ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਕਾਂਗਰਸ ਪਾਰਟੀ ਨੂੰ ਮਿਲਿਆ ਬਲ
- ਰਾਜਨੀਤੀ
- 25 May, 2026 11:54 AM (Asia/Kolkata)
ਪਿੰਡ ਗੋਪਾਲਾ ਦੇ ਦਰਜਨਾਂ ਪਰਿਵਾਰ ਸਿੱਕੀ ਦੀ ਅਗਵਾਈ ਹੇਠ ਕਾਂਗਰਸ 'ਚ ਹੋਏ ਸ਼ਾਮਲ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ,25 ਮਈ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਗੋਪਾਲਾ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲਿਆ ਜਦ ਇਥੋਂ ਦੇ ਦਰਜਨਾਂ ਪਰਿਵਾਰ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਨਕਾਰਦੇ ਹੋਏ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਲ ਹੋਏ।ਸ.ਬਚਿੱਤਰ ਸਿੰਘ ਬਿੱਟੂ ਦੇ ਗ੍ਰਹਿ ਵਿਖੇ ਪਿੰਡ ਦੀ ਕਾਂਗਰਸ ਪਾਰਟੀ ਦੀ ਮਿਹਨਤੀ ਅਤੇ ਵਫਾਦਾਰ ਵਰਕਰਾਂ ਦੀ ਟੀਮ ਜਿਹਨਾਂ ਵਿਚ ਬਚਿੱਤਰ ਸਿੰਘ ਸਰਪੰਚ,ਅਮ੍ਰਿਤ ਪਾਲ ਸਿੰਘ ਮੈਂਬਰ ਪੰਚਾਇਤ, ਗੁਰਵਿੰਦਰ ਸਿੰਘ ਮੈਂਬਰ ਪੰਚਾਇਤ,ਸ. ਬਲਜੀਤ ਸਿੰਘ,ਸ.ਬਲਵੰਤ ਸਿੰਘ ਸਰਪੰਚ ਅਤੇ ਸਰਦਾਰ ਪ੍ਰਭਜੀਤ ਸਿੰਘ ਦੀ ਮਿਹਨਤ ਅਤੇ ਪ੍ਰੇਰਨਾ ਸਦਕਾ ਵੱਡੀ ਤਾਦਾਦ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ।ਇਹਨਾਂ ਸ਼ਖ਼ਸੀਅਤਾਂ ਨੂੰ ਸ.ਸਿੱਕੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਉਪਰੰਤ ਪਿੰਡ ਦੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿਚ ਜਿਹੜਾ ਬਦਲਾਅ ਲਿਆਂਦਾ ਹੈ,ਉਸਨੇ ਸਮੁੱਚੇ ਪੰਜਾਬ ਨੂੰ ਬਰਬਾਦੀ ਦੇ ਕੰਢੇ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ।ਨਸ਼ਿਆਂ ਨੇ ਪਿੰਡਾਂ ਦੀਆਂ ਨੌਜਵਾਨੀਆਂ ਖਤਮ ਕਰ ਦਿੱਤੀਆਂ ਹਨ।ਲਗਾਤਾਰ ਘਰਾਂ ਵਿੱਚ ਸੱਥਰ ਵਿਛ ਰਹੇ ਹਨ।ਮਾਵਾਂ ਦਾ ਵਿਰਲਾਪ ਵੇਖਿਆ ਨਹੀਂ ਜਾਂਦਾ। ਗੈਂਗਸਟਰਵਾਦ ਦਾ ਖੁਲਮ ਖੁਲਾ ਨੰਗਾ ਨਾਚ ਚੱਲ ਰਿਹਾ ਹੈ।ਆਮ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ।ਜਦੋਂ ਕਿ ਸਰਕਾਰ ਝੂਠੇ ਅੰਕੜਿਆਂ ਰਾਹੀਂ ਲੋਕਾਂ ਨੂੰ ਸਚਾਈ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਦਿੱਲੀ ਦੇ ਹਾਰੇ ਅਤੇ ਨਕਾਰੇ ਹੋਏ ਲੀਡਰ ਪੰਜਾਬ ਚਲਾ ਰਹੇ ਹਨ।ਇਥੋਂ ਵੱਡੇ ਪੱਧਰ 'ਤੇ ਲੁੱਟ ਖਸੁੱਟ ਕਰ ਕੇ ਪੈਸਾ ਦਿੱਲੀ ਲਿਜਾਇਆ ਜਾ ਰਿਹਾ ਹੈ।ਇਸ ਲਈ ਇਸ ਸਰਕਾਰ ਨੂੰ ਚਲਦਾ ਕਰਨ ਲਈ ਪੰਜਾਬ ਤਿਆਰ ਬਰ ਤਿਆਰ ਹੈ।ਉਹਨਾਂ ਇਸ ਮੌਕੇ 'ਤੇ ਪਿੰਡ ਦੀ ਕਾਂਗਰਸ ਪਾਰਟੀ ਦੀ ਟੀਮ ਅਤੇ ਪਾਰਟੀ ਵਿੱਚ ਸ਼ਾਮੂਲੀਅਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮੈ ਵਿਸ਼ਵਾਸ ਦਿਵਾਉਂਦਾ ਹਾਂ ਕਿ ਕਾਂਗਰਸ ਟੀਮ ਦੇ ਨਾਲ-ਨਾਲ ਆਉਣ ਵਾਲੀਆਂ ਸ਼ਖ਼ਸੀਅਤਾਂ ਦੇ ਮਾਣ-ਸਨਮਾਨ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਮੌਕੇ 'ਤੇ ਕਾਂਗਰਸ ਵਿੱਚ ਸ਼ਾਮਲ ਹੋਏ ਸ.ਸੁਖਵਿੰਦਰ ਸਿੰਘ ਬੁੱਟਰ,ਸ.ਗੁਰਪ੍ਰੀਤ ਸਿੰਘ, ਸ.ਜਸਪਾਲ ਸਿੰਘ ਮਿਸਤਰੀ, ਰਾਜਵਿੰਦਰ ਸਿੰਘ ਫੌਜੀ,ਸ.ਗੁਰਮੁਖ ਸਿੰਘ,ਸ.ਸਰਬਜੀਤ ਸਿੰਘ, ਸ. ਸੁਖਵਿੰਦਰ ਸਿੰਘ,ਸ.ਤਿਰਲੋਕ ਸਿੰਘ,ਬਾਬਾ ਰੌਣਕੀ ਸਿੰਘ, ਸ.ਬਲਵੀਰ ਸਿੰਘ ਫੌਜੀ,ਸ.ਗੁਰਬਿੰਦਰ ਸਿੰਘ,ਅਜੈ ਸਿੰਘ, ਗੁਰਮਨ ਸਿੰਘ,ਕਮਲਜੀਤ ਸਿੰਘ,ਬਿਕਰਮਜੀਤ ਸਿੰਘ, ਨਿਸ਼ਾਨ ਸਿੰਘ, ਗੁਰਵਿੰਦਰ ਸਿੰਘ,ਜਸ਼ਨਦੀਪ ਸਿੰਘ, ਗੁਰਭੇਜ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ,ਬਾਬਾ ਬੁੱਕਣ ਸਿੰਘ, ਲਖਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ 'ਤੇ ਸ.ਸਿੱਕੀ ਨਾਲ ਪੀ.ਏ ਰਣਜੀਤ ਸਿੰਘ ਰਾਣਾ ਪਵਾਰ,ਬਾਊ ਵਿਜੈ ਪਾਲ ਸਿੰਘ, ਮਨਪ੍ਰੀਤ ਸਿੰਘ ਸਰਪੰਚ ਗੁਲਾਲੀ ਪੁਰ,ਗੁਰਵਿੰਦਰ ਸਿੰਘ ਭਲਵਾਨ ਆਦਿ ਮੌਜੂਦ ਸਨ।
Leave a Reply