ਕੀਮਤ ਇਹਦੀ ਜਾਣ ਕੀ ਕਰਨਾ ਚਲੋ 'ਸ਼ਾਂਤ' ਬੱਸ ਵੋਟਾਂ ਪਾਓ....
- ਅੰਤਰਰਾਸ਼ਟਰੀ
- (Asia/Kolkata)
ਡੰਡੇ ਚੁੱਕੋ ,ਝੰਡੇ ਚੁੱਕੋ ਰਾਜਨੀਤੀ ਦਾ ਡੋਰੂ ਵਾਓ ।ਵੱਖੋ ਵੱਖ ਬਘਿਆੜਾਂ ਪਿੱਛੇ ਸੜਕਾਂ ਉੱਤੇ ਖੌਰੂ ਪਾਓ ।ਪੰਜ ਸਾਲ ਫਿਰ ਧੱਕੇ ਖਾਣੇ ਚਾਰ ਕੁ ਦਿਨ ਪਕੌੜੇ ਖਾਓ ।ਮੈੰ ਵੀ ਆਇਆ ਪਤਾ ਤਾਂ ਲੱਗੇ ਮੂਹਰੇ ਹੋ ਹੋ ਨਾਹਰੇ ਲਾਓ ।ਗੱਲ ਉਚੇਰੀ ਕਰਿਓ ਕੋਈ ਨਾ ਆਟੇ ਦਾਲ਼ੀੰ ਵਕਤ ਟਪਾਓ ।ਮਰ ਜਾਓ ਬੇ-ਇਲਾਜੇ ਭਾਵੇੰ ਬਲਬ ,ਬੰਬੀਆਂ ਮੁਫ਼ਤ ਚਲਾਓ ।ਰੁਲਿਓ ਵਿੱਚ ਬੁਢੇਪੇ ਕੱਲੇ ਪੁੱਤ ਪੜੵਾ ਕੇ ਬਾਹਰ ਭਜਾਓ ।ਕਿਸੇ ਵੀ ਕੀਮਤ ਚੌਧਰ ਮਿਲਜੇਜਿੰਨੀ ਘੁੰਮਦੀ ਪੂਛ ਘੁਮਾਓ ।ਕੀਮਤ ਇਹਦੀ ਜਾਣ ਕੀ ਕਰਨਾਚਲੋ 'ਸ਼ਾਂਤ' ਬੱਸ ਵੋਟਾਂ ਪਾਓ....ਗਿਆਨੀ ਜਸਵਿੰਦਰ ਸਿੰਘ ਸ਼ਾਂਤ