ਲ਼ੋਕ ਮਿਲਣੀ ਪ੍ਰੋਗਰਾਮਾਂ ਦੌਰਾਨ ਲੋਕਾਂ ਦੀਆਂ ਰਹਿੰਦੀਆਂ ਮੁਸ਼ਕਲਾਂ ਦਾ ਹੱਲ ਵੀ ਤੁਰੰਤ ਮੌਕੇ ਤੇ ਹੀ ਕੀਤਾ ਜਾ ਰਿਹਾ ਹੈ – ਹਰਭਜਨ ਸਿੰਘ ਈ ਟੀ ਓ
- ਰਾਜਨੀਤੀ
- 16 Jul, 2026 09:32 AM (Asia/Kolkata)
ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰਾ ਵੀ ਸਥਾਂ ਵਿਚ ਬੈਠ ਕੇ ਕੀਤਾ ਸੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਥਾਂ ਵਿਚ ਬੈਠ ਕੇ ਸੁਣ ਕੇ ਹੱਲ ਕੀਤਾ ਜਾ ਰਿਹਾ ਹੈ-ਕੁਲਦੀਪ ਸਿੰਘ ਛੱਜਲਵੱਡੀ
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਆਂਮ ਆਦਮੀ ਪਾਰਟੀ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਦਿਤੇ ਹਨ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਨੇ ਪਿੰਡ ਟਾਂਗਰਾ ਵਿਖੇ ਸਰਪੰਚ ਲਖਵਿੰਦਰ ਕੌਰ ਚਾਹਲ ਦੇ ਘਰ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਲੰਮੇ ਸਮੇਂ ਦੌਰਾਨ ਲੋਕਾਂ ਦੀਆਂ ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ ਦੀਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਕੀਤਾ।ਛੱਪੜਾ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਪਿੰਡ ਟਾਂਗਰਾਂ ਦੀਆਂ ਨਾਲੀਆਂ ਵਿਚ ਗੰਦਾ ਪਾਣੀ ਖੜਾ ਹੋ ਕੇ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਜਾਂਦਾ ਹੈ ਜਿਸ ਨੂੰ ਮਜਾਕ ਨਾਲ ਟਾਂਗਰਾ ਦੇ ਪਿੰਡ ਦੇ ਚੜਦੇ ਪਾਸੇ ਨੂੰ ਡੁਬਦਾ ਪਾਸਾ ਕਿਹਾ ਜਾਣ ਲਗ ਪਿਆ ਹੈ ਇਸ ਦੇ ਤੁਰੰਤ ਹਲ ਕਰਨ ਲਈ ਅੱਜ ਹੀ 17 ਲੱਖ ਰੁਪੈ ਮੰਨਜੂਰ ਕਰਕੇ ਅਧਿਕਾਰੀਆਂ ਕਰਮਚਾਰੀਆਂ ਨੂੰ ਤੁਰੰਤ ਕੰਮ ਚਾਲੂ ਕਰਨ ਦੀ ਹਦਾਇਤ ਕਰ ਦਿਤੀ ਗਈ ਹੈ।ਅਸੀਂ ਜੋ ਵੀ ਲੋਕਾਂ ਨਾਲ ਵਾਅਦੇ ਕੀਤੇ ਸਨ ਪੂਰੇ ਵੀ ਕਰਕੇ ਵਿਖਾਏ ਹਨ।ਅਸੀਂ ਵਿਕਾਸ ਦੇ ਕੰਮਾਂ ਦੇ ਸਿਰ ਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ 100 ਦਾ ਅੰਕੜਾ ਪਾਰ ਕਰਨ ਦਾ ਦਾਅਵਾ ਕਰਦੇ ਹਾਂ।ਨਸ਼ਿਆਂ ਵਿਰੁਧ ਯੁਧ ਕਮੇਟੀ ਦੇ ਕੋਆਰਡੀਨੇਟਰ ਕੁਲਦੀਪ ਸਿੰਘ ਛੱਜਲਵਡੀ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੀ ਜਿਤ ਲਈ ਚੋਣ ਪ੍ਰਚਾਰ ਸਥਾਂ ਵਿਚ ਜਾ ਕੇ ਕੀਤਾ ਸੀ ਹੁਣ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਹੱਲ ਕਰਨ ਲਈ ਵੀ ਲੋਕਾਂ ਦੀਆਂ ਸਥਾਂ ਵਿਚ ਜਾ ਰਹੇ ਹਾਂ।ਇਸ ਸਮੇਂ ਪ੍ਰਮੁਖ ਆਗੂ ਚੇਅਰਮੈਨ ਛਨਾਖ ਸਿੰਘ, ਸਵਿੰਦਰ ਸਿੰਘ ਮੁਛੱਲ ਬਲਾਕ ਪ੍ਰਧਾਨ ਜੰਡਿਆਲਾ ਗੁਰੂ, ਸਰਪੰਚ ਗੁਰਦੀਪ ਸਿੰਘ ਕੋਟਲਾ,ਸਰਪੰਚ ਲਖਵਿੰਦਰ ਕੌਰ ਚਾਹਲ ਟਾਂਗਰਾ, ਮੈਂਬਰ ਪੰਚਾਇਤ ਸਾਹਿਬ ਸਿੰਘ,ਬਖਤਾਵਰ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ,ਤਰਸੇਮ ਸਿੰਘ,ਗੁਰਵਿੰਦਰ ਸਿੰਘ, ਅਮਰੀਕ ਸਿੰਘ ਗਿਲ,ਗੁਰਜੰਟ ਸਿੰਘ,ਧੀਰਾ ਸਿੰਘ, ਸੁਖਰਾਜ ਸਿੰਘ,ਮੰਗਲ ਸਿੰਘ, ਬਲਦੇਵ ਸਿੰਘ,ਸ੍ਰੀ ਮਤੀ ਸ਼ਸ਼ੀ,ਕੋਆਰਡੀਨੇਟਰ ਇਕਬਾਲ ਸਿੰਘ ਚਾਹਲ,ਦਲਜੀਤ ਸਿੰਘ ਲਵਲੀ ਸਵੀਟਸ ਵਾਲੇ,ਅਵਤਾਰ ਸਿੰਘ ਆਦਿ ਆਗੂ ਹਾਜ਼ਰ ਸਨ।
Leave a Reply