ਸਰਪੰਚ ਲਖਵਿੰਦਰ ਕੌਰ ਚਾਹਲ ਟਾਂਗਰਾ ਦੇ ਘਰ ਦੇ ਅੰਦਰੋਂ ਹੀ ਦਿਨ ਦਿਹਾੜੇ ਐਕਟਿਵਾ ਸਕੂਟਰੀ ਲੈ ਕੇ ਲੁਟੇਰਾ ਫਰਾਰ।

ਸਰਪੰਚ ਲਖਵਿੰਦਰ ਕੌਰ ਚਾਹਲ ਟਾਂਗਰਾ ਦੇ ਘਰ ਦੇ ਅੰਦਰੋਂ  ਹੀ ਦਿਨ ਦਿਹਾੜੇ ਐਕਟਿਵਾ ਸਕੂਟਰੀ ਲੈ ਕੇ ਲੁਟੇਰਾ ਫਰਾਰ।

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪੰਜਾਬ ਦੇ ਅੰਦਰ ਚੋਰੀ ਲੁਟਮਾਰ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ।ਹੁਣ ਘਰ ਦੀ ਚਾਰ ਦੀਵਾਰੀ ਦੇ ਅੰਦਰੋਂ ਦਿਨ ਦਿਹਾੜੇ ਲੁਟਾਂ ਮਾਰਾਂ ਹੋ ਰਹੀਆਂ ਹਨ।ਬਹੁਤੇ ਘਰਾਂ ਦੇ ਬਜੁਰਗ ਗੋਡਿਆਂ ਲਤਾਂ ਤੋਂ ਪੀੜਤ ਹੋਣ ਕਾਰਣ ਬਾਹਰਲੇ ਦਰਵਾਜੇ ਖੁਲੇ ਰਖਦੇ ਹਨ।ਕਿਸੇ ਦੇ ਆਉਣ ਜਾਣ ਤੇ ਵਾਰ ਵਾਰ ਗੇਟ ਖੋਹਲਣ ਵਾਸਤੇ ਉਠਣਾ ਨਾ ਪਵੇ।ਅਤੇ ਬਹੁਤੇ ਲੋਕ ਸਕੂਟਰਾਂ ਮੋਟਰਸਾਈਕਲਾਂ ਟਰੈਕਟਰਾਂ ਦੀਆਂ ਚਾਬੀਆਂ ਵੀ ਵਿਚ ਹੀ ਲਗੀਆਂ ਰਹਿਣ ਦਿੰਦੇ ਹਨ ਕਿ ਘਰ ਦੇ ਅੰਦਰੋਂ ਕੌਣ ਲੈ ਜਾਵੇਗਾ।ਪਰ ਇਸ ਘਟਨਾਂ ਤੋਂ ਬਾਅਦ ਲੋਕਾਂ ਨੂੰ ਘਰ ਦੇ ਅੰਦਰ ਖੜੇ ਵਾਹਨਾਂ ਨੂੰ ਲੌਕ ਕਰਕੇ ਚਾਬੀਆਂ ਕੱਢ ਕੇ ਸੰਭਾਲਣੀਆਂ ਪੈਣਗੀਆਂ।ਇਸ ਤਰਾਂ ਦਾ ਮਾਮਲਾ ਦਾ ਪਿੰਡ ਟਾਂਗਰਾ ਦੀ ਸਰਪੰਚ ਲਖਵਿੰਦਰ ਕੌਰ ਚਾਹਲ ਦੇ ਘਰ ਦਾ ਸਾਹਮਣੇ ਆਇਆ ਹੈ।ਸਰਪੰਚ ਲਖਵਿੰਦਰ ਕੌਰ ਚਾਹਲ ਨੇ ਪੱਤਰਕਾਰ ਨੂੰ ਦੱਸਿਆ ਕਿ ਮੈਂ ਕਿਸੇ ਦੇ ਝਗੜੇ ਦੇ ਫੈਸਲੇ ਦੇ ਸਬੰਧ ਵਿਚ ਗਈ ਹੋਈ ਸੀ।ਮੇਰਾ ਪਤੀ ਇਕਬਾਲ ਸਿੰਘ ਲੜਕੀ ਸਿਮਰਨਜੀਤ ਕੌਰ ਅਤੇ ਮੇਰਾ ਪਤੀ ਇਕਬਾਲ ਸਿੰਘ ਅਤੇ ਘਰੇਲੂ ਕੰਮ ਕਰਨ ਵਾਲੀ ਲੜਕੀ ਘਰ ਅੰਦਰ ਹੀ ਮੌਜੂਦ ਸਨ।ਇਕ ਮੋਨਾ ਵਿਅਕਤੀ ਰੇਕੀ ਕਰਨ ਲਈ ਘਰ ਆਇਆ ਤੇ ਲੜਕੀ ਨੂੰ ਪੁਛਿਆ ਕਿ ਸਰਪੰਚ ਕਿਥੇ ਹੈ ਮੈ ਜਰੂਰੀ ਕੰਮ ਲਈ ਮਿਲਣਾ ਹੈ ਜਦੋਂ ਉਸ ਨੂੰ ਦੱਸਿਆ ਕਿ ਉਹ ਕਿਸੇ ਦੇ ਫੈਸਲੇ ਵਾਸਤੇ ਗਏ ਹੋਏ ਹਨ।ਤਾਂ ਉਹ ਵਾਪਸ ਚਲਾ ਗਿਆ ਅਤੇ ਬਹੁਤ ਜਲਦੀ ਵਾਪਸ ਆ ਗਿਆ।ਸਕੂਟਰੀ ਦੀ ਚਾਬੀ ਵਿਚ ਲਗੀ ਹੋਈ ਸੀ ਸਟਾਰਟ ਕਰਕੇ ਜਦੋਂ ਤੱਕ ਘਰਦੇ ਬਾਹਰ ਨਿਕਲੇ ਲੈ ਕੇ ਰਫੂ ਚੱਕਰ ਹੋ ਗਿਆ।ਇਸ ਦੀ ਰਿਪੋਰਟ ਪੁਲੀਸ ਚੌਂਕੀ ਟਾਂਗਰਾ ਵਿਚ ਦਰਜ ਕਰਵਾ ਦਿਤੀ ਗਈ ਹੈ।ਚੌਂਕੀ ਇਨਚਾਰਜ ਟਾਂਗਰਾ ਸ੍ਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਾਰੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਜਾ ਰਹੀ ਹੈ।ਦੋਸ਼ੀ ਨੂੰ ਬਹੁਤ ਜਲਦੀ ਕਾਬੂ ਕੀਤਾ ਜਾਵੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.