ਸਮਝੀਂ ਨਾ ਉਹ ਸੂਬਿਆ ਤੇਰੇ ਤੋਂ ਡਰਜਾਂ ਗੇ ਪਰਭਾਤ ਫੇਰੀ ਚ ਬੱਚਿਆਂ ਨੇ ਕੀਤੀ ਕਮਾਲ

ਭੋਗਪੁਰ 4 ਜਨਵਰੀ (ਸੁਖਵਿੰਦਰ ਜੰਡੀਰ) ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਚੱਲ ਰਹੀਆਂ ਪ੍ਰਭਾਤ ਫੇਰੀਆਂ ਅੱਜ ਗੁਰਦੁਆਰਾ ਗੁਰੂ ਨਾਨਕ ਯਾਦਗਾਰ ਭੋਗਪੁਰ ਦੇ ਖਜ਼ਾਨਚੀ ਸ੍ਰੀ ਹਰਜੀਤ ਸਿੰਘ ਦੇ ਗ੍ਰਹਿ ਪਰਭਾਤ ਫੇਰੀ ਪਹੁੰਚੀ ਗੁਰਬਾਣੀ ਦੀ ਖੂਬ ਵਰਖਾ ਹੋਈ ਛੋਟੇ-ਛੋਟੇ ਬੱਚੇ ਜਗਜੋਤ ਸਿੰਘ ਅਤੇ ਅਵਨੀਤ ਕੌਰ ਜੋ ਕਿ ਦੋਨੋਂ ਭੈਣ ਭਰਾ ਹਨ ਜਿਨ੍ਹਾਂ ਦੇ ਪਿਤਾ ਕਮਲਜੀਤ ਸਿੰਘ ਅਤੇ ਮਾਤਾ ਅਮਨਦੀਪ ਕੌਰ ਹਨ।ਬੱਚਿਆਂ ਨੇ ਬਹੁਤ ਹੀ ਸਚੁੱਜੇ ਢੰਗ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਦਾ ਧਾਰਮਿਕ ਗੀਤ ਸਮਝੀਂ 'ਨਾ ਓ ਸੂਬਿਆ, ਤੇਰੇ ਤੋ ਡਰਜਾਂ ਗੇ'ਗਾਇਨ ਕਰ ਕੇ ਪੇਸ਼ ਕੀਤਾ,ਇਸ ਮੌਕੇ 'ਤੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ ਗ੍ਰੰਥੀ ਸਾਹਿਬਾਨ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਗਈ ਉੱਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ, ਪ੍ਰਭਾਤ ਫੇਰੀ ਸਮੇਂ ਸ਼ਬਦ ਬੋਲ ਰਹੀ ਬੀਬੀ ਨੇ ਸ਼ਬਦ ਬੋਲਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਨਾਲ ਗੁਰਦੁਆਰੇ ਦੇ ਪ੍ਰਧਾਨ ਦਾ ਨਾਮ ਜੋੜਿਆ ਸੰਗਤਾਂ ਅਤੇ ਪ੍ਰਧਾਨ ਨੇ ਵੀ ਮੰਦ ਭਾਗਾ ਦੱਸਿਆ ਓਨਾ ਕਿਹਾ ਇਸ ਤਰ੍ਹਾਂ ਨਿਰਾਦਰ ਨਹੀਂ ਚਾਹੀਦਾ