ਮਾਂ-ਬੋਲੀ ਪੰਜਾਬੀ ਨੂੰ ਨਿਊਜ਼ੀਲੈਂਡ ਚ ਸਰਕਾਰੀ ਮਾਨਤਾ ਪ੍ਰਾਪਤ ਹੋਣ 'ਤੇ ਪਹਿਲਾ ਪੰਜਾਬੀ ਕੋਰਸ ਹੋਇਆ ਸ਼ੁਰੂ...
- ਅੰਤਰਰਾਸ਼ਟਰੀ
- 13 Jul, 2026 03:52 PM (Asia/Kolkata)
ਸਰਟੀਫਿਕੇਟ ਇਨ ਪੰਜਾਬੀ ਲੈਂਗੁਏਜ" (ਲੈਵਲ-3)" ਪ੍ਰੋਗਰਾਮ ਨੂੰ ਐਨਜੀਕਿਆਊਏ ਦੀ ਮਨਜ਼ੂਰੀ ਮਿਲਣਾ ਬਾਕੀ 9ਐਸਐਸਐਨਜੈਡ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਪ੍ਰੋਗਰਾਮ ਨੂੰ ਚਲਾਉਣ ਦੀ ਅਧਿਕਾਰਤ ਮਾਨਤਾ ਵੀ ਹੋ ਚੁੱਕੀ ਪ੍ਰਾਪਤ...
ਪੰਜਾਬੀ ਦੇ ਵਿਕਾਸ ਦੇ ਲਈ ਮਿਹਨਤ ਕਰਨ ਵਾਲੇ ਮੀਡੀਆ ਕਰਮੀਆਂ ਅਤੇ ਸੰਸਥਾਵਾਂ ਵੱਲੋਂ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਨੂੰ ਦਿੱਤੀ ਵਧਾਈ..
ਚੰਡੀਗੜ੍ਹ/ਔਕਲੈਂਡ, 13 ਜੁਲਾਈ (ਮੰਗਤ ਸਿੰਘ ਸੈਦਪੁਰ / ਤਰਨਜੋਤ ਸਿੰਘ): ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ (ਨੇ ਨਿਊਜ਼ੀਲੈਂਡ ਕੁਆਲੀਫਿਕੇਸ਼ਨਜ਼ ਅਥਾਰਟੀ ਅਧੀਨ ਪ੍ਰਾਈਵੇਟ ਟਰੇਨਿੰਗ ਐਸਟੈਬਲਿਸ਼ਮੈਂਟ ਵਜੋਂ ਰਜਿਸਟਰੇਸ਼ਨ ਪ੍ਰਾਪਤ ਕਰਕੇ ਇੱਕ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਇਸ ਨਾਲ ਆਈਐਸਐਸਐਨਜੈਡ ਨਿਊਜ਼ੀਲੈਂਡ ਵਿੱਚ ਪੀਟੀਈ ਵਜੋਂ ਰਜਿਸਟਰ ਹੋਣ ਵਾਲੀ ਪਹਿਲੀ ਸਿੱਖ ਚੈਰੀਟੇਬਲ ਸੰਸਥਾ ਬਣ ਗਈ ਹੈ। ਖਾਸ ਗੱਲ ਇਹ ਹੈ ਕਿ ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਇਤਿਹਾਸਕ ਪ੍ਰਾਪਤੀ ਕਰ ਲਈ ਗਈ ਹੈ। ਇਹ ਨਿਊਜ਼ੀਲੈਂਡ ਵਿੱਚ ਆਪਣੀ ਕਿਸਮ ਦਾ ਪਹਿਲਾ ਐਨਜੈਡਕਿਆਊ1-ਮਨਜ਼ੂਰਸ਼ੁਦਾ ਪੰਜਾਬੀ ਭਾਸ਼ਾ ਪ੍ਰੋਗਰਾਮ ਹੈ, ਜਿਸ ਦੀਆਂ ਕਲਾਸਾਂ ਜਲਦੀ ਸ਼ੁਰੂ ਕੀਤੀਆਂ ਜਾਣਗੀਆਂ। ਇਹ ਪ੍ਰੋਗਰਾਮ 13 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੋਗ ਵਿਦਿਆਰਥੀਆਂ ਲਈ ਹੋਵੇਗਾ। ਪੰਜਾਬੀ ਭਾਸ਼ਾ ਦੇ ਭਵਿੱਖ ਵਿਕਾਸ ਲਈ ਨਵੀਂ ਰਾਹ ਕਹੀ ਜਾ ਸਕਦੀ ਹੈ। ਇਹ ਪ੍ਰਾਪਤੀ ਸਿਰਫ਼ 9ਐਸ਼ਐਸ਼ਐਨਜੀਓ ਜਾਂ ਸਿੱਖ ਭਾਈਚਾਰੇ ਲਈ ਹੀ ਨਹੀਂ, ਸਗੋਂ ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ ਦੇ ਭਵਿੱਖ ਲਈ ਵੀ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਸੰਸਥਾ ਦਾ ਉਦੇਸ਼ ਭਵਿੱਖ ਵਿੱਚ ਪੰਜਾਬੀ ਭਾਸ਼ਾ ਦੇ ਉੱਚ ਪੱਧਰੀ ਐਨਜੈਡਕਿਅਉਏ ਪ੍ਰੋਗਰਾਮ ਵਿਕਸਿਤ ਕਰਨਾ ਅਤੇ ਵਿਦਿਆਰਥੀਆਂ ਲਈ ਸਕੂਲ ਤੋਂ ਲੈ ਕੇ ਉੱਚ ਸਿੱਖਿਆ ਤੱਕ ਇੱਕ ਮਜ਼ਬੂਤ ਅਤੇ ਮਾਨਤਾ ਪ੍ਰਾਪਤ ਸਿੱਖਿਆ ਮਾਰਗ ਤਿਆਰ ਕਰਨਾ ਹੈ। ਸਹਿਜ ਪਾਠ ਦਾ ਭੋਗ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਸਮਾਗਮ 25 ਜੁਲਾਈ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਅਤੇ ਸੰਸਥਾ ਨਾਲ ਜੁੜੇ ਅਧਿਆਪਕਾਂ, ਸੇਵਾਦਾਰਾਂ, ਮਾਪਿਆਂ, ਵਿਦਿਆਰਥੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਨ ਲਈ ੲੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਵੱਲੋਂ ਵਿਸ਼ੇਸ਼ ਸ਼ੁਕਰਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰੋਜੈਕਟ ਨਾਲ ਸਬੰਧਤ ਅਗਲੇ ਪੜਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਇਹ ਸ਼ੁਕਰਾਨਾ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਪਾਪਾਟੋਏਟੋਏ ਵਿਖੇ 25 ਜੁਲਾਈ 2026 ਦਿਨ ਸ਼ਨੀਵਾਰ ਨੂੰ ਦੁਪਹਿਰ 1.30 ਵਜੇ ਤੋਂ ਸ਼ਾਮ 5:00 ਵਜੇ ਤੱਕ ਹੋਵੇਗਾ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਸਲੋਕ ਮਹਲਾ 9ਵਾਂ, ਸ਼ਬਦ ਕੀਰਤਨ ਅਤੇ ਹੋਰ ਗੁਰਮਤਿ ਪੇਸ਼ਕਾਰੀਆਂ ਕੀਤੀਆਂ। ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਵੱਲੋਂ ਸਮੂਹ ਸੰਗਤ, ਪੰਜਾਬੀ ਭਾਈਚਾਰੇ, ਸਿੱਖਿਆ ਨਾਲ ਜੁੜੀਆਂ ਸੰਸਥਾਵਾਂ ਅਤੇ ਮੀਡੀਆ ਪ੍ਰਤੀਨਿਧੀਆਂ ਨੂੰ ਇਸ ਇਤਿਹਾਸਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਨਿਮਰ ਸੱਦਾ ਦਿੱਤਾ ਜਾਂਦਾ ਹੈ।ਇਸ ਇਤਿਹਾਸਕ ਪ੍ਰੋਜੈਕਟ ਨੂੰ ਸਾਕਾਰ ਕਰਨ ਵਿੱਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਮਿਲੇ ਅਹਿਮ ਸਹਿਯੋਗ, ਅਟੁੱਟ ਵਿਸ਼ਵਾਸ ਅਤੇ ਨਿਰੰਤਰ ਹੌਸਲਾ-ਅਫ਼ਜ਼ਾਈ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਦੇ ਸੰਚਾਲਕ ਸ. ਗੁਰਜੋਤ ਸਿੰਘ ਨੇ ਕਿਹਾ ਕਿ ਇਹ ਇਤਿਹਾਸਕ ਪ੍ਰਾਪਤੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹਿਮ ਸਹਿਯੋਗ, ਵੱਖ-ਵੱਖ ਸਿੱਖ ਸੰਸਥਾਵਾਂ, ਦਾਨੀ ਸੱਜਣਾਂ, ਅਧਿਆਪਕਾਂ, ਸੇਵਾਦਾਰਾਂ, ਮਾਪਿਆਂ ਅਤੇ ਸਮੁੱਚੀ ਸੰਗਤ ਵੱਲੋਂ ਮਿਲੇ ਆਰਥਿਕ ਸਹਿਯੋਗ, ਵਿਸ਼ਵਾਸ ਅਤੇ ਨਿਰੰਤਰ ਹੌਸਲਾ-ਅਫ਼ਜ਼ਾਈ ਦਾ ਸਾਂਝਾ ਨਤੀਜਾ ਹੈ। ਬਹੁਤ-ਬਹੁਤ ਵਧਾਈ ਹੋਵੇ! ਸਮੂਹ ਭਾਈਚਾਰੇ ਨੂੰ ਨਿਊਜ਼ੀਲੈਂਡ ਦੇ 'ਚ ਪੰਜਾਬੀ ਦੇ ਵਿਕਾਸ ਦੇ ਲਈ ਉਦਮ ਕਰ ਰਹੇ ਮੀਡੀਆ ਕਰਮੀਆਂ ਅਤੇ ਸੰਸਥਾਵਾਂ ਵੱਲੋਂ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਨੂੰ ਇਸ ਪ੍ਰਾਪਤੀ ਉਤੇ ਵਧਾਈ ਦਿੱਤੀ ਜਾਂਦੀ ਹੈ।ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਦੀ ਸਥਾਪਨਾ ਪੰਜਾਬੀ ਭਾਸ਼ਾ, ਗੁਰਮਤਿ ਸਿੱਖਿਆ, ਸਿੱਖ ਇਤਿਹਾਸ ਅਤੇ ਵਿਰਸੇ ਨੂੰ ਨਵੀਂ ਪੀੜ੍ਹੀ ਤੱਕ ਵਿਵਸਥਿਤ ਅਤੇ ਮਿਆਰੀ ਸਿੱਖਿਆ ਰਾਹੀਂ ਪਹੁੰਚਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਸੰਸਥਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਬੱਚਿਆਂ, ਨੌਜਵਾਨਾਂ ਅਤੇ ਬਾਲਗਾਂ ਲਈ ਪੰਜਾਬੀ ਭਾਸ਼ਾ, ਗੁਰਬਾਣੀ, ਕੀਰਤਨ, ਤਬਲਾ, ਗਤਕਾ ਅਤੇ ਸਿੱਖ ਫ਼ਲਸਫ਼ੇ ਨਾਲ ਸਬੰਧਤ ਵੱਖ-ਵੱਖ ਕਲਾਸਾਂ ਅਤੇ ਸਿੱਖਿਆ ਪ੍ਰੋਜੈਕਟ ਚਲਾਏ ਜਾ ਰਹੇ ਹਨ। ਸੰਸਥਾ ਦੀ ਇੱਕ ਹੋਰ ਵੱਡੀ ਪ੍ਰਾਪਤੀ "ਸਰਟੀਫਿਕੇਟ ਇਨ ਪੰਜਾਬੀ ਲੈਂਗੁਏਜ" (ਲੈਵਲ-3)" ਪ੍ਰੋਗਰਾਮ ਨੂੰ ਐਨਜੀਕਿਆਊਏ ਦੀ ਮਨਜ਼ੂਰੀ ਮਿਲਣਾ ਹੈ। 9ਐਸਐਸਐਨਜੈਡ ਨੂੰ ਇਸ ਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਪ੍ਰੋਗਰਾਮ ਨੂੰ ਚਲਾਉਣ ਦੀ ਅਧਿਕਾਰਤ ਮਾਨਤਾ ਵੀ ਪ੍ਰਾਪਤ ਹੋ ਚੁੱਕੀ ਹੈ। ਖਾਸ ਗੱਲ ਇਹ ਹੈ ਕਿ ਇੰਡੀਅਨ ਸਟੇਟ ਦੀ ਹਿੰਦੂਵਾਦ ਕੇਂਦਰ ਸਰਕਾਰਾਂ ਵੱਲੋਂ ਪੰਜਾਬੀ ਨੂੰ ਖਤਮ ਕਰਨ ਲਈ ਆਪਣਾ ਸਿਰੇ ਤੱਕ ਦਾ ਪੂਰਾ ਜ਼ੋਰ ਲਗਾਇਆ ਹੋਇਆ ਹੈ। ਪ੍ਰੰਤੂ ਵਿਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ ਨੂੰ ਵੱਡੇ ਪੱਧਰ 'ਤੇ ਮਾਨਤਾ ਦਿੱਤੀ ਜਾ ਰਹੀ। ਜਿਵੇਂ ਪਹਿਲਾਂ ਕਨੇਡਾ ਵਿੱਚ ਪੰਜਾਬੀ ਮਾਂ ਬੋਲੀ ਨੂੰ ਦੂਜੀ ਭਾਸ਼ਾ ਦੀ ਮਾਨਤਾ ਦਿੱਤੀ ਗਈ ਹੈ। ਹੁਣ ਇਸੇ ਤਰ੍ਹਾਂ ਨਿਊਜ਼ੀਲੈਂਡ ਵਿੱਚ ਵੀ ਪੰਜਾਬੀ ਮਾਂ ਬੋਲੀ ਨੂੰ ਮਾਣਤਾ ਦੇ ਕੇ ਵੱਡੇ ਪੱਧਰ ਤੇ ਸਤਿਕਾਰਿਆ ਗਿਆ ਹੈ। ਕੀ ਹੁਣ ਹਿੰਦੂ ਬਹੁ ਗਿਣਤੀ ਦੀਆਂ ਕੇਂਦਰ ਸਰਕਾਰਾਂ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਇੰਡੀਅਨ ਸਟੇਟ ਵਿੱਚ ਦੂਜੇ ਨੰਬਰ ਦੀ ਭਾਸ਼ਾ ਦਾ ਦਰਜਾ ਦੇਣਾ ਬਣਦਾ ਹੈ ਜਾਂ ਨਹੀਂ। ਜਿਨ੍ਹਾਂ ਦਾ ਹਿੰਦੂ ਧਰਮ ਬਚਾਉਣ ਲਈ ਪੰਜਾਬੀ ਭਾਸ਼ਾ ਦੇ ਅਤੇ ਗੁਰਮੁਖੀ ਲਿਪੀ ਉਹ ਲੀਕਣ ਵਾਲੇ ਸਿੱਖ ਗੁਰੂ ਸਾਹਿਬਾਨਾਂ ਅਤੇ ਅਨੇਕਾਂ ਹੀ ਸਿੰਘ ਸ਼ਹੀਦਾਂ ਨੇ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਹਨ। ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਪੂਰੀ ਦੁਨੀਆ ਵਿੱਚ ਪੰਜਾਬੀ ਮਾਂ ਬੋਲੀ ਵੱਡੇ ਪੱਧਰ ਤੇ ਫੈਲ ਚੁੱਕੀ ਹੈ ਜਿਸ ਨੂੰ ਵਿਦੇਸ਼ਾਂ ਵਿੱਚ ਮਾਨਤਾ ਦਿੱਤੀ।
Leave a Reply