23 ਲੱਖ ਰੁਪਏ ਤੇ 66  ਪਾਸਪੋਰਟ ਸਮੋਤ ਦੋ ਟ੍ਰੈਵਲ   ਏਜੰਟ  ਗ੍ਰਿਫਤਾਰ             

23 ਲੱਖ ਰੁਪਏ ਤੇ 66  ਪਾਸਪੋਰਟ ਸਮੋਤ ਦੋ ਟ੍ਰੈਵਲ   ਏਜੰਟ  ਗ੍ਰਿਫਤਾਰ             
                                                            ਭੋਗਪੁਰ 14 ਸਤੰਬਰ ( ਸੁਖਵਿੰਦਰ ਜੰਡੀਰ  ) ਥਾਣਾ ਭੋਗਪੁਰ ਦੇ ਮੁੱਖੀ ਹਰਿੰਦਰ ਸਿੰਘ  ਦੀ ਅਗਵਾਈ ਮੁਖਬਰੀ ਤੇ  ਬਿਨਾਂ  ਲਾਈਸੈਂਸ ਦੇ ਟਰੈਵਲ  ਏਜੰਟ 66 ਪਾਸਪੋਰਟ 23 ਲੱਖ 92 ਹਜ਼ਾਰ ਰੁਪਏ ਇਕ ਰੇਂਜ ਰੋਵਰ ਗੱਡੀ ਇਕ ਫੋਰਚੂਨਰ ਗੱਡੀ   ਸਮੇਤ ਕਾਬੂ ਕੀਤਾ ਹੈ।  ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਥਾਣੇਦਾਰ     ਸਤਪਾਲ ਸਿੰਘ ਬਾਜਵਾ  ਤੇ ਪੁਲੀਸ ਸਮੇਤ ਭੁਲੱਥ ਮੋੜ  ਚੌਕ ਤੇ ਨਾਕਾਬੰਦੀ ਕੀਤੀ ਹੋਈ ਸੀ । ਮੁਖ਼ਬਰ ਨੇ ਪੁਲਿਸ  ਨੂੰ ਸੂਚਨਾ ਦਿੱਤੀ ਕਿ ਅਮਨਦੀਪ ਸਿੰਘ ਵਾਸੀ ਚੌਲਾਂਗ      ਥਾਣਾ ਭੋਗਪੁਰ ਜ਼ਿਲਾ ਜਲੰਧਰ ਜੋ ਬਿਨਾਂ ਲਾਇਸੈਂਸ ਤੋਂ ਟਰੈਵਲ ਏਜੰਸੀ ਦਾ ਕੰਮ ਕਰਦਾ ਹੈ। ਜੋ ਲੋਕਾਂ ਨੂੰ ਵਿਦੇਸ਼ ਜਾਣ ਦਾ ਝਾਂਸਾ ਦੇ ਕੇ ਮੋਟੀਆਂ ਰਕਮਾਂ  ਵਸੂਲਦਾ ਹੈ ਅਤੇ ਕਈ ਲੋਕਾਂ ਨਾਲ ਧੋਖਾਧੜੀ ਕਰ ਚੁੱਕਾ ਹੈ। ਪਰ   ਉਸ ਦੇ ਡਰ ਕਾਰਨ  ਲੋਕ ਪੁਲਿਸ  ਸ਼ਿਕਾਇਤ ਕਰਨ ਲਈ ਕੋਈ ਵੀ ਤਿਆਰ ਨਹੀਂ ਹੈ । ਉਕਤ ਏਜੰਟ ਦਸੂਹਾ ਵੱਲੋਂ  ਆਪਣੀ ਗੱਡੀ ਰੇਂਜ ਰੋਵਰ  ਨੰਬਰ ਐਚ ਆਰ 26  ਸੀ 00 55 ਜਲੰਧਰ  ਤੋਂ ਆ ਰਿਹਾ ਹੈ ਤੇ ਏਜੰਟ  ਕਿਸੇ ਹੋਰ ਏਜੰਟ ਨੂੰ ਜਲੰਧਰ ਚ ਮਿਲਣ ਜਾ ਰਿਹਾ ਹੈ  ਤੇ ਦਸੂਹਾ ਤੋਂ ਜਲੰਧਰ ਵਾਲੇ ਪਾਸੇ ਨਾਕੇਬੰਦੀ ਕੀਤੀ ਜਾਵੇ, ਤਾਂ ਹੀ ਏਜੰਟ ਨਕਦੀ ਸਮੇਤ ਕਾਬੂ ਵਿੱਚ ਆ ਸਕਦਾ ਹੈ।  ਪੁਲਿਸ  ਨੇ ਇਸ ਆਧਾਰ ਤੇ   ਕੁਰੇਸ਼ੀਆ ਹਾਈਟੈੱਕ  ਨਾਕੇ ਤੇ  ਨਾਕੇਬੰਦੀ ਕਰ ਕੇ ਰੇਂਜ ਰੋਵਰ ਨੂੰ ਰੋਕਿਆ ਗਿਆ।  ਜਿਸ ਨੂੰ ਅਮਨਦੀਪ ਸਿੰਘ ਚਲਾ ਰਿਹਾ ਸੀ  ਤੇ ਪੁਲਸ ਵੱਲੋਂ ਅਮਨਦੀਪ ਨੂੰ ਰੋਕ ਕੇ ਗੱਡੀ ਦੀ ਤਲਾਸ਼ੀ  ਲਈ  ਗਈ ਤਾਂ ਗੱਡੀ ਵਿਚੋਂ 3 ਪਾਸਪੋਰਟ 3 ਲੱਖ ਰੁਪਏ  92 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਗਈ  ।ਉਕਤ ਨੌਜਵਾਨ ਨੂੰ ਰਿਮਾਂਡ ਤੇ ਲੈ ਕੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ  ਤਾਂ ਉਸ ਨੇ ਦੱਸਿਆ ਕਿ ਤੋਤਾ ਰਾਮ ਵਾਸੀ ਪਿੰਡ  ਬੁਲੰਦਪੁਰ ਠਾਣਾ  ਮਕਸੂਦ  ਜਲੰਧਰ  ਨਾਲ ਰਲ ਕੇ ਕੰਮ ਕਰਦਾ ਹੈ  ਅਤੇ ਉਸ ਦੇ ਘਰ ਵਿੱਚ 5 ਲੱਖ  ਤੇ ਅਮਨਦੀਪ ਦੇ ਘਰ 15 ਲੱਖ ਰੁਪਏ  ਤੇ 63 ਭਾਰਤੀ ਪਾਸਪੋਰਟ ਬਰਾਮਦ ਕੀਤੇ ਗਏ । ਏਜੰਟੀ ਲਈ ਵਰਤੀ ਜਾਣ ਵਾਲੀ ਫੋਰਚੂਨਰ  ਗੱਡੀ ਪੀ ਬੀ  47 ਈ  0032 ਨੂੰ ਵੀ ਕਬਜ਼ੇ ਚ ਲੈ ਲਈ ਹੈ, ਪੁਲਿਸ  ਨੇ ਦੋਨਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ