ਤਲਵੰਡੀ ਪੁਲਸ ਵੱਲੋਂ ਹੈਰੋਇਨ ਸਮੇਤ 1 ਨਸ਼ਾ ਸਮਗਲਰ ਗ੍ਰਿਫਤਾਰ.
- ਅਪਰਾਧ
- 20 Jan, 2025 12:00 AM (Asia/Kolkata)
ਸੁਲਤਾਨਪੁਰ ਲੋਧੀ , 1 ਮਈ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸੀਨੀਅਰ ਪੁਲੀਸ ਕਪਤਾਨ ਕਪੂਰਥਲਾ ਰਾਜਬਚਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ , ਸ੍ਰੀ ਜਗਜੀਤ ਸਿੰਘ ਸਰੋਆ ਐਸ.ਪੀ. ਇਨਵੈਸਟੀਗੇਸ਼ਨ ਅਤੇ ਸ੍ਰੀ ਰਾਜੇਸ਼ ਕੱਕੜ ਡੀ.ਐੱਸ.ਪੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਹੁਕਮਾਂ ਤੇ ਨਸ਼ਾ ਤਸਕਰਾਂ ਵੱਲੋਂ ਆਰੰਭ ਕੀਤੀ ਮੁਹਿੰਮ ਤਹਿਤ ਥਾਣਾ ਤਲਵੰਡੀ ਚੌਧਰੀਆਂ ਦੇ ਐਸ.ਐਚ.ਓ. ਰਾਜਿੰਦਰ ਕੁਮਾਰ ਦੀ ਅਗਵਾਈ ਹੇਠਾਂ ਪੁਲਸ ਨੇ 30 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਗ੍ਰਿਫਤਾਰ ਕੀਤਾ ਹੈ ।ਡੀ.ਐਸ.ਪੀ. ਸੁਲਤਾਨਪੁਰ ਲੋਧੀ ਰਾਜੇਸ਼ ਕੱਕੜ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਏ.ਐਸ.ਆਈ ਹਰਵੰਤ ਸਿੰਘ ਨੇ ਸਮੇਤ ਸਾਥੀ ਪੁਲਸ ਕਰਮਚਾਰੀਆਂ ਦੇ ਗਸ਼ਤ ਦੇ ਦੌਰਾਨ ਮਿਲੀ ਗੁਪਤ ਇਤਲਾਹ ਤੇ ਧੁੱਸੀ ਬੰਨ੍ਹ ਤਲਵੰਡੀ ਚੌਧਰੀਆਂ ਨੇੜੇ ਜਸਵਿੰਦਰ ਸਿੰਘ ਉਰਫ ਛਿੰਦਾ ਪੁੱਤਰ ਗੁਰਦੀਪ ਸਿੰਘ ਵਾਸੀ ਛੰਨਾ ਸ਼ੇਰ ਸਿੰਘ ਵਾਲਾ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ । ਜਿਸਦੀ ਅੰਤਰਰਾਸ਼ਟਰੀ ਕੀਮਤ ਲੱਖਾਂ ‘ਚ ਹੈ । ਨਸ਼ਾ ਸਮਗਲਰ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕੀਤਾ ਗਿਆ ਹੈ ਤੇ ਪੁਲਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਕਿਸ ਕੋਲੋਂ ਹੈਰੋਇਨ ਲ਼ੈਕੇ ਆਉਂਦਾ ਹੈ।