ਜਲੰਧਰ ਪਾਸਪੋਰਟ ਦਫਤਰ ਵਿਚ ਸੀ. ਬੀ. ਆਈ. ਨੇ ਚਲਾਇਆ ਸਰਚ ਅਭਿਆਨ
- ਕਨੂੰਨ
- 20 Jan, 2025 12:00 AM (Asia/Kolkata)
ਜਲੰਧਰ 16 ਫਰਵਰੀ। ( ਗੁਰਦੇਵ ਸਿੰਘ ਅੰਬਰਸਰੀਆ ) ਜਲੰਧਰ ਦਾ ਪਾਸਪੋਰਟ ਦਫਤਰ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਹੈ। ਸੂਤਰਾਂ ਮੁਤਾਬਕ ਜਲੰਧਰ ਪਾਸਪੋਰਟ ਦਫਤਰ ਵਿਚ ਗੜਬੜੀ ਦੇ ਚੱਲਦੇ ਸੀ. ਬੀ. ਆਈ. ਦੀਆਂ ਟੀਮਾਂ ਨੇ ਸਰਚ ਅਭਿਆਨ ਚਲਾਇਆ ਹੈ। ਸੀ. ਬੀ. ਆਈ. ਦੀ ਟੀਮ ਸਵੇਰੇ ਚੰਡੀਗੜ੍ਹ ਤੋਂ ਜਲੰਧਰ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਸੀ. ਬੀ. ਆਈ. ਦੇ ਤਿੰਨ ਅਫਸਰ ਅੰਦਰ ਸਰਚ ਕਰ ਰਹੇ ਹਨ। ਹਾਲਾਂਕਿ ਇਸ ਨੂੰ ਲੈ ਕੇ ਅਜੇ ਤਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਹੈ। ਮਾਮਲਾ ਪਾਸਪੋਰਟ ਇਨਕੁਆਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।ਸੂਤਰਾਂ ਦਾ ਦੱਸਣਾ ਹੈ ਕਿ ਪਿਛਲੇ ਦਿਨੀਂ ਜਲੰਧਰ ਵਿਚ ਪਾਸਪੋਰਟ ਬਨਾਉਣ ਨੂੰ ਲੈ ਕੇ ਗਾਈਡਲਾਈਨਜ਼ ਦਾ ਉਲੰਘਣ ਕੀਤਾ ਗਿਆ ਸੀ। ਜਿਸ ਦੀ ਸ਼ਿਕਾਇਤ ਸੀ. ਬੀ. ਆਈ. ਨੂੰ ਕੀਤੀ ਗਈ, ਇਸੇ ਤੱਥਾਂ ਦੇ ਆਧਾਰ ’ਤੇ ਜਲੰਧਰ ਪਾਸਪੋਰਟ ਦਫਤਰ ਵਿਚ ਜਾਂਚ ਕੀਤੀ ਜਾ ਰਹੀ ਹੈ।