ਦੀਪ ਸਿੱਧੂ ਅਤੇ ਮੂਸੇ ਵਾਲਾ ਦੀ ਯਾਦ ਵਿਚ ਲੰਗਰ ਲਗਾਏ
- ਸਮਾਜ ਸੇਵਾ
- (Asia/Kolkata)
ਭੋਗਪੁਰ 23 ਜੂਨ ( ਸੁਖਵਿੰਦਰ ਜੰਡੀਰ ) ਦੀਪ ਸਿੰਘ ਸਿੱਧੂ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਅੱਜ ਡੀਕੇ ਪਿਟਰੋਲਪੰਪ ਦੇ ਵਰਕਰਾਂ ਵਲੋਂ ਲੰਗਰ ਲਗਾਇਆ ਗਿਆ, ਪਿਟਰੋਲ ਪੰਪ ਦੇ ਮੈਨੇਜਰ ਨੇ ਦਸਿਆ ਕਿ ਪਿਟਰੋਲਪੰਪ ਦੇ ਵਰਕਰਾਂ ਵਲੋਂ ਹਰ ਸਾਲ ਹੀ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਜਾਂਦੀ ਹੈ | ਉਹਨਾ ਕਿਹਾ ਸਿੱਧੂ ਮੂਸੇਵਾਲਾ ਪੰਜਾਬ ਦੀ ਸ਼ਾਨ ਸੀ ਮੂਸੇਵਾਲੇ ਨੇ ਦੇਸ਼ ਵਿਚ ਹੀ ਨਹੀਂ ਪੂਰੀ ਦੁਨੀਆਂ ਵਿਚ ਦਸਤਾਰ ਨੂੰ ਸਤਿਕਾਰ ਦਿੱਤਾ ਹੈ ਉਹਨਾ ਕਿਹਾ ਮੁੂਸੇਵਾਲੇ ਦਾ ਧੋਖੇ ਨਾਲ ਕੀਤਾ ਗਿਆ ਕਤਲ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮੂਸੇਵਾਲਾ ਮਹਾਨ ਹਸਤੀ ਸੀ ਉਹਨਾਂ ਕਿਹਾ ਪੰਜਾਬ ਦਾ ਇਤਿਹਾਸ ਗਵਾਹ ਹੈ, ਪੰਜਾਬ ਵਿਚ ਇਕ ਸੂਰਮਾ ਮਾਰਿਆ ਗਿਆ ਹੈ ਤਾ ਦੋ ਹੋਰ ਪੈਦਾ ਹੋਏ ਹਨ, ਉਨ੍ਹਾਂ ਕਿਹਾ ਪੰਜਾਬ ਦੇ ਸੂਰਮਿਆਂ ਦੀਆਂ ਕੁਰਬਾਨੀਆਂ ਕਦੇ ਵਿਅਰਥ ਨਹੀਂ ਗਈਆਂ ਇਸ ਮੌਕੇ ਤੇ ਤਾਰੀ ਲਾਲ, ਮਨਜਿੰਦਰ ਸਿੰਘ, ਹਰਦੀਪ ਸਿੰਘ, ਰਣਜੀਤ ਸਿੰਘ , ਸ਼ਾਮ, ਰਾਜਪਾਲ, ਸ਼ਰਨਜੀਤ , ਨਿਰਮਲ, ਸਾਹਿਲ ਅਮਨਦੀਪ, ਰਣਜੀਤ ਤੋਤਾ, ਸੁਖਮਨੀ, ਹਰਜਿੰਦਰ ਸਿੰਘ, ਆਦਿ ਹਾਜਰ ਸਨ |