ਜੁਗਿਆਲ ਕਲੋਨੀ ਦੇ ਖੰਡਰ ਹੋ ਰਹੇ  ਮਕਾਨ ਲੀਜ਼ ਤੇ ਦੇਣ ਨਾਲ ਸਰਕਾਰ ਦੀ ਵਧੇਗੀ ਆਮਦਨ- ਬਿੱਟੂ ਮਿਨਹਾਸ 

ਜੁਗਿਆਲ ਕਲੋਨੀ ਦੇ ਖੰਡਰ ਹੋ ਰਹੇ  ਮਕਾਨ ਲੀਜ਼ ਤੇ ਦੇਣ ਨਾਲ ਸਰਕਾਰ ਦੀ ਵਧੇਗੀ ਆਮਦਨ- ਬਿੱਟੂ ਮਿਨਹਾਸ 
ਸ਼ਾਹਪੁਰਕੰਡੀ 27 ਨਵੰਬਰ (ਸੁਖਵਿੰਦਰ ਜੰਡੀਰ) ਰਣਜੀਤ ਸਾਗਰ ਡੈਮ ਦੀ ਜੁਗਿਆਲ ਕਲੋਨੀ ਦੇ ਸਰਕਾਰੀ ਮਕਾਨ  ਜਿਨ੍ਹਾਂ ਵਿੱਚ ਲੋਕਾਂ ਦੀ ਰਿਹਾਇਸ਼ ਨਾ ਹੋਣ ਕਾਰਨ  ਸੰਭਾਲ ਤੋਂ ਵਾਂਝੇ ਹੋ ਰਹੇ ਹਨ ਅਤੇ ਦਿਨੋਂ ਦਿਨ ਖੰਡਰ ਹੁੰਦੇ ਜਾ ਰਹੇ ਹਨ  ਜੁਗਿਆਲ ਕਲੋਨੀ ਦੇ ਇਨ੍ਹਾਂ ਸਰਕਾਰੀ ਮਕਾਨਾਂ ਨੂੰ  ਸਰਕਾਰੀ ਮੁਲਾਜ਼ਮਾਂ ਦੇ ਨਾਲ ਨਾਲ  ਜੁਗਿਆਲ ਕਲੋਨੀ ਕ੍ਰਿਸ਼ਨਾ ਮਾਰਕੀਟ ਅਤੇ ਨੇੜੇ ਤੇੜੇ ਕੰਮ ਕਰ ਰਹੇ ਦੁਕਾਨਦਾਰ ਜਾਂ ਹੋਰ ਵਰਗ ਦੇ ਲੋਕਾਂ ਨੂੰ  ਲੀਜ਼ ਤੇ ਦੇਣ ਦਾ ਸਰਕਾਰ ਨੂੰ ਫ਼ੈਸਲਾ ਲੈਣਾ ਚਾਹੀਦਾ ਹੈ  ਇਸ ਬਾਰੇ ਆਪਣੇ ਵਿਚਾਰ ਦੱਸਦੇ ਹੋਏ  ਕ੍ਰਿਸ਼ਨਾ ਮਾਰਕੀਟ ਦੇ ਪ੍ਰਧਾਨ ਸੁਰਿੰਦਰ ਮਨਹਾਸ ਬਿੱਟੂ ਪ੍ਰਧਾਨ ਨੇ ਦੱਸਿਆ ਕਿ  ਰਣਜੀਤ ਸਾਗਰ ਡੈਮ ਦੀ ਜੁਗਿਆਲ ਕਲੋਨੀ  ਦੇ ਸਰਕਾਰੀ ਮਕਾਨ   ਜੋ ਦਿਨੋਂ ਦਿਨ ਖੰਡਰ ਹੁੰਦੇ ਜਾ ਰਹੇ ਹਨ ਕਿਉਂਕਿ   ਜੁਗਿਆਲ ਕਲੋਨੀ ਵਿੱਚ ਮੁਲਾਜ਼ਮਾਂ ਦੀ  ਗਿਣਤੀ ਘੱਟ ਹੋਣ ਕਾਰਨ ਬਹੁਤ ਸਾਰੇ ਜੁਗਿਆਲ ਕਾਲੋਨੀ ਦੇ ਸਰਕਾਰੀ ਮਕਾਨ ਖਾਲੀ ਪਏ ਹੋਏ ਹਨ  ਜਿਨ੍ਹਾਂ ਦੀ ਸੰਭਾਲ ਨਹੀਂ ਹੋ ਰਹੀ ਜਿਸ ਕਾਰਨ ਉਹ ਮਕਾਨ  ਦਿਨੋਂ  ਦਿਨ ਖ਼ਰਾਬ ਹੁੰਦੇ ਜਾ ਰਹੇ ਹਨ  ਉਨ੍ਹਾਂ ਦੱਸਿਆ ਕਿ ਜੇਕਰ ਇਨ੍ਹਾਂ ਮਕਾਨਾਂ ਨੂੰ  ਲੀਜ਼ ਤੇ ਦੇ ਦਿੱਤਾ ਜਾਵੇ ਤਾਂ ਇਨ੍ਹਾਂ ਮਕਾਨਾਂ ਦੀ ਸੰਭਾਲ ਵੀ ਹੋਵੇਗੀ ਤੇ ਸਰਕਾਰ ਨੂੰ  ਇਸ ਉੱਤੋਂ ਆਮਦਨ ਵੀ ਹੋਵੇਗੀ  ਅੱਗੇ ਗੱਲਬਾਤ ਕਰਦਿਆਂ ਉਨ੍ਹਾਂ  ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਕਿ ਜਿਸ ਤਰ੍ਹਾਂ ਨਾਲ  ਗੋਲ ਮਾਰਕੀਟ ਦੇ ਦੁਕਾਨਦਾਰਾਂ ਨੂੰ ਦੁਕਾਨਾਂ ਦੇ  ਆਧਾਰ ਤੇ ਕੁਆਰਟਰ ਅਲਾਟ ਕੀਤੇ ਗਏ ਹਨ ਕ੍ਰਿਸ਼ਨਾ ਮਾਰਕੀਟ ਦੇ ਦੁਕਾਨਦਾਰਾਂ ਨੂੰ ਵੀ ਉਸੇ ਆਧਾਰ ਤੇ ਕੁਆਰਟਰ ਅਲਾਟ ਕੀਤੇ ਜਾਣ  ਤਾਂ ਜੋ ਇਨ੍ਹਾਂ ਸਰਕਾਰੀ ਮਕਾਨਾਂ ਵਿੱਚ ਰਿਹਾਇਸ਼ ਹੋਣ ਨਾਲ ਇਨ੍ਹਾਂ ਸਰਕਾਰੀ ਮਕਾਨਾਂ ਦੀ ਸੰਭਾਲ ਹੋ ਸਕੇ