ਵਿਸ਼ਾਲ ਕੁਸ਼ਤੀ ਦੰਗਲ ਕੱਲ੍ਹ ਪਿੰਡ ਮਟੌਰ ਦੁਸਹਿਰਾ ਗਰਾਉਂਡ ਸੈਕਟਰ-70 ਵਿਖੇ - ਤਰਲੋਚਨ ਸਿੰਘ , ਤਰਲੋਚਨ ਸਿੰਘ ਮਟੌਰ

ਵਿਸ਼ਾਲ ਕੁਸ਼ਤੀ ਦੰਗਲ ਕੱਲ੍ਹ ਪਿੰਡ ਮਟੌਰ ਦੁਸਹਿਰਾ ਗਰਾਉਂਡ ਸੈਕਟਰ-70 ਵਿਖੇ - ਤਰਲੋਚਨ ਸਿੰਘ , ਤਰਲੋਚਨ ਸਿੰਘ ਮਟੌਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 6 ਸਤੰਬਰ (ਮੰਗਤ ਸਿੰਘ ਸੈਦਪੁਰ) : ਮੇਲਾ ਗੁੱਗਾ ਮਾੜੀ ਪਿੰਡ ਮਟੌਰ ਅਤੇ ਵਿਸ਼ਾਲ ਕੁਸ਼ਤੀ ਦੰਗਲ ਅੱਜ 7 ਸਤੰਬਰ 2026 ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਆਪ' ਦੇ ਸੀਨੀਅਰ ਆਗੂ ਜ਼ਿਲ੍ਹਾ ਟਰੇਡਵਿੰਗ ਦੇ ਵਾਈਸ ਚੇਅਰਮੈਨਸ ਸ. ਤਰਲੋਚਨ ਸਿੰਘ ਬੈਦਵਾਣ ਅਤੇ ਉੱਘੇ ਸਮਾਜ ਸੇਵੀ ਆਗੂ ਦਰਸ਼ਨ ਸਿੰਘ ਮਟੌਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮਟੌਰ ਦੀ ਸੰਗਤ ਅਤੇ ਸਮੂਹ ਧਾਰਮਿਕ ਸਥਾਨਾਂ ਦੇ ਸਹਿਯੋਗ ਨਾਲ ਸੱਤ ਸਤੰਬਰ ਨੂੰ ਗੁਗਾ ਮਾੜੀ ਵਿਸ਼ਾਲ ਕੁਸ਼ਤੀ ਨੰਗਲ ਦੁਸਹਿਰਾ ਗਰਾਉਂਡ ਨੇੜੇ ਅਮਰ ਹਸਪਤਾਲ ਸੈਕਟਰ 70 ਵਿਖੇ ਬੜੀ ਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਹਲਕਾ ਅਨੰਦਪੁਰ ਸਾਹਿਬ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਅਤੇ ਹਲਕਾ ਵਿਧਾਇਕ ਸਰਦਾਰ ਕੁਲਵੰਤ ਸਿੰਘ ਵਿਸ਼ੇਸ਼ ਤੌਰ ਤੇ ਸ਼ਿਕਸਤ ਕਰਨਗੇ। ਉਹਨਾਂ ਦੱਸਿਆ ਕਿ ਪਹਿਲੀ ਝੰਡੀ ਦਾ ਇਨਾਮ ਇਕ ਲੱਖ 51 ਹਜਾਰ, ਦੂਜੀ ਝੰਡੀ ਇਕ ਲੱਖ ਰੁਪਏ, ਤੀਜੀ ਝੰਡੀ ਇੱਕ ਲੱਖ ਰੁਪਏ, ਚੌਥੀ 71 ਹਜਾਰ, ਪੰਜਵੀਂ 71 ਹਜਾਰ, ਛੇਵੀਂ ਝੰਡੀ ਦਾ ਇਨਾਮ ਵੀ 71 ਹਜ਼ਾਰ ਰੁਪਏ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਦੰਗਲ ਕਮੇਟੀ ਮੈਂਬਰ ਵਾਈਸ ਚੇਅਰਮੈਨ ਜ਼ਿਲ੍ਹਾ ਟਰੇਡ ਵਿੰਗ 'ਆਪ' ਸ. ਤਰਲੋਚਨ ਸਿੰਘ ਬੈਦਵਾਣ, ਮਨਦੀਪ ਸਿੰਘ ਮਟੌਰ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਗਗਨਦੀਪ ਸਿੰਘ ਬੈਦਵਾਣ, ਮੇਵਾ ਸਿੰਘ ਬੈਦਵਾਣ, ਕਮਲਪ੍ਰੀਤ ਸਿੰਘ, ਰਣਦੀਪ ਸਿੰਘ ਬੈਦਵਾਣ, ਸਤਿੰਦਰ ਸਿੰਘ ਟਿਵਾਣਾ, ਨਰਿੰਦਰ ਵੱਤਸ, ਕੁਲਵਿੰਦਰ ਸਿੰਘ ਬੈਦਵਾਣ, ਜੁਝਾਰ ਸਿੰਘ ਬੈਦਵਾਣ, ਰਣਦੀਪ ਸਿੰਘ ਬੈਦਵਾਣ, ਸੁਰਿੰਦਰ ਪਾਲ ਨੰਬਰਦਾਰ ਅਤੇ ਮਲਕੀਤ ਸਿੰਘ ਬੈਦਵਾਣ ਵੱਲੋਂ ਸਮੂਹ ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਅਹਿਮ ਸ਼ਖਸ਼ੀਅਤਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਾਏ ਜਾ ਰਹੇ ਵਿਸ਼ਾਲ ਕੁਸ਼ਤੀ ਦੰਗਲ ਵਿੱਚ ਸਟੇਟ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਪਹਿਲਵਾਨ ਸ਼ਾਮਿਲ ਹੋਣਗੇ। ਜਿਨ੍ਹਾਂ ਵਿੱਚ ਕਾਲੂ ਬਾੜੋ ਬਾਲ, ਕਾਲੀ ਚਰਨ ਮਹਾਰਾਸ਼ਟਰ, ਹਰੀ ਚੰਡੀਗੜ੍ਹ, ਸਾਹਿਲ ਰਹੀਏਵਾਲ , ਸਾਹਿਲ ਚੰਡੀਗੜ੍ਹ, ਘੋੜਾ ਬਾਬਾ ਬਾਲਾਂਸਾਰੀ, ਨੰਨੂ ਚੰਡੀਗੜ੍ਹ, ਹਰਸ਼ ਬਾਬਾ ਫਲਾਹੀ, ਯੂਵੀ ਚਮਕੌਰ ਸਾਹਿਬ, ਮੁੰਨਾ ਹਰੀਏਵਾਲਾ, ਰਾਜਪੂਤ ਰਹੀਏਵਾਲ ਦੀਪਾ ਮੁੱਲਾਂਪੁਰ ਆਦਿ ਪਹਿਲਵਾਨ ਆਪਣੇ ਜੋਰ ਦੇ ਜੌਹਰ ਵਿਖਾਉਣਗੇ। ਵਾਈਸ ਚੇਅਰਮੈਨ ਤਰਲੋਚਨ ਸਿੰਘ ਵੈਦਵਾਨ ਅਤੇ ਉੱਘ ਸਮਾਜ ਸੇਵੀ ਆਗੂ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਮਟੌਰ ਚ ਹੋ ਰਹੇ ਕੁਸ਼ਤੀ ਦੰਗਲ ਦਾ ਇਤਿਹਾਸ ਬਹੁਤ ਪੁਰਾਣਾ ਹੈ। ਉਹਨਾਂ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਲਗਭਗ 150 ਸਾਲ ਤੋਂ ਪਿੰਡ ਮਟੌਰ ਵਿੱਚ ਕੁਸ਼ਤੀ ਦੰਗਲ ਗੁੱਗਾ ਮਾੜੇ ਮੇਲੇ ਮੌਕੇ ਕਿਰਾਏ ਜਾ ਰਹੇ ਹਨ ਜੋ ਅੱਜ ਤੱਕ ਵੀ ਬਜ਼ੁਰਗਾਂ ਦੀਆਂ ਰਹਿਤਾਂ ਮੁਤਾਬਕ ਜਾਰੀ ਹਨ। ਉਹਨਾਂ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਨੂੰ ਵੱਡੇ ਪੱਧਰ 'ਤੇ ਸ਼ਾਮਿਲ ਹੋਣਾ ਚਾਹੀਦਾ ਹੈ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.