ਆਸਟ੍ਰੇਲੀਆ ਦੇ ਮਨਿਸਟਰ ਔਨ ਸੈਮ ਰੇ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ
- ਅੰਤਰਰਾਸ਼ਟਰੀ
- (Asia/Kolkata)
ਰਾਕੇਸ਼ ਨਈਅਰ ਚੋਹਲਾ
ਮੈਲਬੌਰਨ/ਆਸਟ੍ਰੇਲੀਆ,18 ਜੁਲਾਈ
ਆਸਟ੍ਰੇਲੀਆ ਦੇ ਏਜ ਕੇਅਰ ਅਤੇ ਸੀਨੀਅਰਜ਼ ਦੇ ਮਨਿਸਟਰ,ਮਿ.ਔਨ ਸੈਮ ਰੇ ਵੱਲੋਂ ਮੈਲਬੌਰਨ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਸ.ਪ੍ਰੀਤਮ ਸਿੰਘ ਜੀ ਨੇ ਬੋਲਦਿਆਂ ਆਖਿਆ,"ਬਾਬਾ ਜੀ ਨੇ ਜਿੱਥੇ ਹੜਾਂ ਆਦਿਕ ਕੁਦਰਤੀ ਆਫਤਾਂ ਵੇਲੇ ਮਾਨਵਤਾ ਦੇ ਮਹਾਨ ਰਾਖੇ ਵਜੋਂ ਨਿਰਸਵਾਰਥ ਸੇਵਾਵਾਂ ਕੀਤੀਆਂ ਹਨ,ਉਥੇ ਬਾਬਾ ਜੀ ਵਿੱਦਿਆ ਦੇ ਪ੍ਰਸਾਰ ਲਈ ਸਕੂਲਾਂ, ਕਾਲਜਾਂ ਦੀ ਸਥਾਪਨਾ ਕਰਕੇ ਲੋਕਾਂ ਦੀ ਤਰੱਕੀ ਦਾ ਵਸੀਲਾ ਬਣੇ ਹਨ।ਵਾਤਾਵਰਨ ਸੰਭਾਲ ਦੇ ਅਮਲ ਵੀ ਸਦਾ ਆਪ ਦੇ ਜੀਵਨ ਮਨੋਰਥ ਵਿਚ ਸ਼ਾਮਲ ਰਹੇ ਹਨ। ਇਸ ਨੇ ਨਾਲ ਨਾਲ ਉਹਨਾਂ ਦੀ ਅਧਿਆਤਮਿਕ ਅਗਵਾਈ ਵੀ ਮਨੁੱਖ ਨੂੰ ਆਤਮਿਕ ਤੌਰ 'ਤੇ ਪਵਿੱਤਰ ਅਤੇ ਬਲਵਾਨ ਕਰਦੀ ਹੈ।ਆਪ ਸਦਾ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਰਹੇ ਹਨ।ਉਨ੍ਹਾਂ ਕਿਹਾ ਕਿ ਬਾਬਾ ਜੀ ਆਪਣੀਆਂ ਸੇਵਾਵਾਂ ਰਾਹੀਂ ਆਸਟ੍ਰੇਲੀਆ ਸਮੇਤ ਵਿਸ਼ਵ ਭਰ ਵਿੱਚ ਲੋਕਾਂ ਨੂੰ ਏਕਤਾ,ਸਦਭਾਵਨਾ ਅਤੇ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰ ਰਹੇ ਹਨ।" ਸਮਾਗਮ ਵਿਚ ਮਨਿਸਟਰ ਔਨ ਸੈਮ ਰੇ ਨੇ ਬਾਬਾ ਜੀ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਸ਼ੰਸਾ ਪੱਤਰ ਭੇਂਟ ਕੀਤਾ।
ਇਸ ਮੌਕੇ ਸ.ਪ੍ਰੀਤਮ ਸਿੰਘ ਸਮੇਤ ਅਵਤਾਰ ਸਿੰਘ, ਅਮਰੀਕ ਸਿੰਘ,ਸੰਦੀਪ ਸਿੰਘ ਅਤੇ ਜਸਪਾਲ ਸਿੰਘ ਸਮੇਤ ਸਿੱਖ ਭਾਈਚਾਰੇ ਦੀਆਂ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।
Leave a Reply