਜਨਰਲ ਸਕੱਤਰ, ਬਾਬਾ ਵਿਜੇ ਕੁਮਾਰ ਹਮੀਰਾ ਜਤਿੰਦਰ ਸਿੰਘ ਫੋਜੀ , ਤਰਲੋਚਨ ਸਿੰਘ ਚਾਹਲ, ਅਵਿਨਾਸ਼ ਸ਼ਰਮਾ ਚੀਫ਼ ਪੈਟਰਨ, ਐਡਵੋਕੇਟ ਪਵਨ ਕਾਲੀਆ ਕਨੂੰਨੀ ਸਲਾਹਕਾਰ, ਸੁਖਵਿੰਦਰ ਸੋਹੀ ਜ਼ਿਲ੍ਹਾ ਉਪ ਪ੍ਰਧਾਨ, ਅਰੁਣ ਕੁਮਾਰ ਸ਼ਰਮਾ, ਐਡਵੋਕੇਟ ਅਕਸ਼ਤ ਕਾਲੀਆ, ਅਮਨ ਕੁਮਾਰ ਹਮੀਰਾ, ਅਸ਼ੋਕ ਕੁਮਾਰ ਗੋਗਨਾ , ਪ੍ਰਮਜੀਤ ਸਨੀ, ਰਾਜੇਸ ਕੁਮਾਰ ਕੰਨੂ, ਹਰਜਿੰਦਰ ਸਿੰਘ, ਸੰਤੋਖ ਸਿੰਘ , ਚਰਨਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ, ਹਰਸ਼ਦੀਪ ਸਿੰਘ ਟਾਡੀ ਆਦਿ ਸਮੂਹ ਪੱਤਰਕਾਰ ਭਾਈਚਾਰੇ  ਅਤੇ ਧਾਰਮਿਕ ਤੇ ਰਾਜਨੀਤਕ ਆਗੂਆਂ ਰਾਣਾ ਗੁਰਜੀਤ ਸਿੰਘ ਐਮ ਐਲ ਏ ਹਲਕਾ ਕਪੂਰਥਲਾ ਨੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨਾਲ਼ ਫ਼ੋਨ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ,ਤੇਜਿੰਦਰ ਭੰਡਾਰੀ ਸੀਨੀਅਰ ਆਗੂ ਪੰਜਾਬ ਕਾਂਗਰਸ, ਹਰਪ੍ਰੀਤ ਸਿੰਘ ਸੱਤਾ, ਨਰਬੀਰ ਸਿੰਘ ਬਾਜਵਾ ਵੱਲੋਂ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਤੇ ਸਤਨਾਮ ਸਿੰਘ ਸਰਪੰਚ ਅਲੋਧੀ ਪੁਰ ਨਾਲ਼ ਦੁਖ ਸਾਂਝਾ ਕੀਤਾ ਤੇ ਕਿਹਾ ਭੈਣ ਜਸਬੀਰ ਕੌਰ ਸਾਬਕਾ ਸਰਪੰਚ ਆਲੋਧੀ ਪੁਰ ਦੇ ਜਾਣ ਨਾਲ਼ ਸਮੂਹ ਪ੍ਰੀਵਾਰ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਸਾਰੇ ਆਗੂਆਂ ਨੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਭੈਣ ਜਸਬੀਰ ਕੌਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਸਰਪੰਚ ਆਲੋਧੀ ਪੁਰ ਨੇ ਦੱਸਿਆ ਜਸਬੀਰ ਕੌਰ ਦੀ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਪਿੰਡ ਅਲੋਧੀ ਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਅੰਤਿਮ ਅਰਦਾਸ ਟਾਇਮ ਦੁਪਹਿਰ 12 ਤੋ 2 ਵਜੇ ਤੱਕ ਹੋਵੇਂਗੀ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.