'ਆਪ' ਤੇ ਕਾਂਗਰਸ ਦੋਵਾਂ ਨੇ ਪੰਜਾਬ ਨੂੰ ਲੁੱਟਿਆ,ਲੋਕ ਜ਼ਿਮਨੀ ਚੋਣ 'ਚ ਸਿਖਾਉਣਗੇ ਸਬਕ- ਬ੍ਰਹਮਪੁਰਾ

'ਆਪ' ਤੇ ਕਾਂਗਰਸ ਦੋਵਾਂ ਨੇ ਪੰਜਾਬ ਨੂੰ ਲੁੱਟਿਆ,ਲੋਕ ਜ਼ਿਮਨੀ ਚੋਣ 'ਚ ਸਿਖਾਉਣਗੇ ਸਬਕ- ਬ੍ਰਹਮਪੁਰਾ

ਗੋਹਲਵੜ 'ਚ ਅਕਾਲੀ ਉਮੀਦਵਾਰ ਬੀਬੀ ਰੰਧਾਵਾ ਦੇ ਹੱਕ 'ਚ ਵਰਕਰਾਂ ਦਾ ਭਾਰੀ ਇਕੱਠ


ਰਾਕੇਸ਼ ਨਈਅਰ ਚੋਹਲਾ 
ਤਰਨ ਤਾਰਨ,15 ਅਕਤੂਬਰ
ਤਰਨ ਤਾਰਨ ਜ਼ਿਮਨੀ ਚੋਣ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਆਪਣੇ ਜੱਦੀ ਪਿੰਡ ਗੋਹਲਵੜ ਵਿਖੇ ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਇੱਕ ਵੱਡੀ ਵਰਕਰ ਮੀਟਿੰਗ ਨੂੰ ਸੰਬੋਧਨ ਕੀਤਾ।ਇਸ ਮੌਕੇ ਇਕੱਠੇ ਹੋਏ ਵਰਕਰਾਂ ਦੇ ਭਾਰੀ ਜੋਸ਼ ਨੂੰ ਦੇਖਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਇਹ ਇਕੱਠ ਸਾਬਤ ਕਰਦਾ ਹੈ ਕਿ ਤਰਨ ਤਾਰਨ ਦੇ ਲੋਕ 'ਆਪ' ਅਤੇ ਕਾਂਗਰਸ ਦੀਆਂ ਲੋਕ-ਮਾਰੂ ਨੀਤੀਆਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ।ਇਸ ਮੌਕੇ ਬੋਲਦਿਆਂ ਸ.ਬ੍ਰਹਮਪੁਰਾ ਨੇ ਕਿਹਾ ਕਿ ਇੱਕ ਪਾਸੇ 'ਆਪ' ਸਰਕਾਰ ਹੈ ਜਿਸਨੇ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਅੱਜ ਪੰਜਾਬ ਦਾ ਹਰ ਵਰਗ ਦੁਖੀ ਹੈ ਅਤੇ ਦੂਜੇ ਪਾਸੇ ਕਾਂਗਰਸ ਹੈ ਜਿਸਦਾ ਇਤਿਹਾਸ ਹੀ ਪੰਜਾਬ ਅਤੇ ਪੰਥ ਵਿਰੋਧੀ ਰਿਹਾ ਹੈ।ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਇੱਕੋ ਥਾਲੀ ਦੇ ਚੱਟੇ-ਵੱਟੇ ਹਨ ਜਿੰਨ੍ਹਾਂ ਨੇ ਵਾਰੋ-ਵਾਰੀ ਪੰਜਾਬ ਨੂੰ ਲੁੱਟਿਆ ਹੈ।ਉਨ੍ਹਾਂ ਕਿਹਾ ਕਿ ਲੋਕ ਅੱਜ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਜਥੇ:ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਲੋਕ-ਪੱਖੀ ਨੀਤੀਆਂ ਨੂੰ ਯਾਦ ਕਰਦੇ ਹਨ।ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਤਰਨ ਤਾਰਨ ਦੇ ਸੂਝਵਾਨ ਵੋਟਰ ਇਸ ਜ਼ਿਮਨੀ ਚੋਣ ਵਿੱਚ ਦੋਵਾਂ ਪੰਜਾਬ-ਵਿਰੋਧੀ ਪਾਰਟੀਆਂ ਨੂੰ ਨਕਾਰ ਕੇ,ਪੰਜਾਬ ਦੀ ਅਸਲ ਹਮਦਰਦ ਪਾਰਟੀ,ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਇਤਿਹਾਸਕ ਜਿੱਤ ਦਿਵਾਉਣਗੇ।ਮੀਟਿੰਗ ਵਿੱਚ ਵਰਕਰਾਂ ਨੇ ਤਨਦੇਹੀ ਨਾਲ ਮਿਹਨਤ ਕਰਕੇ ਪਿੰਡ ਵਿੱਚੋਂ ਪਾਰਟੀ ਨੂੰ ਜਿਤਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਇੰਚਾਰਜ ਜੰਡਿਆਲਾ ਸ੍ਰ.ਸੰਦੀਪ ਸਿੰਘ ਏ.ਆਰ., ਸ੍ਰ.ਜਗਧੀਰ ਸਿੰਘ ਰਾਣਾ,ਮੈਂਬਰ ਸ੍ਰ.ਗੁਰਪ੍ਰੀਤ ਸਿੰਘ ਗੋਪੀ,ਸ੍ਰ.ਬਲਜਿੰਦਰ ਸਿੰਘ ਖਹਿਰਾ, ਸਰਪੰਚ ਸ੍ਰ.ਹਰਵਿੰਦਰ ਸਿੰਘ ਖਹਿਰਾ, ਸ੍ਰ.ਨਿਸ਼ਾਨ ਸਿੰਘ ਖਹਿਰਾ,ਨੰਬਰਦਾਰ ਸ੍ਰ.ਲਵਪਰੀਤ ਸਿੰਘ,ਸ੍ਰ.ਪਰਮਿੰਦਰ ਸਿੰਘ,ਸ੍ਰ.ਹਰਪਾਲ ਸਿੰਘ,ਸ੍ਰ.ਗੁਰਿੰਦਰ ਸਿੰਘ, ਸ੍ਰ.ਹਰਦੇਵ ਸਿੰਘ ਦੇਬਾ,ਸ੍ਰ.ਕੁਲਜੀਤ ਸਿੰਘ,ਸ੍ਰ.ਮਨਬੀਰ ਸਿੰਘ,ਮੈਂਬਰ ਸ੍ਰ.ਦਿਲਬਾਗ ਸਿੰਘ,ਸ੍ਰ.ਕਰਮਜੀਤ ਸਿੰਘ,ਸ੍ਰ.ਸ਼ਮਸ਼ੇਰ ਸਿੰਘ ਸੇਰਾ, ਸ੍ਰ.ਨਰਿੰਦਰ ਸਿੰਘ ਨਿੰਦੀ ,ਸ੍ਰ.ਗੁਰਦੇਵ ਸਿੰਘ,ਨੰਬਰਦਾਰ ਸ੍ਰ.ਹਰਦੇਵ ਸਿੰਘ ਅਤੇ ਸ੍ਰ.ਸਿਕੰਦਰ ਸਿੰਘ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.