ਬਾਰ ਐਸੋਸੀਏਸ਼ਨ ਫਿਲੌਰ ਨੇ ਮਨਾਇਆ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ
- ਰਾਸ਼ਟਰੀ
- 29 Apr, 2026 04:26 PM (Asia/Kolkata)
ਅੱਪਰਾ,29 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ)-ਬਾਰ ਐਸੋਸੀਏਸ਼ਨ ਫਿਲੌਰ ਵਲੋਂ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਸ਼ਰਧਾ ਪੂਰਵਿਕ ਸਥਾਨਕ ਬਾਰ ਰੂਮ 'ਚ ਮਨਾਇਆ। ਸਮਾਗਮ ਸੰਬੰਧੀ ਬਾਰ ਦੇ ਸੱਕਤਰ ਐਡਵੋਕੇਟ ਸੁਰਜੀਤ ਖੈਤਾਨ ਨੇ ਦੱਸਿਆ ਕਿ ਅੱਜ ਦੇ ਸਮਾਗਮ ਦੀ ਸ਼ੁਰੂਆਤ ਬਾਬਾ ਸਾਹਿਬ ਜੀ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਉਨ੍ਹਾਂ ਦੇ ਸਮਾਜਿਕ ਨਿਆਂ, ਸਮਾਨਤਾ ਤੇ ਲੋਕਤੰਤਰ ਲਈ ਕੀਤੇ ਅਦਵੀਤ ਯੋਗਦਾਨ ਨੂੰ ਯਾਦ ਕਰਦਿਆਂ ਕੀਤੀ ਗਈ।

ਜਿਸ ਮਗਰੋਂ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਡਾ. ਅੰਬੇਡਕਰ ਦੀ ਸੋਚ ਤੇ ਸਿੱਖਿਆ ਅੱਜ ਵੀ ਸਮਾਜ ਲਈ ਪ੍ਰੇਰਨਾ ਸਰੋਤ ਹੈ ਅਤੇ ਸਾਨੂੰ ਉਨ੍ਹਾਂ ਦੇ ਦਿਖਾਏ ਰਸਤੇ 'ਤੇ ਚੱਲ ਕੇ ਸਮਾਜ ਵਿਚ ਭਾਈਚਾਰੇ ਤੇ ਨਿਆਂ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।

ਸਮਾਗਮ 'ਚ ਸਮੂਹ ਵਕੀਲਾਂ, ਜੱਜਾਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਸਮਾਜ 'ਚ ਬਰਾਬਰੀ ਤੇ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧਤਾ ਜਤਾਈ। ਇਸ ਵਿਸ਼ੇਸ਼ ਸਮਾਗਮ 'ਚ ਜੱਜ ਜਸਵੀਰ ਸਿੰਘ, ਗੁਰਭਿੰਦਰ ਸਿੰਘ ਜੌਹਲ, ਤਰਨਜੀਤ ਸਿੰਘ , ਹਰਸਿਮਰਨਜੀਤ ਕੌਰ, ਵਰਿੰਦਾ ਮੜੀਆ ਤੋਂ ਇਲਾਵਾ ਐਸ. ਡੀ. ਐਮ. ਫਿਲੌਰ ਡਾ. ਦੀਪਕ ਭਾਟੀਆ, ਡੀ. ਐੱਸ. ਪੀ. ਲਵਨੀਤ ਬੰਗੜ ਸਮੇਤ ਬਾਰ ਦੇ ਪ੍ਰਧਾਨ ਅਮਰਿੰਦਰ ਸਿੰਘ, ਉਪ ਪ੍ਰਧਾਨ ਗੌਰਵ ਸਾਗਰ, ਉਪ ਸਕੱਤਰ ਪੰਕਜ ਸ਼ਰਮਾ, ਯੋਗੇਸ਼ ਗੁਪਤਾ, ਅਮਰਜੀਤ ਮੱਲ, ਅਸ਼ਵਨੀ ਕੁਮਾਰ, ਚੇਤਨ ਅਗਰਵਾਲ, ਅਜੈ ਕੁਮਾਰ, ਆਕਾਸ਼ਦੀਪ ਅਗਨੀਹੋਤਰੀ, ਗੁਰਜੰਟ ਸਿੰਘ, ਦਿਨੇਸ਼ ਕਮਲ, ਜਸਪਾਲ ਕਲੇਰ, ਨਵਜੋਤ ਸਿੰਘ ਖਹਿਰਾ, ਰਿਸ਼ਵ ਅਰੋੜਾ, ਰਜਿੰਦਰ ਬੋਪਾਰਾਏ,ਕਿਰਪਾਲ ਸਿੰਘ ਪਾਲੀ, ਸੰਜੀਵ ਭੌਰਾ,ਜਸਵਿੰਦਰ ਭੱਟੀ,ਰਜਿੰਦਰ ਸੰਧੂ,ਸਤਿਆਨੰਦ ਅਗਰਵਾਲ ,ਸੁਖਪਾਲ ਡਾਹਰੀ,ਰਾਜ ਕੁਮਾਰ,ਮੁਨੀਸ਼ ਸ਼ਰਮਾ,ਰਾਮ ਆਸਰਾ, ਰਮਨਦੀਪ,ਮਨੀ ਕੌਰ,ਸਰਬਜੀਤ ਕੌਰ,ਪਰਵੀਨ ਮੁਠੱਡਾ,ਸੁਸ਼ਮਾ ਮੱਲ ,ਪਵਨਦੀਪ ਕੌਰ, ਦਵਿੰਦਰ ਮਾਹੀ , ਮਿਲੀ ਮਦਾਨ,ਅਮਨਜੋਤੀ, ਗਗਨਦੀਪ ,ਮਨਪ੍ਰੀਤ ਕੌਰ,ਨਰਿੰਦਰ ਵਿਰਦੀ, ਸ਼ਿਵਮ,ਮੰਗਲ ਸਿੰਘ, ਸੱਜਣ ਕੁਮਾਰ,ਝਲਮਣ ਲੋਹਟ,ਰਾਜੇਸ਼ ਕੁਮਾਰ,ਹਰਪ੍ਰੀਤ ਕੌਰ ,ਕਮਲਪ੍ਰੀਤ ਕੌਰ,ਮਨਦੀਪ ਕੌਰ,ਰੀਤੂ ਸੈਣੀ,ਰੇਣੂ ਜੋਸਨ ,ਕਿਸ਼ੋਰ ਖੇਲਾ,ਜੀਵਨ ਮਾਹਲ, ਗੁਰਦੀਪ ਸਿੰਘ, ਰੋਹਿਤ ਚੱਕ ਸਾਹਬੂ ਅਤੇ ਵੱਡੀ ਗਿਣਤੀ ਵਿੱਚ ਹੋਰ ਵੀ ਸ਼ਖ਼ਸੀਅਤਾਂ ਹਾਜ਼ਿਰ ਸਨ।
Leave a Reply