ਸਟੇਟ ਬੈਂਕ ਖਮਾਣੋ ਬਰਾਂਚ ਵਿੱਚੋਂ 50 ਹਜਾਰ ਦੀ ਰਾਸ਼ੀ ਕਢਵਾ ਕੇ ਬਾਹਰ ਨਿਕਲੇ ਰਾਏਪੁਰ ਦੇ ਵਿਦਿਆਰਥੀ ਕੋਲੋਂ ਖੋਹੀ ਨਗਦੀ

ਸਟੇਟ ਬੈਂਕ ਖਮਾਣੋ ਬਰਾਂਚ ਵਿੱਚੋਂ 50 ਹਜਾਰ ਦੀ ਰਾਸ਼ੀ ਕਢਵਾ ਕੇ ਬਾਹਰ ਨਿਕਲੇ ਰਾਏਪੁਰ ਦੇ ਵਿਦਿਆਰਥੀ ਕੋਲੋਂ ਖੋਹੀ ਨਗਦੀ

ਨਵੀਂ ਸਵਿਫਟ ਰਾਹੀਂ ਤਿੰਨ ਲੁਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ 

ਖਮਾਣੋ,1 ਅਗਸਤ (ਸਤਵਿੰਦਰ ਸਿੰਘ) - ਖਮਾਣੋ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿੱਚੋਂ ਵਿਦਿਆਰਥੀ ਜਿਵੇਂ ਹੀ 50 ਹਜਾਰ ਰੁਪਏ ਦੀ ਨਗਦੀ ਕਢਵਾ ਕੇ ਬੈਂਕ ਵਿੱਚੋਂ ਇੱਕ ਹਜ਼ਾਰ ਗੱਜ ਦੀ ਦੂਰੀ ਤੇ ਬਦੇਸ਼ਾਂ ਰੋਡ ਤੇ ਪਹੁੰਚਿਆ ਤਾਂ ਉਸ ਕੋਲੋਂ ਨਵੀਂ ਸਵਿਫਟ ਕਾਰ 'ਚ ਸਵਾਰ ਤਿੰਨ ਲੁਟੇਰੇ 50 ਹਜਾਰ ਦੀ ਨਗਦੀ ਖੋਹ ਕੇ ਫਰਾਰ ਹੋ ਗਏ। ਪੀੜਿਤ ਵਿਅਕਤੀ ਬਲਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਰਾਏਪੁਰ ਰਾਈਆਂ ਨੇ ਦੱਸਿਆ ਕਿ ਉਹ ਘੜੂਆਂ ਦੇ ਸਰਸਵਤੀ ਇੰਸਟੀਚਿਊਟ ਵਿਖੇ ਫਾਰਮੇਸੀ ਦਾ ਕੋਰਸ ਕਰਦਾ ਹੈ ਉਸ ਨੇ ਆਪਣੇ ਰਿਸ਼ਤੇਦਾਰ ਨੂੰ 50,000 ਰੁਪਏ ਦੇਣੇ ਸਨ। ਜਿਵੇਂ ਹੀ ਉਹ ਅੱਜ ਸਵੇਰੇ 11:15 ਵਜੇ ਦੇ ਕਰੀਬ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਖਮਾਣੋ ਪਹੁੰਚਿਆ ਤਾਂ ਉੱਥੇ ਇੱਕ ਮੋਨਾ ਵਿਅਕਤੀ ਤੇ ਇੱਕ ਪ੍ਰਵਾਸੀ ਦੋ ਵਿਅਕਤੀ ਪਹਿਲਾਂ ਹੀ ਬੈਂਕ ਵਿੱਚ ਖੜੇ ਸਨ ਜੋ ਸ਼ਿਕਾਰ ਦੀ ਭਾਲ ਕਰ ਰਹੇ ਸਨ,ਬਲਵਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਮੈਂ 50,000 ਦੀ ਰਾਸ਼ੀ ਕਢਵਾਉਣ ਲਈ ਬੋਕਚਰ ਭਰਨ ਲੱਗਾ ਤਾਂ ਇੱਕ ਟੋਪੀ ਵਾਲੇ ਵਿਅਕਤੀ ਨੇ ਉਸ ਕੋਲੋਂ ਆ ਕੇ ਪੈਨ ਮੰਗਿਆ ਤਾਂ ਉਸਨੇ ਕਿਹਾ ਕਿ ਮੈਂ ਆਪਣਾ ਫਾਰਮ ਭਰ ਕੇ ਤੈਨੂੰ ਦੇ ਦਿੰਦਾ ਹਾਂ ਜਿਵੇਂ ਹੀ ਮੈਂ ਬੈਂਕ ਵਿੱਚੋਂ 50,000 ਦੀ ਰਾਸ਼ੀ ਕਢਵਾ ਕੇ ਬਾਹਰ ਨਿਕਲਿਆ ਤਾਂ ਦੋਵਾਂ ਵਿਅਕਤੀਆਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਡੇ ਕੋਲੋਂ ਖੁੱਲੇ ਪੈਸੇ ਲੈ ਲਓ ਤੇ ਸਾਨੂੰ 50 ਹਜਾਰ ਦੀ ਨਗਦੀ ਦੇ ਦਿਓ। ਬਲਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਮਨਾ ਕਰ ਦਿੱਤਾ ਜਿਸ ਉਪਰੰਤ ਮੈਂ ਆਪਣੇ ਮੋਟਰਸਾਈਕਲ ਤੇ ਸੁਨੀਲ ਸਵੀਟ ਸ਼ਾਪ ਤੋਂ ਸਮੋਸੇ ਲੈਣ ਚਲਾ ਗਿਆ ਉਪਰੰਤ ਮੈਂ ਬਦੇਸ਼ਾਂ ਰੋਡ ਤੇ ਉਪਕਾਰ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਜਿਵੇਂ ਹੀ ਬਾਹਰ ਨਿਕਲਿਆ ਤਾਂ ਉਹੀ ਵਿਅਕਤੀ ਇੱਕ ਨਵੀਂ ਸਵਿਫਟ ਕਾਰ ਵਿੱਚ ਆਏ ਜਿਨਾਂ ਵਿੱਚੋਂ ਪ੍ਰਵਾਸੀ ਮਜ਼ਦੂਰ ਕਰ ਵਿੱਚੋਂ ਬਾਹਰ ਨਿਕਲਿਆ ਤੇ ਉਸਨੇ ਮੇਰੇ ਹੱਥ ਚੋਂ 50 ਹਜਾਰ ਦੀ ਰਾਸ਼ੀ ਵਾਲੇ ਲਿਫਾਫੇ ਨੂੰ ਝਪਟ ਮਾਰ ਕੇ ਖੋ ਲਿਆ ਤੇ ਖਮਾਣੋ ਖੁਰਦ ਵੱਲ ਨੂੰ ਫਰਾਰ ਹੋ ਗਏ। ਬਲਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਮੋਟਰਸਾਈਕਲ ਉਹਨਾਂ ਦੇ ਪਿੱਛੇ ਭਜਾ ਲਿਆ ਤੇ ਅੱਗੇ ਜਾ ਕੇ ਉਨਾਂ ਦੀ ਸਵਿਫ਼ਟ ਗੱਡੀ ਅਚਾਨਿਕ ਇੱਕ ਝੋਨੇ ਦੇ ਖੇਤ ਵਿੱਚ ਉਤਰ ਗਈ। ਜਿਸ ਉਪਰੰਤ ਮੈਂ ਦੌੜ ਕੇ ਗੱਡੀ ਵੱਲ ਗਿਆ ਤੇ ਇੱਟ ਚੱਕ ਕੇ ਉਨਾਂ ਦੀ ਗੱਡੀ ਦੇ ਸ਼ੀਸ਼ੇ ਨੂੰ ਤੋੜਨ ਲੱਗਾ ਤਾਂ ਇੱਕ ਮੋਟਾ ਜਿਹਾ ਟੋਪੀ ਵਾਲਾ ਵਿਅਕਤੀ ਗੱਡੀ ਚੋਂ ਉਤਰਿਆ ਤੇ ਮੈਨੂੰ ਕਹਿਣ ਲੱਗਾ ਕਿ ਤੇਰਾ ਨਗਦੀ ਵਾਲਾ ਲਿਫਾਫਾ ਦੇ ਦਿੰਦੇ ਹਾਂ ਪਰ ਗੱਡੀ ਤੇ ਇੱਟ ਨਾ ਮਾਰੀ ਇਨੀ ਦੇਰ ਨੂੰ ਉਸਨੇ ਮੇਰਾ ਨਗਦੀ ਵਾਲਾ ਲਿਫਾਫਾ ਮੇਰੇ ਵੱਲ ਵਗਾਹ ਕੇ ਮਾਰਿਆ ਤੇ ਗੱਡੀ ਖੇਤ 'ਚੋਂ ਬਾਹਰ ਕੱਢ ਕੇ ਫਰਾਰ ਹੋ ਗਏ। ਇਸ ਉਪਰੰਤ ਮੈਂ ਬੈਂਕ 'ਚੋਂ ਸੀ.ਸੀ.ਟੀ.ਵੀ ਦੀ ਫੁਟੇਜ ਲੈ ਕੇ ਲੁਟੇਰਿਆਂ ਦੀਆਂ ਤਸਵੀਰਾਂ ਹਾਸਿਲ ਕੀਤੀਆਂ ਤੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਇਸ ਸਬੰਧੀ ਐਸ.ਐਚ.ਓ ਖਮਾਣੋ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.