ਪਿੰਡ ਛੱਜਲਵੱਡੀ ਵਿਚ ਸੰਗਤ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਭਰਵਾਂ ਸਵਾਗਤ

ਪਿੰਡ ਛੱਜਲਵੱਡੀ ਵਿਚ ਸੰਗਤ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਭਰਵਾਂ ਸਵਾਗਤ

ਰਾਕੇਸ਼ ਨਈਅਰ 
ਸਰਹਾਲੀ ਸਾਹਿਬ/ਚੋਹਲਾ ਸਾਹਿਬ,15 ਮਈ

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਅੱਜ ਸੰਗਤਾਂ ਦੇ ਸੱਦੇ ਤੇ ਪਿੰਡ ਛੱਜਲਵੱਡੀ ਪਹੁੰਚੇ,ਜਿੱਥੇ ਸੰਗਤਾਂ ਦਾ ਭਰਵਾਂ ਇਕੱਠ ਸੀ।ਨਗਰ ਨਿਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਬੋਲਦਿਆਂ ਸ. ਲਖਵਿੰਦਰ ਸਿੰਘ ਨੇ ਆਖਿਆ,ਕਿ ਅਸੀਂ ਭਲੀਭਾਂਤ ਜਾਣਦੇ ਹਾਂ ਕਿ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਸਾਲ 2023 ਅਤੇ ਸਾਲ 2025 ਦੇ ਹੜ੍ਹਾਂ ਵਿੱਚ ਟੁੱਟੇ ਦਰਿਆਵਾਂ ਦੇ ਬੰਨਣ ਦੀਆਂ ਸੇਵਾਵਾਂ ਕੀਤੀਆਂ ਗਈਆਂ।ਹੜ੍ਹ ਪੀੜਤਾਂ ਲਈ ਹੋਰ ਅਨੇਕਾਂ ਰਾਹਤ ਕਾਰਜ ਕੀਤੇ ਗਏ।ਗਰੀਬ ਕਿਸਾਨਾਂ ਦੀਆਂ ਸੈਂਕੜੇ ਏਕੜ ਜਮੀਨਾਂ ਪੱਧਰੀਆਂ ਕਰਕੇ ਕਣਕ ਬੀਜ ਕੇ ਦਿੱਤੀ ਗਈ।

 ਬਾਬਾ ਜੀ ਦੀ ਪ੍ਰੇਰਨਾ ਨਾਲ ਸਾਡੇ ਨਗਰ ਤੋਂ ਵੀ ਕਈ ਸੇਵਾਦਾਰ ਸੇਵਾ ਕਰਨ ਲਈ ਪਹੁੰਚਦੇ ਰਹੇ ਸਨ।ਸਾਡੇ ਸਮੂਹ ਨਗਰ ਨਿਵਾਸੀਆਂ ਦੀ ਬੜੇ ਲੰਮੇ ਸਮੇਂ ਤੋਂ ਤਾਂਘ ਸੀ ਕਿ ਬਾਬਾ ਜੀ ਸਾਡੇ ਨਗਰ ਚਰਨ ਪਾਉਣ।ਅੱਜ ਬਾਬਾ ਜੀ ਨੇ ਆਪਣੇ ਲੰਮੇ ਵੱਡੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਾਡੇ ਨਗਰ ਵਿਖੇ ਪਹੁੰਚੇ ਹਨ।ਅਸੀਂ ਸਮੂਹ ਨਗਰ ਨਿਵਾਸੀਆਂ ਵੱਲੋਂ ਬਾਬਾ ਜੀ ਦਾ ਸਵਾਗਤ ਕਰਦੇ ਹਾਂ।ਇਸ ਮੌਕੇ ਸੰਗਤ ਵਿੱਚ ਸ.ਲਖਵਿੰਦਰ ਸਿੰਘ,ਬੀਬੀ ਲਖਵਿੰਦਰ ਕੌਰ,ਤਰਨਪ੍ਰੀਤ ਸਿੰਘ ਤੇ ਸੁਖਕਰਨਪ੍ਰੀਤ ਸਿੰਘ ਦਾ ਸਮੂਹ ਪਰਿਵਾਰ,ਜਥੇਦਾਰ ਹਰਬੰਸ ਸਿੰਘ, ਅਮੀਰ ਸਿੰਘ,ਮੇਜਰ ਸਿੰਘ, ਸ਼ੀਰਾ ਸਿੰਘ, ਬਲਕਾਰ ਸਿੰਘ,ਸਤਨਾਮ ਸਿੰਘ, ਗੁਰਮੀਤ ਕੌਰ ਕਿਰਨਦੀਪ ਕੌਰ,ਵੀਰ ਕੌਰ,ਰਾਜਵਿੰਦਰ ਕੌਰ ਅਤੇ ਹੋਰ ਬੇਅੰਤ ਸੰਗਤ ਹਾਜ਼ਰ ਸੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.