ਐਸ ਐਚ ਓ ਰਛਪਾਲ ਸਿੰਘ ਭੁਲੱਥ ਪੁਲਿਸ ਪਾਰਟੀ ਵਲੋ ਲੁੱਟ ਖੋਹ ਦਾ ਗਿਰੋਹ ਕਾਬੂ
- Archived
- 20 Jan, 2025 12:00 AM (Asia/Kolkata)
ਭੋਗਪੁਰ 25 ਜਨਵਰੀ (ਸੁਖਵਿੰਦਰ ਜੰਡੀਰ) ਐਸ ਐਸ ਪੀ ਸੀ੍ ਹਰੀਸ਼ ਉਮ ਪ੍ਰਕਾਸ਼ ਕਪੂਰਥਲਾ ਅਤੇ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਭੁਲੱਥ ਅਮਰੀਕ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਧ ਰਹੀਆਂ ਲੁੱਟਾ ਖੋਹਾਂ ਚੋਰੀਆ ਦੀਆਂ ਵਾਰਦਾਤਾਂ ਦੀ ਰੋਕਥਾਮ ਲਈ ਇਲਾਕਾ ਥਾਣਾ ਦੀਆਂ ਹੱਦਾਂ ਤੇ ਸਖਤ ਨਾਕਾਬੰਦੀ ਕਰਕੇ ਰਾਤ ਸਮੇਂ ਪੁਲਿਸ ਗਸਤਾ ਦੌਰਾਨ ਚੋਰੀਆ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਚਾਰ ਨੌਜਵਾਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਦੇ ਕਬਜੇ ਵਿਚੋਂ ਚੋਰੀ ਸ਼ੁਦਾ ਮੋਟਰਸਾਈਕਲ ਅਤੇ ਲੁੱਟ ਸਮੇਂ ਵਰਤਿਆ ਗਿਆ ਦਾਤਰ,ਛੁਰਾ ਅਤੇ ਲੁੱਟਿਆ ਹੋਇਆ ਆਈ ਫੋਨ ਬਰਾਮਦ ਕਰਕੇ ਦੋਸ਼ੀਆਂ ਖਿਲਾਫ ਵੱਖ-ਵੱਖ ਮੁਕੱਦਮੇ ਦਰਜ ਕਰਕੇ ਦੋਸ਼ੀਆਂ ਨੂੰ ਅਦਾਲਤ ਪੇਸ਼ ਕੀਤਾ ਗਿਆ।