ਅੱਠਵੀਂ ਦੇ ਨਤੀਜੇ ਵਿੱਚ ਸਟੈਂਡਰਡ ਪਬਲਿਕ ਸਕੂਲ ਧੂਲਕਾ ਦੀਆਂ ਮਾਣਮੱਤੀਆਂ ਪ੍ਰਾਪਤੀਆਂ
- ਰਾਸ਼ਟਰੀ
- (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਧਾਰਮਿਕ ਤੇ ਸਿਖਅਾ ਦੇ ਖੇਤਰ ਵਿਚ ਜਾਣੇ ਜਾਂਦੇ ਸਟੈਂਡਰਡ ਪਬਲਿਕ ਸਕੂਲ ਧੂਲਕਾ ਨੇ ਨਾਮ ਰੋਸ਼ਨ ਕੀਤਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਸ਼੍ਰੇਣੀ ਦੇ ਨਤੀਜੇ ਵਿੱਚ ਸਟੈਂਡਰਡ ਪਬਲਿਕ ਸਕੂਲ, ਧੂਲਕਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਸਕੂਲ ਦੀ ਵਿਦਿਆਰਥਣ ਸ਼ਹਿਨਾਜ਼ਪ੍ਰੀਤ ਕੌਰ ਨੇ 600 ਵਿੱਚੋਂ 584 ਅੰਕ ਲੈ ਕੇ ਸਟੇਟ ਮੈਰਿਟ ਲਿਸਟ ਵਿੱਚੋਂ 16ਵਾਂ ਰੈਂਕ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ । ਐਸ਼ਮੀਤ ਕੌਰ 582 ਅੰਕਾਂ ਨਾਲ ਦੂਜੇ ਸਥਾਨ ਤੇ ਅਤੇ ਸੁਖਮਨਪ੍ਰੀਤ ਕੌਰ 579 ਅੰਕਾਂ ਨਾਲ ਤੀਜੇ ਸਥਾਨ ਤੇ ਰਹੀ ਹੈ । ਕੁੱਲ 43 ਵਿਦਿਆਰਥੀਆਂ ਵਿਚੋਂ 20 ਨੇ 90% ਤੋਂ ਵੱਧ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ 75 ਤੋਂ 89% ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਇਸ ਮੌਕੇ ਤੇ ਸਕੂਲ ਦੇ ਐੱਮ. ਡੀ. ਚਰਨਜੀਤ ਸਿੰਘ ਹੁੰਦਲ ਅਤੇ ਪ੍ਰਿੰਸੀਪਲ ਅਮਨਪ੍ਰੀਤ ਕੌਰ ਨੇ ਸਾਰੇ ਅਧਿਆਪਕਾਂ , ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਹੋਣਹਾਰ ਵਿਦਿਆਰਥੀਆਂ ਅਤੇ ਮਿਹਨਤੀ ਸਟਾਫ਼ ਦੇ ਸਿਰ ਬੱਝਦਾ ਹੈ । ਉਨ੍ਹਾਂ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਵੀ ਵਧੀਆ ਨਤੀਜੇ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ।
Leave a Reply