ਤਾਲੀਬਾਨੀਆਂ ਦੀ ਫਤਿਹ ਦੇ ਸਿੱਖਾਂ ਲਈ ਕੀ ਮਾਇਨੇ ?
- ਅੰਤਰਰਾਸ਼ਟਰੀ
- 20 Jan, 2025 12:00 AM (Asia/Kolkata)
ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨੀ ਲੜਾਕਿਆਂ ਦੀ ਜਿੱਤ, ਇਸ ਗੱਲ ਦਾ ਸਪੱਸ਼ਟ ਸੰਕੇਤ ਦਿੰਦੀ ਹੈ ਕਿ ਸਿੱਖ ਕੌਮ ਨੂੰ ਭਵਿੱਖ ਵਿੱਚ ਪਹਿਲਾਂ ਤੋਂ ਵਧੇਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ l ਭਾਵੇਂ ਕੁਝ ਸਿੱਖ ਵਿਦਵਾਨ ਤਾਲਿਬਾਨੀ ਲੜਾਕਿਆਂ ਦੇ ਸੰਘਰਸ਼ ਨੂੰ ਸਿੱਖ ਖਾੜਕੂ ਸੰਘਰਸ਼ ਨਾਲ ਜੋੜਕੇ ਇਸ ਵਰਤਾਰੇ ਨੂੰ ਕਈ ਹੋਰ ਤਰੀਕਿਆਂ ਨਾਲ ਪ੍ਰਭਾਸ਼ਿਤ ਕਰਨ ਅਤੇ ਇਸਦੀ ਸ਼ਲਾਘਾ ਕਰਨ ਦਾ ਯਤਨ ਕਰ ਰਹੇ ਹਨ l ਪਰ ਅਸਲ ਸੱਚ ਇਹੀ ਹੈ ਕਿ ਤਾਲਿਬਾਨੀ ਸੰਘਰਸ਼ ਦੀ ਜਿੱਤ ਸਿੱਖ ਸੰਘਰਸ਼ ਦੇ ਪੱਖ ਵਿੱਚ ਨਹੀਂ ਸਗੋਂ ਵਿਰੋਧ ਵਿੱਚ ਹੀ ਭੁਗਤੇਗੀ ਤੇ ਇਸਦੇ ਗੰਭੀਰ ਸਿੱਟੇ ਆਉਣ ਵਾਲੇ ਦਿਨਾਂ ਵਿੱਚ ਸਿੱਖ ਕੌਮ ਦੇ ਸਾਹਮਣੇ ਆਉਣਗੇ l ਸੌਖੇ ਸ਼ਬਦਾਂ ਵਿੱਚ ਆਖਾਂ ਤਾਂ ਸੰਸਾਰ ਭਰ ਵਿੱਚ ਜਿਸ ਵਕਤ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਪ੍ਰਚਾਰ ਪ੍ਰਸਾਰ ਜੋਰ ਸ਼ੋਰ ਨਾਲ ਹੋ ਰਿਹਾ ਹੋਵੇ ਠੀਕ ਉਸੇ ਸਮੇਂ ਔਰੰਗਜ਼ੇਬ ਦੀ ਸੋਚ ਦਾ ਮੁੜ ਤਾਕਤ ਵਿੱਚ ਆ ਜਾਣਾ ਅਤੇ ਦੁਨੀਆਂ ਦੀ ਵੱਡੀ ਤਾਕਤ ਅਖਵਾਉਂਦੇ ਅਮਰੀਕਾ ਦਾ ਉਸ ਅੱਗੇ ਝੁਕ ਜਾਣਾ ਸਿੱਖ ਕੌਮ ਲਈ ਕੋਈ ਸੁਖਾਵਾਂ ਭਵਿੱਖ ਲੈਕੇ ਨਹੀਂ ਆਵੇਗਾ l ਅਮਰੀਕ ਸਿੰਘ ਬੱਲੋਵਾਲ