ਸਰਪੰਚ ਜੰਗਸ਼ੇਰ ਸਿੰਘ ਟੋਨੀ ਨੂੰ ਸਦਮਾ,ਮਾਤਾ ਦਾ ਦੇਹਾਂਤ
- ਸੋਗ /ਦੁੱਖ ਦਾ ਪ੍ਰਗਟਾਵਾ
- 21 Jun, 2026 05:17 PM (Asia/Kolkata)
ਵੱਖ-ਵੱਖ ਰਾਜਸੀ,ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,21 ਜੂਨ
ਪਿੰਡ ਰੂੜੀਵਾਲਾ ਦੇ ਸਰਪੰਚ ਅਕਾਲੀ ਆਗੂ ਜੰਗਸ਼ੇਰ ਸਿੰਘ ਟੋਨੀ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਦਰਸ਼ਨ ਕੌਰ ਜੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ।ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਸਮਾਜਿਕ,ਧਾਰਮਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਮਾਤਾ ਦਰਸ਼ਨ ਕੌਰ ਦਾ ਅੰਤਿਮ ਸੰਸਕਾਰ ਅੱਜ 22 ਜੂਨ ਸੋਮਵਾਰ ਨੂੰ ਦੁਪਹਿਰ 12 ਵਜੇ ਪਿੰਡ ਰੂੜੀਵਾਲਾ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।ਇਸ ਦੁੱਖ ਦੀ ਘੜੀ ਵਿੱਚ ਸਰਪੰਚ ਜੰਗਸ਼ੇਰ ਸਿੰਘ ਟੋਨੀ ਤੇ ਪਰਿਵਾਰਕ ਮੈਂਬਰਾਂ ਨਾਲ ਹਲਕਾ ਖਡੂਰ ਸਾਹਿਬ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ,ਯੂਥ ਆਗੂ ਅਤੇ ਸਰਪੰਚ ਸ.ਅਵਤਾਰ ਸਿੰਘ ਬਿੱਲਾ ਸ਼ੇਰੋਂ, ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਐਸਜੀਪੀਸੀ,ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਵਰਾਣਾ,ਸੁਖਰਾਜ ਸਿੰਘ ਰਾਜਾ ਰਾਜਾ ਸਰਪੰਚ ਭੈਲ,ਤੇਜਿੰਦਰ ਸਿੰਘ ਪ੍ਰਿੰਸ ਫਤਿਆਬਾਦ,ਮਨਜਿੰਦਰ ਸਿੰਘ ਲਾਟੀ ਪ੍ਰਧਾਨ ਬੀਸੀ ਵਿੰਗ ਜਿਲ੍ਹਾ ਤਰਨਤਾਰਨ,ਕੁਲਦੀਪ ਸਿੰਘ ਲਾਹੌਰੀਆਂ,ਹਲਕਾ ਐਸਸੀ ਵਿੰਗ ਪ੍ਰਧਾਨ ਕਸ਼ਮੀਰ ਸਿੰਘ,ਬੀਸੀ ਵਿੰਗ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ,ਯੂਥ ਪ੍ਰਧਾਨ ਮਹਿਲ ਸਿੰਘ ਜੋਧਪੁਰ,ਜਗਦੀਪ ਸਿੰਘ ਮਿੰਟੂ ਸਰਪੰਚ ਖਾਨ ਰਜ਼ਾਦਾ,ਪੱਤਰਕਾਰ ਨਈਅਰ ਚੋਹਲਾ ਸਾਹਿਬ,ਅੰਗਰੇਜ ਸਿੰਘ ਸ਼ੇਰਦਿਲ ਸਰਹਾਲੀ,ਸਤਨਾਮ ਸਿੰਘ ਸ਼ੇਰੋਂ,ਤਰਸੇਮ ਸਿੰਘ ਸੋਨੂੰ ਭੁੱਲਰ ਸਰਪੰਚ ਕਿਰਤੋਵਾਲ,ਸੀਨੀਅਰ ਅਕਾਲੀ ਆਗੂ ਦਲਬੀਰ ਸਿੰਘ ਜਹਾਂਗੀਰ,ਠੇਕੇਦਾਰ ਹੀਰਾ ਸਿੰਘ ਭੁੱਲਰ ਹਰੀਕੇ,ਦਿਲਬਾਗ ਸਿੰਘ ਕਾਹਲਵਾਂ ਸਾਬਕਾ ਸਰਪੰਚ, ਚੇਅਰਮੈਨ ਪਰਮਜੀਤ ਸਿੰਘ ਢੋਟੀਆਂ,ਮਨਜੀਤ ਸਿੰਘ ਪੱੱਖੋਪੁਰ ਸਾਬਕਾ ਸੰਮਤੀ ਮੈਂਬਰ,ਕੁਲਦੀਪ ਸਿੰਘ ਬਾਜਵਾ,ਚੇਅਰਮੈਨ ਡਾ.ਉਪਕਾਰ ਸਿੰਘ,ਅਮਿਤ ਕੁਮਾਰ ਨਈਅਰ ਪ੍ਰਧਾਨ ਦਾਣਾ ਮੰਡੀ,ਕੁਰਿੰਦਰਜੀਤ ਸਿੰਘ ਚੋਹਲਾ ਖੁਰਦ,ਸਵਿੰਦਰ ਸਿੰਘ ਕਰਮੂੰਵਾਲਾ,ਦਇਆ ਸਿੰਘ ਚੋਹਲਾ ਖੁਰਦ,ਸੁਖਚੈਨ ਸਿੰਘ ਰੰਧਾਵਾ ਕਰਮੂੰਵਾਲਾ,ਦਲੇਰ ਸਿੰਘ ਢਿੱਲੋਂ, ਰਵਿੰਦਰ ਕੁਮਾਰ ਪਿੰਟੂ ਆੜ੍ਹਤੀ, ਰਣਜੀਤ ਸਿੰਘ ਰਾਣਾ ਮੈਂਬਰ ਪੰਚਾਇਤ, ਗੁਰਮੇਲ ਸਿੰਘ ਫੌਜੀ,ਮੁਹੱਬਤ ਪਾਲ ਸਿੰਘ,ਸੁਨੀਲ ਕੁਮਾਰ ਸ਼ੀਲੂ,ਨਿਰਵੈਲ ਸਿੰਘ ਚੋਹਲਾ ਸਾਹਿਬ,ਬਿੱਟੂ ਧੀਰ ਰਾਹੁਲ ਧੀਰ,,ਗੁਰਅਵਤਾਰ ਸਿੰਘ ਸੋਨੂੰ ਸਮੇਤ ਵੱਖ-ਵੱਖ ਰਾਜਨੀਤਿਕ,ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸਰਪੰਚ ਜੰਗਸ਼ੇਰ ਸਿੰਘ ਟੋਨੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਹਾਜ਼ਰ ਸ਼ਖ਼ਸੀਅਤਾਂ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।