ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪਿਛਲੇ 60 ਸਾਲਾਂ ਦੇ ਮੁਕਾਬਲੇ ਵਿੱਚ ਜਿਆਦਾ ਵਿਕਾਸ ਦੇ ਕੰਮ ਹੋਏ - ਸ੍ਰ ਹਰਭਜਨ ਸਿੰਘ ਈ ਟੀ ਓ
- ਰਾਜਨੀਤੀ
- 22 Jun, 2025 07:02 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ। ਹੁਣ ਵਿਕਾਸ ਦੇ ਕੰਮਾਂ ਦੀ ਹਨੇਰੀ ਲਿਆਂਦੀ ਜਾ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਕੋਈ ਮੰਗ ਅਧੂਰੀ ਨਹੀਂ ਰਹਿਣ ਦਿੱਤੀ ਜਾਵੇਗੀ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੁੱਛਲ ਵਿਖੇ ਛੱਪੜਾਂ ਦਾ ਨਵੀਨੀ ਕਰਨ ਦਾ ਉਦਘਾਟਨ ਦਾ ਨੀਹ ਪੱਥਰ ਰੱਖਣ ਮੌਕੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਵਲ ਨੀਂਹ ਪਥਰ ਹੀ ਨਹੀਂ ਰੱਖੇ ਜਿਨਾਂ ਦੇ ਨੀਂਹ ਪੱਥਰ ਰੱਖੇ ਤੁਰੰਤ ਉਹਨਾਂ ਸੜਕਾਂ ਦਾ ਕੰਮ ਚਾਲੂ ਕਰਾ ਦਿੱਤਾ ਗਿਆ ਹੈ। ਪਹਿਲੀ ਵਾਰੀ ਹੋਇਆ ਝੋਨੇ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਬਿਜਲੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਘਰੇਲੂ ਬਿਜਲੀ ਵੀ ਨਿਰਵਿਘਨ ਸਪਲਾਈ 24 ਘੰਟੇ ਦਿਤੀ ਜਾ ਰਹੀ ਹੈ। ਇਸ ਸਮੇਂ ਪ੍ਰਮੁੱਖ ਆਗੂ ਚੇਅਰਮੈਨ ਸ਼ਨਾਖ ਸਿੰਘ ਭੁਪਿੰਦਰ ਸਿੰਘ ਚਾਹਲ ਸਰਕਲ ਪ੍ਰਧਾਨ ਸਾਬਕਾ ਸਰਪੰਚ ਸੁਖਰਾਜ ਸਿੰਘ ਸਰਪੰਚ ਸੁਵਿੰਦਰ ਕੌਰ ਸਤਨਾਮ ਸਿੰਘ ਹਰਪ੍ਰੀਤ ਸਿੰਘ ਕੁਲਦੀਪ ਸਿੰਘ ਸੁਖਦੇਵ ਸਿੰਘ ਪ੍ਰਧਾਨ ਹਰਮੀਤ ਸਿੰਘ ਰਾਮ ਲੁਭਾਇਆ ਸੁਖਵਿੰਦਰ ਸਿੰਘ ਢਿੱਲੋ ਬਲਕਾਰ ਸਿੰਘ ਫੌਜੀ ਰਾਜ ਕੁਮਾਰ ਦਰਸ਼ਨ ਸਿੰਘ ਕੁਲਵਿੰਦਰ ਸਿੰਘ ਸਵਿੰਦਰ ਸਿੰਘ ਮੁਛਲ ਪ੍ਰਦੀਪ ਸਿੰਘ ਗੁਰਬਿੰਦਰ ਸਿੰਘ ਕਸ਼ਮੀਰ ਸਿੰਘ ਫੌਜੀ ਰਣਜੀਤ ਸਿੰਘ ਰਾਣਾ ਦਵਿੰਦਰ ਸਿੰਘ ਮੰਨੂ ਸਰਪੰਚ ਜਬੋਵਾਲ ਹਰਪਾਲ ਸਿੰਘ ਸਰਪੰਚ ਰਮਾਣਾਚਕ ਆਦਿ ਹਾਜ਼ਰ ਸਨ
Leave a Reply