ਬੈਂਸ ਗੋਤ ਦਾ ਸਲਾਨਾ ਜੋੜ ਮੇਲਾ 24 ਮਈ ਨੂੰ
- ਧਾਰਮਿਕ/ਰਾਜਨੀਤੀ
- 23 May, 2026 10:53 AM (Asia/Kolkata)
ਗਾਇਕ ਰਾਜ ਦਦਰਾਲ ਆਪਣੀ ਗਾਇਕੀ ਨਾਲ ਸੰਗਤਾਂ ਨੂੰ ਕਰਨਗੇ ਨਿਹਾਲ
ਅੱਪਰਾ,23 ਮਈ (ਤੀਰਥ ਸਿੰਘ ਮੈਂਗੜ੍ਹਾ)ਜਿੰਦਰ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਗੋਤ ਬੈਂਸ ਗੋਤ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 24 ਮਈ ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ। ਬੈਂਸ ਗੋਤ ਜਠੇਰਿਆਂ ਦਾ 30 ਵਾਂ ਸਲਾਨਾ ਜੋੜ ਮੇਲਾ ਹੈ ਮਿਤੀ 24 ਮਈ 2026 ਦਿਨ ਐਤਵਾਰ ਪਿੰਡ ਕੋਠੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਵੇਗਾ।
ਜਿਸ ਵਿੱਚ 23 ਮਈ 2026 ਦਿਨ ਸ਼ਨੀਵਾਰ ਨੂੰ ਅੰਮ੍ਰਿਤਬਾਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ 6 ਵਜੇ ਅਰੰਭ ਅਤੇ 24 ਮਈ 2026 ਦਿਨ ਐਤਵਾਰ ਨੂੰ ਭੋਗਾਂ ਉਪਰੰਤ ਮਿਸ਼ਨਰੀ ਗਾਇਕ ਰਾਜ ਦਦਰਾਲ ਆਪਣੀ ਕਲਾ ਰਾਹੀਂ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਜੀਵਨ ਸੰਘਰਸ਼ ਸੰਬੰਧੀ ਆਪਣੀਆਂ ਰਚਨਾਵਾਂ ਲੈ ਕੇ ਸੰਗਤਾਂ ਦੇ ਸਨਮੁੱਖ ਹੋਣਗੇ।
ਗੁਰੂ ਕਾ ਲੰਗਰ ਅਤੁੱਟ ਵਰਤੇਗਾ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਣਗੀਆਂ । ਇਸ ਵਿੱਚ ਪ੍ਰਧਾਨ ਰਾਮ ਲੁਭਾਇਆ, ਸੀਨੀਅਰ ਪ੍ਰਧਾਨ ਗੁਰਚਰਨ ਸਿੰਘ, ਜਨਰਲ ਸਕੱਤਰ ਮਦਨ ਲਾਲ ਬੈਂਸ, ਕੈਸ਼ੀਅਰ ਮਹਿੰਦਰ ਪਾਲ ਬੈਂਸ ਮੰਢਾਲੀ, ਸਹਾਇਕ ਕੈਸ਼ੀਅਰ ਸੁਰਿੰਦਰ ਸਿੰਘ ਬੈਂਸ, ਪ੍ਰੈੱਸ ਸਕੱਤਰ ਮਲਕੀਤ ਚੰਦ ਮੰਢਾਲੀ, ਸਕੱਤਰ ਗੁਰਪ੍ਰੀਤ, ਅਤੇ ਸੇਵਾਦਾਰ ਗੁਰਮੇਲ ਚੰਦ ਜੀ ਦੀ ਰਹਿਨੁਮਾਈ ਹੇਠ ਸੇਵਾ ਹੋ ਰਹੀ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚੋ।
Leave a Reply