ਵਿਧਾਇਕ ਲਾਲਪੁਰਾ ਦੀ ਅਗਵਾਈ ਹੇਠ ਪਿੰਡ ਧੂੰਦਾ ਦੀ ਪੰਚਾਇਤ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਵਿਧਾਇਕ ਲਾਲਪੁਰਾ ਦੀ ਅਗਵਾਈ ਹੇਠ ਪਿੰਡ ਧੂੰਦਾ ਦੀ ਪੰਚਾਇਤ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,16 ਅਪ੍ਰੈਲ
ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਅੱਜ ਪਿੰਡ ਧੂੰਦਾ ਦੀ ਸਮੁੱਚੀ ਪੰਚਾਇਤ ਨੂੰ ਇੱਕ ਵੱਡੇ ਇਕੱਠ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ।ਇਸ ਮੌਕੇ 'ਤੇ ਸਰਪੰਚ ਜਸਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਜੋ ਪੰਜਾਬ ਵਿੱਚ ਕੰਮ ਹੋ ਰਹੇ ਹਨ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚੋਂ ਸ਼ਾਮਿਲ ਹੋ ਰਹੇ ਹਾਂ।ਸਰਪੰਚ ਜਸਵੰਤ ਸਿੰਘ ਨੇ ਕਿਹਾ ਕਿ ਭਾਵੇਂ ਅਸੀਂ ਕਾਂਗਰਸ ਪਾਰਟੀ ਵਿੱਚ ਸੀ ਪਰ ਫਿਰ ਵੀ ਸਾਡੇ ਪਿੰਡ ਦੇ ਜੋ ਵਿਕਾਸ ਦੇ ਕੰਮ ਉਹ ਲਗਾਤਾਰ ਚਲਦੇ ਰਹੇ ਸਨ। ਸਰਪੰਚ ਜਸਵੰਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਧੂੰਦਾ ਦੇ ਵਿੱਚ ਹਲਕਾ ਵਿਧਾਇਕ ਮਜਿੰਦਰ ਸਿੰਘ ਲਾਲਪੁਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਦੇ ਸਾਰੇ ਵਿਕਾਸ ਦੇ ਕੰਮ ਚੱਲ ਰਹੇ ਹਨ। ਸਾਡੇ ਪਿੰਡ ਵਿੱਚ ਸੀਵਰੇਜ,ਪਸ਼ੂਆਂ ਦਾ ਹਸਪਤਾਲ, ਪੰਚਾਇਤ ਘਰ ਅਤੇ ਕੁਝ ਹੋਰ ਵਿਕਾਸ ਦੇ ਕੰਮ ਜੋਰਾਂ ਨਾਲ ਚੱਲ ਰਹੇ ਹਨ।

ਇਸ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਨਵੀਂ ਸ਼ਮੂਲੀਅਤ ਕਰਨ ਵਾਲੀ ਪੰਚਾਇਤ ਦਾ ਦਿਲੋਂ ਸਵਾਗਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਜੋ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪਿੰਡ ਧੁੰਦਾ ਦੀ ਪੰਚਾਇਤ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਹਲਕੇ ਅਤੇ ਪਿੰਡ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਮਿਲੇਗੀ।
ਉਨ੍ਹਾਂ ਇਹ ਵੀ ਵਿਸ਼ਵਾਸ ਦਵਾਇਆ ਕਿ ਪਿੰਡ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ।ਇਸ ਮੌਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਵਿੱਚ ਸੂਬੇਦਾਰ ਸਤਨਾਮ ਸਿੰਘ, ਸੂਬੇਦਾਰ ਸੰਤੋਖ ਸਿੰਘ,ਕੁਲਵੰਤ ਸਿੰਘ, ਗੁਰਪਾਲ ਸਿੰਘ,ਜਗਦੀਸ਼ ਸਿੰਘ, ਜੋਰਾਵਰ ਸਿੰਘ,ਚਰਨਦਾਸ ਸਿੰਘ, ਨੰਬਰਦਾਰ ਵਜੀਤ ਸਿੰਘ, ਜਸਵੰਤ ਸਿੰਘ ਆਦਿ ਸਨ।ਇਸ ਮੌਕੇ ਬਲਾਕ ਅਤੇ ਪਿੰਡ ਪੱਧਰ ਦੇ ਕਈ ਆਗੂ ਅਤੇ ਵਰਕਰ ਵੀ ਹਾਜ਼ਰ ਸਨ। ਜਿਨਾਂ ਵਿੱਚ ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਧੂੰਦਾ, ਬਲਾਕ ਪ੍ਰਧਾਨ ਸਤਨਾਮ ਸਿੰਘ ਧੰਜੂ ਫਤਿਹਾਬਾਦ, ਨਿਸ਼ਾਨ ਸਿੰਘ ਖਵਾਸਪੁਰ,ਹਰਪ੍ਰੀਤ ਸਿੰਘ ਧੁੰਨਾ,ਚੇਅਰਮੈਨ ਹਰਜੀਤ ਸਿੰਘ ਸੰਧੂ, ਚੇਅਰਮੈਨ ਅਮਿੰਦਰ ਸਿੰਘ ਐਮੀ, ਗੁਰਦਿਆਲ ਸਿੰਘ ਭੈਲ, ਦਵਿੰਦਰ ਸਿੰਘ ਗੋਰਖਾ,ਪਰਮਵੀਰ ਸਿੰਘ ਹੈਪੀ,ਰਜਿੰਦਰ ਸਿੰਘ ਪੰਨੂ ਹਲਕਾ ਸੰਗਠਨ ਇੰਚਾਰਜ, ਬਲਕਾਰ ਸਿੰਘ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.