ਰੀਜ਼ਰਵੇਸ਼ਨ ਦੀ ਥਾਂ ਪੇਪਰ ਲੀਕ ਅਤੇ ਲੇਟਰਲ ਐਂਟਰੀ ਦਾ ਵਿਰੋਧ ਕਰਨ ਲੋਕ --: ਇੰਜ ਸ਼ੇਰਗਿੱਲ
- ਰਾਜਨੀਤੀ
- 22 Aug, 2026 01:39 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਮਿਤੀ 22/8/2026 ਨੂੰ ਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ 21 ਅਗਸਤ ਨੂੰ ਜੰਤਰ ਮੰਤਰ ਤੇ ਕੁਝ ਗੁਮਰਾਹ ਹੋਏ ਸ਼ਰਾਰਤੀ ਅਤੇ ਦੇਸ਼ ਵਿਰੋਧੀ ਅਨਸਰਾਂ ਵਲੋਂ ਰੀਜ਼ਰਵੇਸ਼ਨ ਖਤਮ ਕਰਨ ਦੀ ਸਰਕਾਰ ਤੋਂ ਮੰਗ ਕਰਦਿਆਂ ਪ੍ਰਦਰਸ਼ਨ ਕੀਤਾ। ਅਸੀਂ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਬਹਿਕਾਵੇ ਵਿੱਚ ਆ ਕੇ ਸ਼ਭ ਲਈ ਬਰਾਬਰ ਮੌਕੇ ਅਤੇ ਸ਼ਭ ਦਾ ਬਰਾਬਰ ਸਤਿਕਾਰ ਦੇ ਪ੍ਰੋਗਰਾਮ ਨੂੰ ਖਤਮ ਕਰਕੇ ਦੇਸ਼ ਦੀ ਵੰਡ ਵਾਲੇ ਪਾਸੇ ਨਾ ਤੋਰਨ, ਸਗੋਂ ਉਹ ਪੇਪਰ ਲੀਕ ਅਤੇ ਲੇਟਰਲ ਐਂਟਰੀ ਵਰਗੇ ਘਟੀਆ ਮਨਸੂਬਿਆਂ ਨੂੰ ਨੰਗਾ ਕਰਨ ਅਤੇ ਇਸ ਦਾ ਵਿਰੋਧ ਕਰਨ। ਇਹ ਵਰਤਾਰਾ ਦੇਸ਼ ਅਤੇ ਸਮਾਜ ਹਿੱਤ ਵਿੱਚ ਨਹੀਂ ਹੈ। ਡਿਗਰੀਆਂ ਖਰੀਦ ਕੇ ਅਤੇ ਪੇਪਰ ਲੀਕ ਰਾਹੀਂ ਸਿਸਟਮ ਤੇ ਕਾਬਜ਼ ਹੋਏ ਲੋਕ ਭ੍ਰਿਸ਼ਟਾਚਾਰ ਨੂੰ ਬੜਾਵਾ ਦਿੰਦੇ ਹਨ। ਉਹ ਧੜੱਲੇ ਨਾਲ ਲੁੱਟ ਘਸੁੱਟ ਕਰਦੇ ਹਨ। ਪ੍ਰਾਈਵੇਟ ਹਸਪਤਾਲਾਂ ਅਤੇ ਪ੍ਰਾਈਵੇਟ ਸਕੂਲਾਂ ਦੀ ਕਾਰਗੁਜਾਰੀ ਸ਼ਭ ਦੇ ਸਾਹਮਣੇ ਹੈ।
ਰੀਜ਼ਰਵੇਸ਼ਨ ਰਾਹੀਂ ਆਏ ਗਰੀਬ ਵਰਗਾਂ ਦੇ ਲੋਕ ਇਮਾਨਦਾਰੀ ਨਾਲ ਕੰਮ ਕਰਦੇ ਹਨ।
ਇੰਜ ਸ਼ੇਰਗਿੱਲ ਨੇ ਕਿਹਾ ਕਿ ਰੀਜ਼ਰਵੇਸ਼ਨ ਦੇਸ਼ ਦੇ ਸਿਸਟਮ ਨੂੰ ਚਲਾਉਣ ਲਈ ਗਰੀਬ ਵਰਗਾਂ ਦੀ ਲਾਜ਼ਮੀ ਹਿੱਸੇਦਾਰੀ ਹੈ ਨਾ ਕਿ ਖ਼ੈਰਾਤ। ਸ਼ਰਾਰਤੀ ਲੋਕ ਕੰਧ ਤੇ ਲਿਖਿਆ ਪੜ੍ਹ ਲੈਣ ਕਿ ਰਾਖਵੇਂਕਰਨ ਦਾ ਵਿਰੋਧ ਦੇਸ਼ ਨੂੰ ਵੰਡ ਵੱਲ ਧੱਕਣ ਦੀ ਸਾਜ਼ਿਸ਼ ਹੈ ਅਤੇ ਅਸੀਂ ਅਜਿਹਾ ਕਦੀ ਵੀ ਨਹੀਂ ਹੋਣ ਦਿਆਂਗੇ। ਭਾਰਤ ਵੱਖ ਵੱਖ ਧਰਮਾਂ, ਜਾਤਾਂ ਅਤੇ ਸਮੂਦਾਇਆਂ ਦਾ ਦੇਸ਼ ਹੈ ਇਸ ਨੂੰ ਕਿਸੇ ਖਾਸ ਵਰਗ ਵਿਸ਼ੇਸ਼ ਦੀ ਮਾਲਕੀਅਤ ਸਮਝਣਾ ਮੂਰਖਤਾ ਦੀ ਨਿਸ਼ਾਨੀ ਹੈ। ਅਸੀਂ ਅਜਿਹਾ ਕਦਾਚਿੱਤ ਵੀ ਨਹੀਂ ਹੋਣ ਦਿਆਂਗੇ।
Leave a Reply