ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਸਥਿਤੀ ਲਈ ਐਡਵਾਈਜ਼ਰੀ ਜਾਰੀ-ਡਿਪਟੀ ਕਮਿਸ਼ਨਰ

ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਸਥਿਤੀ ਲਈ ਐਡਵਾਈਜ਼ਰੀ ਜਾਰੀ-ਡਿਪਟੀ ਕਮਿਸ਼ਨਰ

ਪਾਣੀ ਨਾਲ ਸਬੰਧਤ ਬਿਮਾਰੀਆਂ ਦੀ ਰੋਕਥਾਮ ਲਈ ਸਿਰਫ਼ ਉਬਲਿਆ ਜਾਂ ਕਲੋਰੀਨ ਵਾਲਾ ਪਾਣੀ ਪੀਓ

ਤਰਨ ਤਾਰਨ, 29 ਅਗਸਤ ਗੁਰਮੀਤ ਸਿੰਘ ਵਲਟੋਹਾ

ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਸਥਿਤੀ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹਾਂ ਦੌਰਾਨ ਆਮ ਸਾਵਧਾਨੀਆਂ ਵਰਤਣੀਆਂ ਜਰੂਰੀ ਹਨ। ਉਨ੍ਹਾ ਕਿਹਾ ਕਿ ਹੜ੍ਹਾਂ ਦੇ ਪਾਣੀ ਦੇ ਸਿੱਧਾ ਸੰਪਰਕ ਵਿੱਚ ਆਉਣ ਤੋਂ ਬਚੋ, ਪਾਣੀ ਨਾਲ ਭਰੇ ਇਲਾਕਿਆਂ 'ਚ ਗਮਬੂਟ, ਸੁਰੱਖਿਆ ਲਈ ਜੁੱਤੇ ਪਹਿਨੋ, ਸਾਬਣ ਨਾਲ ਵਾਰ-ਵਾਰ ਹੱਥ ਧੋਵੋ। ਖਾਣ ਤੋਂ ਪਹਿਲਾਂ ਖਾਣ-ਪੀਣ ਦੀਆਂ ਚੀਜ਼ਾਂ ਢੱਕ ਕੇ ਰੱਖੋ, ਭੋਜਨ ਸੁਰੱਖਿਅਤ ਤਰੀਕੇ ਨਾਲ ਪਕਾਓ ਤੇ ਸਟੋਰ ਕਰੋ। ਉਨ੍ਹਾ ਕਿਹਾ ਕਿ ਪਾਣੀ ਨਾਲ ਸਬੰਧਤ ਬਿਮਾਰੀਆਂ ਦੀ ਰੋਕਥਾਮ ਲਈ ਸਿਰਫ਼ ਉਬਲਿਆ ਜਾਂ ਕਲੋਰੀਨ ਵਾਲਾ ਪਾਣੀ ਪੀਓ, ਪਾਣੀ ਸਾਫ਼ ਢੱਕੇ ਹੋਏ ਭਾਂਡਿਆਂ ਵਿੱਚ ਸਟੋਰ ਕਰੋ। ਫਲ ਅਤੇ ਸਬਜ਼ੀਆਂ ਚੰਗੀ ਤਰ੍ਹਾਂ ਧੋ ਕੇ ਹੀ ਵਰਤੋ ਅਤੇ ਹੜ੍ਹ ਦੇ ਪਾਣੀ ਦੇ ਸੰਪਰਕ 'ਚ ਆਉਣ ਵਾਲਾ ਭੋਜਨ ਨਾ ਖਾਓ । ਉਨ੍ਹਾ ਕਿਹਾ ਕਿ ਮੱਛਰਾਂ, ਮੱਖੀਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਖੜ੍ਹਾ ਪਾਣੀ (ਟੈਂਕ, ਟਾਇਰ, ਕੂਲਰ) ਖਾਲ੍ਹੀ ਕਰੋ। ਮੱਛਰਦਾਨੀ ਦੀ ਵਰਤੋਂ ਕਰੋ, ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ, ਮੱਛਰ ਰੋਧਕ ਕਰੀਮ ਲਗਾਓ, ਪ੍ਰਭਾਵਿਤ ਖੇਤਰਾਂ ਵਿਚ ਫੌਗਿੰਗ, ਸਪਰੇਅ ਆਦਿ ਕੀਤੀ ਜਾਵੇ। ਉਨ੍ਹਾ ਕਿਹਾ ਕਿ ਸੱਪ ਦੇ ਕੱਟਣ ਤੋਂ ਬਚਣ ਲਈ ਸਾਨੂੰ ਰਾਤ ਨੂੰ ਪਾਣੀ ਵਾਲੇ ਇਲਾਕਿਆਂ 'ਚ ਟਾਰਚ, ਸੋਟੀ ਤੋਂ ਬਿਨਾ ਨਾ ਜਾਓ, ਖੱਡਾਂ, ਝਾੜੀਆਂ ਵਿੱਚ ਹੱਥ - ਪੈਰ ਨਾ ਪਾਓ, ਆਲੇ ਦੁਆਲੇ ਕੂੜਾ, ਪੱਥਰ, ਲੱਕੜ ਦੇ ਢੇਰ ਸਾਫ਼ ਰੱਖੋ । ਉਨ੍ਹਾ ਕਿਹਾ ਕਿ ਚਮੜੀ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਹੜ੍ਹ ਦੇ ਪਾਣੀ ਵਿੱਚ ਬਹੁਤੀ ਦੇਰ ਨਾ ਰਹੋ, ਸੁੱਕੇ ਕੱਪੜੇ ਪਹਿਨੋ, ਸਾਬਣ ਨਾਲ ਨਹਾਓ ਤੇ ਚਮੜੀ ਨੂੰ ਸੁਕਾਓ। ਇਨਫੈਕਸ਼ਨ ਹੋਣ 'ਤੇ ਡਾਕਟਰ ਨਾਲ ਸੰਪਰਕ ਕਰੋ।ਉਨ੍ਹਾ ਕਿਹਾ ਕਿ ਉਬਲਿਆ ਜਾਂ ਕਲੋਰੀਨ ਵਾਲਾ ਪਾਣੀ ਹੀ ਪੀਓ, ਦਸਤ ਹੋਣ 'ਤੇ ਓ ਆਰ ਐਸ ਦਾ ਘੋਲ ਪੀਓ, ਸੌਣ ਲਈ ਮੱਛਰਦਾਨੀ ਵਰਤੋ, ਹੜ੍ਹ ਵਾਲੇ ਪਾਣੀ 'ਚ ਜਾਣ ਸਮੇਂ ਮੋਟੇ ਜੁੱਤੇ ਪਹਿਨੋ, ਜ਼ਿਆਦਾ ਸਮਾਂ ਗਿੱਲੇ ਨਾ ਰਹੋ, ਚਮੜੀ ਸੁੱਕੀ ਰੱਖੋ, ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਓ।