ਕਾਮਨਵੈਲਥ ਚੈਂਪੀਅਨਸ਼ਿਪ ਜੇਤੂ ਤੇਜ਼ਬੀਰ ਸਿੰਘ ਰਾਣਾ ਦਾ ਕੋਚ ਅਜੈ ਗੋਗਨਾ ਵੱਲੋਂ ਡਾਲਰਾਂ ਦੇ ਹਾਰ ਨਾਲ ਸਨਮਾਨ

ਕਾਮਨਵੈਲਥ ਚੈਂਪੀਅਨਸ਼ਿਪ ਜੇਤੂ ਤੇਜ਼ਬੀਰ ਸਿੰਘ ਰਾਣਾ ਦਾ ਕੋਚ ਅਜੈ ਗੋਗਨਾ ਵੱਲੋਂ ਡਾਲਰਾਂ ਦੇ ਹਾਰ ਨਾਲ ਸਨਮਾਨ

ਕਪੂਰਥਲਾ 20 ਅਕਤੂਬਰ ਗੌਰਵ ਮੜੀਆ 

ਪਾਵਰਲਿਫਟਿੰਗ ਇੰਡੀਆ ਵੱਲੋਂ ਕੈਨੇਡਾ ਦੇ ਸ਼ਹਿਰ ਵਿੱਨੀਪੈਗ ਵਿੱਖੇਂ ਹੋਈ ਪਾਵਰਲਿਫਟਿੰਗ ਅਤੇ ਬੈਂਚ ਪ੍ਰੈੱਸ਼ ਕਾਮਨਵੈਲਥ ਚੈਂਪੀਅਨਸ਼ਿਪ ਚ’ ਭਾਰਤੀ ਟੀਮ ਵੱਲੋਂ ਕਾਸ਼ੀ ਦਾ ਤਮਗਾ  ਜੇਂਤੂ ਤੇਜ਼ਬੀਰ ਸਿੰਘ  (ਰਾਣਾ’ ਰੌਕ)ਦਾ ਭਾਰਤੀ ਟੀਮ ਦੇ ਕੋਚ ਅਤੇ ਕਾਮਨਵੈਲਥ ਚੈਂਪੀਅਨ ਅਜੈ ਗੋਗਨਾ ਦੇ ਉਚੇਚੇ ਸੱਦੇ ਤੇ ਉਹਨਾਂ ਦਾ ਭੁਲੱਥ ਵਿਖੇਂ ਉਹਨਾਂ ਦੇ ਗ੍ਰਹਿ ਵਿੱਖੇ ਪੁੱਜਣ ਤੇ ਉਹਨਾਂ ਦਾ ਡਾਲਰਾਂ ਦਾ ਹਾਰ ਦੋਸ਼ਾਲਾ ਪਾ ਕੇ ਗੋਗਨਾ ਕਲਾਸਿਕ ਪਾਵਰਲਿਫਟਿੰਗ ਭੁਲੱਥ ਦਾ ਯਾਦਗਾਰੀ ਚਿੰਨ੍ਹ( ਟਰਾਫੀ) ਦੇ ਕੇ ਸਨਮਾਨਿਤ ਕੀਤਾ ਗਿਆ।ਅਤੇ ਉਹਨਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਅੰਤਰਰਾਸ਼ਟਰੀ ਪਾਵਰਲਿਫਟਰ ਅਤੇ ਕਾਮਨਵੈਲਥ ਚੈਂਪੀਅਨ ਅਜੈ ਗੋਗਨਾ (ਭੁਲੱਥ) ਨੇ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਠੱਠਗੜੂ  ਦੇ ਜੰਮਪਲ ਤੇਜ਼ਬੀਰ ਸਿੰਘ ਰਾਣਾ’ ਇਸ ਤੋਂ ਪਹਿਲੇ ਵੀ ਆਸਟ੍ਰੇਲੀਆ ਚ’ ਹੋਏ ਪਾਵਰਲਿਫਟਿੰਗ ਦੇ ਮੁਕਾਬਲਿਆਂ ਚ’ ਗੋਲ਼ਡ ਮੈਡਲ ਜਿੱਤ ਚੁੱਕਿਆ ਹੈ। ਅਤੇ ਮੈਂ ਤੇਜ਼ਬੀਰ ਸਿੰਘ ਰਾਣਾ’ ਇਸ ਮਾਣਮੱਤੀ ਉਪਲਬਧੀ ਲਈ ਭੁਲੱਥ ਪੁੱਜਣ ਤੇ ਵਧਾਈ ਦਿੰਦਾ ਹਾਂ ਅਤੇ ਸ਼ਾਡੇ ਸੂਬੇ ਦਾ ਅਤੇ ਆਪਣੇ ਪਿੰਡ ਦਾ ਨਾਂ ਰੋਸਨ ਕਰਨ ਤੇ ਵਧਾਈ ਦਿੰਦਾ ਹਾਂ। ਇਸ ਮੋਕੇ ਸ: ਧਰਮਿੰਦਰ ਸਿੰਘ ਚੀਮਾ( ਗੋਲਡਨ ਸਟਾਰ) ਖੇਡ ਪ੍ਰਮੋਟਰ, ਕਾਰੋਬਾਰੀ ਜੀਵਨਰਾਜ ਸਿੰਘ ਖਹਿਰਾ ( ਰਾਮਗੜ) ਰਾਜਾ ਅੰਮ੍ਰਿਤਸਰ, ਰਾਜ ਕੁਮਾਰ ਗੋਗਨਾ, ਪਾਵਰਲਿਫਟਰ ਮਾਧਵ ਕਪੂਰ ਭੁਲੱਥ ਵੀ ਮੌਜੂਦ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.