ਸਬ ਇੰਸਪੈਕਟਰ ਸਰਦੂਲ ਸਿੰਘ ਨੇ ਪੁਲਿਸ ਚੌਂਕੀ ਟਾਂਗਰਾ ਦਾ ਚਾਰਜ ਸੰਭਾਲਿਆ
- ਕਨੂੰਨ
- 02 Jun, 2025 07:26 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਚੋਰੀਆਂ ਲੁੱਟਾਂ ਖੋਹਾਂ ਤੇ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅੈਸ ਅਾੲੀ ਸ੍ਰ ਸਰਦੂਲ ਸਿੰਘ ਨੇ ਪੁਲਿਸ ਚੌਂਕੀ ਟਾਂਗਰਾ ਦਾ ਚਾਰਜ ਸੰਭਾਲਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਇੱਕ ਨੂੰ ਇਨਸਾਫ ਮਿਲੇਗਾ। ਕੋਈ ਵੀ ਬਿਨਾਂ ਝਿਜਕ ਦੇ ਆ ਕੇ ਮਿਲ ਸਕਦਾ ਹੈ ਜਾਂ ਫੋਨ ਦੇ ਉੱਤੇ ਗੱਲ ਕਰ ਸਕਦਾ ਹੈ| ਇਸ ਸਮੇਂ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਦਵਿੰਦਰ ਸਿੰਘ ਮੰਨੂ ਸਰਪੰਚ ਜੱਬੋਵਾਲ ਲਖਵਿੰਦਰ ਕੌਰ ਸਰਪੰਚ ਟਾਂਗਰਾ ਗੁਰਦੇਵ ਸਿੰਘ ਦੇਬੀ ਸਰਪੰਚ ਟਾਂਗਰਾ ਅੱਡਾ ਰਸ਼ਪਾਲ ਸਿੰਘ ਕੋਟਲਾ ਗੁਰਦੀਪ ਸਿੰਘ ਸਰਪੰਚ ਕੋਟਲਾ ਜਗਦੀਸ਼ ਸਿੰਘ ਬਿੱਟੂ ਆਦਿ ਆਗੂ ਹਾਜ਼ਰ ਸਨ|
Leave a Reply