ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੋਕ ਲਹਿਰ ਬਣਾਵਾਂਗੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ - ਗੁਰਮਖ ਸਿੰਘ ਸਰਜਾ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੋਕ ਲਹਿਰ ਬਣਾਵਾਂਗੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ - ਗੁਰਮਖ ਸਿੰਘ ਸਰਜਾ

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਪੰਜਾਬ ਸਰਕਾਰ ਵੱਲੋਂ ਛੇੜੇ ਯੁੱਧ ਨਸ਼ਿਆਂ ਵਿਰੁੱਧ ਲੋਕ ਮੁਹਿੰਮ ਤਹਿਤ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅਗਵਾਈ ਵਿੱਚ ਕਰਵਾਏ ਗਏ ਇਕੱਠਾਂ ਵਿੱਚ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸ਼ਮੂਲੀਅਤ ਕਰਦਿਆਂ ਆਪਣੇ ਹਲਕੇ ਦੇ ਪਿੰਡਾਂ ਸਰਜਾ, ਰਾਏਪੁਰ ਖੁਰਦ, ਜੋਧਾਨਗਰੀ ਵਿਖੇ ਬੁਲਾਰਿਆਂ ਵਿੱਚ ਚੇਅਰਮੈਨ ਡਾ.ਗੁਰਵਿੰਦਰ ਸਿੰਘ ਰੰਧਾਵਾ, ਸਰਪੰਚ ਗੁਰਮੁਖ ਸਿੰਘ ਸਰਜਾ ਨੇ ਭਰਵੇ ਇਕੱਠ ਨੂੰ ਸੰਬੋਧਨ ਹੁੰਦਿਆਂ ਹਲਕਾ ਵਾਸੀਆਂ ਕੋਲੋਂ ਸਹਿਯੋਗ ਮੰਗਦੇ ਹੋਏ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਸਾਡਾ ਸਾਥ ਇਸ ਕੋਹੜ ਨੂੰ ਗਲੋਂ ਲਾਉਣ ਵਿੱਚ ਦੇ ਦਿਓ ਤਾਂ ਜੰਡਿਆਲਾ ਗੁਰੂ ਹਲਕਾ ਪੰਜਾਬ ਦਾ ਪਹਿਲਾ ਨਸ਼ਾ ਮੁਕਤ ਹਲਕਾ ਬਣ ਸਕਦਾ ਹੈ‌ । ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਦਿਲੀ ਇੱਛਾ ਪੰਜਾਬ ਨੂੰ ਨਸ਼ਿਆਂ ਦੇ ਕੋਹੜ ਤੋਂ ਬਾਹਰ ਕੱਢਣ ਦੀ ਹੈ ਅਤੇ ਇਸ ਲਈ ਉਹਨਾਂ ਵੱਲੋਂ ਪੁਲਿਸ ਨੂੰ ਸਪਸ਼ਟ ਹਦਾਇਤਾਂ ਹਨ। ਸਾਡੀ ਪਾਰਟੀ ਵੱਲੋਂ ਵੀ ਕੋਈ ਰਾਜਸੀ ਆਗੂ, ਵਿਧਾਇਕ ਜਾਂ ਵਜ਼ੀਰ ਨਸ਼ੇ ਵਾਲੇ ਬੰਦੇ ਦੀ ਸਿਫਾਰਸ਼ ਪੁਲਿਸ ਕੋਲ ਨਹੀਂ ਕਰਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਰਾਜਸੀ ਇੱਛਾ ਸਪਸ਼ਟ ਹੈ, ਅਸੀਂ ਨਸ਼ੇ ਵੇਚਣ ਵਾਲਿਆਂ ਦੇ ਮਗਰ ਨਹੀਂ ਜਾਂਦੇ ਅਤੇ ਹੁਣ ਲੋੜ ਸਿਰਫ ਤੁਹਾਡੇ ਸਾਥ ਦੀ ਹੈ। ਤੁਸੀਂ ਇੰਨਾ ਕੁ ਪਹਿਰਾ ਦਿਓ ਕਿ ਜਦੋਂ ਵੀ ਤੁਹਾਨੂੰ ਆਪਣੇ ਪਿੰਡ ਜਾਂ ਇਲਾਕੇ ਵਿੱਚ ਨਸ਼ੇ ਵੇਚਣ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਸੂਚਨਾ ਪੁਲਿਸ ਨਾਲ ਸਾਂਝੀ ਕਰੋ, ਤਾਂ ਜੋ ਪੁਲਿਸ ਲੱਗਦੇ ਹੱਥ ਉਸ ਨੂੰ ਦੱਬ ਸਕੇ। ਉਹਨਾਂ ਕਿਹਾ ਕਿ ਅਸੀਂ ਨਸ਼ੇ ਦੇ ਵਪਾਰੀਆਂ ਲਈ ਖੌਫ ਬਣ ਚੁੱਕੇ ਹਾਂ। ਹੁਣ ਲੋੜ ਸਿਰਫ ਇਹ ਹੈ ਕਿ ਉਹ ਵਿਅਕਤੀ ਜਾਂ ਤਾਂ ਨਸ਼ੇ ਵੇਚਣ ਵਰਗਾ ਭੈੜਾ ਕੰਮ ਛੱਡ ਦੇਵੇ ਅਤੇ ਜਾਂ ਪੰਜਾਬ ਛੱਡ ਦੇਵੇ।

ਇਸ ਮੌਕੇ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਜੋਧਾਨਗਰੀ ਸਰਪੰਚ ਗੁਰਮੀਤ ਕੌਰ , ਸਰਪੰਚ ਦਵਿੰਦਰ ਸਿੰਘ ਮੰਨੂ ਜੱਬੋਵਾਲ, ਕਸ਼ਮੀਰ ਸਿੰਘ ਸਰਪੰਚ ਰਾਏਪੁਰ, ਸਰਪੰਚ ਜਗਦੀਪ ਸਿੰਘ ਤਰਸਿਕਾ, ਸਰਪੰਚ ਡਾ. ਗੁਰਦੀਪ ਸਿੰਘ ਕੋਟਲਾ, ਰਮਨਦੀਪ ਸਿੱਧੂ, ਜਰਮਨਜੀਤ ਸਿੰਘ, ਬਚਿੱਤਰ ਸਿੰਘ, ਪਰਮਿੰਦਰ ਸਿੰਘ, ਅਵਤਾਰ ਸਿੰਘ ਚੱਤਰੱਥ, ਅਜੀਤ ਸਿੰਘ ਬਾਊ, ਜਥੇ: ਮਾਨ ਸਿੰਘ, ਸਾ ਸਰਪੰਚ ਵੱਸਣ ਸਿੰਘ, ਮੱਸਾ ਸਿੰਘ, ਚੈਚਲ ਸਿੰਘ, ਵਿਸ਼ਾਲ ਤਰਸਿਕਾ, ਹਰਿੰਦਰ ਗੱਗੀ ਸਰਜਾ, ਜਸਵੰਤ ਸਿੰਘ ਹੌਲਦਾਰ, ਜਗਤਾਰ ਸਿੰਘ ਫੌਜੀ, ਪਰਗਟ ਸਿੰਘ , ਅਨੰਦ ਸਿੰਘ, ਨਿਸ਼ਾਨ ਸਿੰਘ , ਅੰਗਰੇਜ਼ ਸਿੰਘ ਸਰਜਾ ਆਦਿ ਤੇ ਹੋਰ ਆਪ ਵਲੰਟੀਅਰ ਹਾਜ਼ਰ ਸਨ