ਬਿਜਲੀ ਮੁਲਾਜਮਾਂ ਦੀ ਦੋ ਦਿਨ ਤੋਂ ਮੁਕੰਮਲ ਹੜਤਾਲ ਰਹੀ ਦੋ ਦਿਨ ਹੋਰ ਵਾਧਾ 23/24 ਜੁਲਾਈ ਨੂੰ ਵੀ ਸੰਮੂਹਿਕ ਛੁਟੀ ਤੇ ਰਹਿਣਗੇ ਬਿਜਲੀ ਮੁਲਾਜਮ

ਬਿਜਲੀ ਮੁਲਾਜਮਾਂ ਦੀ ਦੋ ਦਿਨ ਤੋਂ ਮੁਕੰਮਲ ਹੜਤਾਲ ਰਹੀ ਦੋ ਦਿਨ ਹੋਰ ਵਾਧਾ 23/24 ਜੁਲਾਈ  ਨੂੰ ਵੀ ਸੰਮੂਹਿਕ ਛੁਟੀ ਤੇ ਰਹਿਣਗੇ ਬਿਜਲੀ ਮੁਲਾਜਮ

ਬਿਜਲੀ ਬੰਦ ਹੋਣ ਕਾਰਣ ਲੋਕ ਮੁਲਾਜਮਾਂ ਅਤੇ ਸਰਕਾਰ ਦੋਹਾਂ ਨੂੰ ਕੋਸ ਰਹੇ ਹਨ 

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅੱਜ ਮਿਤੀਃ22-07-2026 ਸਬ ਡਵੀਜ਼ਨ ਬੁਟਾਰੀ ਦੇ ਮੁਲਾਜ਼ਮ ਸਾਥੀਆਂ ਵੱਲੋਂ ਦੂਸਰੇ ਦਿਨ ਵੀ ਜੁਆਇੰਟ ਫੋਰਮ ਅਤੇ ਏਕਤਾ ਮੰਚ ਸਾਝੇ ਥੜੇ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਘਟੀਆ ਮੈਨੇਜਮੈਂਟ ਵੱਲੋਂ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਨੂੰ ਸਰਕਾਰਾ ਵੱਲੋਂ ਅੱਖੋਂ ਪਰੋਖੇ ਕੀਤਾ ਜਾ ਰਹਿਆ! ਜਿਵੇਂ ਕਿ ਪੇ ਬੈਂਡ ਲਾਗੂ ,18%ਡੀ ਏ ਕਿਸਤ ,ਪੁਰਾਣੀ ਪੈਨਸ਼ਨ ਬਹਾਲੀ ਕਰਵਾਉਣਾ,, ਬਰਾਬਰ ਕੰਮ ਬਰਾਬਰ ਤਨਖਾਹ,ਸੀ ਆਰ ਏ ਦੇ ਕੰਨਟੈਰਕਟ ਸਮੇਂ ਨੂੰ ਰੈਗੂਲਰ ਸੇਵਾ ਵਿਚ ਜੋੜਨਾ, ਤੇ ਹੋਰ ਅਹਿਮ ਮੰਗਾਂ ਨੂੰ ਮੰਨਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮਿਤੀਃ23,24-07-2026 ਨੂੰ ਸਮੂਹਿਕ ਛੁੱਟੀ ਵਿੱਚ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੀ ਕਾਲ ਅਨੁਸਾਰ ਵਾਧਾ ਕੀਤਾ ਗਿਆ|ਸੰਘਰਸ਼ ਵਿਚ ਇੰਪਲਾਈਜ ਫੈਡਰੇਸ਼ਨ ਪਹਿਲਵਾਨ ਜਥੇਬੰਦੀ ਮੰਡਲ ਪ੍ਰਧਾਨ ਸਰਿੰਦਰ ਸਿੰਘ ਕੰਗ ਡਿਪਟੀ ਜਨਰਲ ਸਕੱਤਰ ਪਵਨ ਕੁਮਾਰ ਰਈਆ,ਸਬ ਡਵੀਜਨ ਪ੍ਰਧਾਨ ਜਗਤਾਰ ਸਿੰਘ, ਪਰਮਜੀਤ ਸਿੰਘ ਚਾਹਲ ਪੁਖਰਾਜ ਸਿੰਘ ,ਦਿਲਬਾਗ ਸਿੰਘ,ਮਨਵਿੰਦਰ ਸਿੰਘ, ਗੁਰਮੁੱਖ ਸਿੰਘ ਰਤਨਗੜ੍ਹ,ਅਜੀਤ ਸਿੰਘ, ਜਗਤਾਰ ਸਿੰਘ ,ਕੰਵਲਜੀਤ ਸਿੰਘ ਤੇ ਹੋਰ ਮੁਲਜ਼ਮ ਸਾਥੀਆ ਵੱਲੋਂ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ!

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.