ਹਿੰਦਸਤਾਨ ਦਾ ਖੂਨੀ ਚਿਹਰਾ ਇੱਕ ਵਾਰ ਫਿਰ ਹੋਇਆ ਨੰਗਾ !

ਹਿੰਦਸਤਾਨ ਦਾ ਖੂਨੀ ਚਿਹਰਾ ਇੱਕ ਵਾਰ ਫਿਰ ਹੋਇਆ ਨੰਗਾ  !

ਹਿੰਦਸਤਾਨ ਦਾ ਖੂਨੀ ਚਿਹਰਾ ਇੱਕ ਵਾਰ ਫਿਰ ਹੋਇਆ ਨੰਗਾ !

ਸੰਨ 1993 ਵਿੱਚ ਹੋਏ ਇੱਕ ਝੂਠੇ ਪੁਲੀਸ ਮੁਕਾਬਲੇ ਦੇ ਚੱਲਦੇ ਕੇਸ ਦੀ 1 ਅਗਸਤ 2025 ਨੂੰ ਮੁਹਾਲੀ ਦੀ ਸੀ ਬੀ ਆਈ ਅਦਾਲਤ ਨੇ 10 ਪੁਲੀਸ ਕਰਮਚਾਰੀਆਂ ਨੂੰ ਦੋਸ਼ੀ ਕਰਾਰ ਦੇ ਕੇ ਕਾਰਵਾਈ ਮੁਕੰਮਲ ਕੀਤੀ! ਏਸ ਝੂਠੇ ਪੁਲੀਸ ਮੁਕਾਬਲੇ ਵਿੱਚ ਵਿੱਚ ਇਹਨਾਂ ਦਸ ਭਾਰਤੀ ਫੋਰਸ ਅਤੇ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੇ ਸੱਤ ਨਿਰਦੋਸ਼ ਸਿੱਖਾਂ ਨੂੰ ਤਰੱਕੀਆਂ ਲੈਣ ਲਈ ਮੋਢਿਆਂ ਤੇ ਤਾਰੇ ਲਵਾਉਣ ਅਤੇ ਵਧਾਉਣ ਲਈ ਅਤੇ ਪੈਸੇ ਕਮਾਉਣ ਲਈ ਮੌਤ ਦੇ ਘਾਟ ਉੱਤਾਰ ਦਿੱਤਾ ਸੀ ! ਇਸ ਕੇਸ ਦਾ 32 ਸਾਲ ਬਾਅਦ ਫੈਸਲਾ ਹੋਇਆ ਹੈ, ਜਿਸ ਵਿੱਚ ਦਸ ਪੁਲੀਸ ਮੁਲਾਜ਼ਮਾਂ ਨੂੰ ਉੱਮਰ ਕੈਦ ਅਤੇ ਸਾਢੇ ਸਤਾਰਾਂ ਲੱਖ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਗਿਆ ! ਇੱਕ ਅਗਸਤ ਵੀਹ ਸੌ ਪੱਚੀ ਨੂੰ ਕੇਸ ਦਾ ਫੈਸਲਾ ਹੋਇਆ ਅਤੇ ਚਾਰ ਅਗਸਤ ਵੀਹ ਸੌ ਪੱਚੀ ਨੂੰ ਜਾਣੀ ਕੱਲ੍ਹ ਮੁਲਜ਼ਮਾਂ ਨੂੰ ਸਜਾ ਸੁਣਾਈ ਗਈ ! ਇਹਨਾਂ ਦਸ ਦੁਸ਼ਟਾਂ ਵਿੱਚੋਂ ਪੰਜ ਜਾਣੇ ਕੁਦਰਤੀ ਮੋਤੇ ਮਰ ਚੁੱਕੇ ਹਨ ! ਬਾਕੀ ਪੰਜ ਐਸ ਐਸ ਪੀ ਭੁਪਿੰਦਰਜੀਤ ਸਿੰਘ ਡੀ ਐਸ ਪੀ ਦਵਿੰਦਰ ਸਿੰਘ ਇੰਸਪੈਕਟਰ ਸੂਬਾ ਸਿੰਘ ਇੰਸਪੈਕਟਰ ਗੁਲਬਰਗ ਸਿੰਘ ਅਤੇ ਇੰਸਪੈਕਟਰ ਰਘਬੀਰ ਸਿੰਘ ਨੂੰ ਉੱਮਰ ਕੈਦ ਦੀ ਸਜਾ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ! ਵੈਸੇ ਤਾਂ ਅਸੀ ਇਸ ਨੂੰ ਇਨਸਾਫ ਨਹੀਂ ਕਹਿ ਸਕਦੇ , ਪਰ ਭਾਰਤ ਵਿੱਚ ਸਿੱਖਾਂ ਨੂੰ ਐਨਾ ਕੁ ਇਨਸਾਫ਼ ਮਿਲ ਜਾਣਾ ਵੀ ਕਾਫ਼ੀ ਕਿਹਾ ਜਾ ਸਕਦਾ ਹੈ ! ਇਸੇ ਸਾਲ ਵਿੱਚ ਮੇਰੀ ਜਾਣਕਾਰੀ ਮੁਤਾਬਿਕ ਇਹ ਤੀਜਾ ਜਾਂ ਚੌਥਾ ਕੇਸ ਹੈ ਜਿਸ ਵਿੱਚ ਝੂਠੇ ਪੁਲੀਸ ਮੁਕਾਬਲੇ ਵਿੱਚ ਹਿੰਦਸਤਾਨੀ ਫੋਰਸ ਦੇ ਜਲਾਦਾਂ ਨੂੰ ਇਹ ਸਜਾ ਮਿਲੀ ਹੈ ! ਇੱਕ ਮਾਤਾ ਪੱਤਰਕਾਰ ਨੂੰ ਦੱਸ ਰਹੀ ਕਿ ਜਦੋਂ ਮੇਰੇ ਘਰਵਾਲੇ ਨੂੰ ਇਹਨਾਂ ਦਰਿੰਦਿਆਂ ਨੇ ਮਾਰਿਆ ਸੀ ਉੱਦੋਂ ਮੈਂ ਗਰਭਵਤੀ ਸੀ ਬੱਚੇ ਦਾ ਜਨਮ ਬਾਅਦ ਵਿੱਚ ਹੋਇਆ! ਇਹ ਮੈਂ ਜਾਂ ਮੇਰਾ ਵਾਹਿਗੁਰੂ ਹੀ ਜਾਣਦਾ ਹੈ ਤ ਕਿ ਮੈਂ ਕਿਹਨਾਂ ਹਾਲਾਤਾਂ ਵਿੱਚ ਆਪਣੇ ਬੱਚੇ ਨੂੰ ਪਾਲਿਆ! ਜਾਹਰ ਹੈ ਕਿ ਬਾਕੀ ਛੇ ਪਰਿਵਾਰਾਂ ਉੱਤੇ ਵੀ ਇਹੀ ਕੁੱਝ ਵਾਪਰਿਆ ਹੋਵੇਗਾ! 1980 - 1990 ਦੇ ਦਹਾਕਿਆਂ ਵਿੱਚ ਪੰਜਾਬ ਨੂੰ ਇੱਕ ਬਲਦੀ ਭੱਠੀ ਬਣਾ ਦਿੱਤਾ ਗਿਆ ਸੀ ! ਦਿੱਲੀ ਸਰਕਾਰ ਅਤੇ ਭਾਰਤੀ ਏਜੰਸੀਆਂ ਦੇ ਦਫ਼ਤਰਾਂ ਵਿੱਚੋਂ ਚੱਲਦੀ ਸਿੱਖ ਕਾਤਲ ਮਸ਼ੀਨ ਨੇ ਪੰਜਾਬ ਪੁਲੀਸ ਦੀਆਂ ਬਾਗਾਂ ਖੋਹਲ ਦਿੱਤੀਆਂ ਸਨ ! ਪੰਜਾਬ ਪੁਲੀਸ ਵਾਲੇ ਜਿਹਨਾਂ ਵਿੱਚ ਜਿਆਦਾਤਰ ਗਿਣਤੀ ਵੀ ਸਿੱਖ ਪੁਲੀਸ ਵਾਲਿਆਂ ਦੀ ਹੀ ਸੀ ਆਪਣੇ ਹੀ ਸਿੱਖ ਭਰਾਵਾਂ ਅਤੇ ਬੱਚਿਆਂ ਨੂੰ ਮਾਰ ਮਾਰ ਕੇ ਤਰੱਕੀਆਂ ਕਰਦੇ ਰਹੇ ਅਤੇ ਪੈਸੇ ਕਮਾਉਂਦੇ ਰਹੇ ! ਸਿਆਣੇ ਕਹਿੰਦੇ ਹਨ ਕਿ ਕੁੱਤਾ ਜਦੋਂ ਹਲਕ ਜਾਵੇ ਤਾਂ ਉੱਹ ਆਪਣੇ ਮਾਲਕ ਦਾ ਵੀ ਲਿਹਾਜ਼ ਨਹੀਂ ਕਰਦਾ ! ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਮਰਨ ਵਾਲੇ ਵੀ ਸਿੱਖ ਅਤੇ ਮਾਰਨ ਵਾਲੇ ਵੀ ਸਿੱਖ ਤੇ ਸਿੱਖਾਂ ਦੇ ਕੱਟੜ ਦੁਸ਼ਮਣ ਬਰਾਹਮਣ ਦਾ ਕੀ ਗਿਆ ਜੀ ! ਇਹ ਕਾਤਲ ਮਸ਼ੀਨ ਤਾਂ 1947 ਤੋਂ ਚੱਲਦੀ 2025 ਤੱਕ ਪਹੁੰਚ ਗਈ ਹੈ ਅਤੇ ਅੱਗੋਂ ਵੀ ਖਾਲਿਸਤਾਨ ਬਣਨ ਤੱਕ ਚੱਲਦੀ ਰਹੇਗੀ ! ਝੂਠੇ ਪੁਲੀਸ ਮੁਕਾਬਲੇ ਸਿੱਖਾਂ ਦੇ ਅੱਜ ਵੀ ਨਿਰੰਤਰ ਜਾਰੀ ਹਨ ਅਤੇ ਅੱਗੋਂ ਵੀ ਜਾਰੀ ਰਹਿਣਗੇ ਜਿੰਨਾ ਚਿਰ ਸਿੱਖ ਬਰਾਹਮਣ ਦੇ ਜੂਲ਼ੇ ਥੱਲੇ ਹਨ ! ਹੂਣ ਸੀਗੇ ਤਾਂ ਭਾਈ ਲਾਭ ਸਿੰਘ ਜੀ ਭਾਈ ਧੰਨਾਂ ਸਿੰਘ ਸਿਪਾਹੀ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਭਾਈ ਦਿਲਾਵਰ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਪੁਲੀਸ ਵਾਲੇ ਹੀ ਪਰ ਉੱਹਨਾਂ ਦੀ ਜਮੀਰ ਜਾਗਦੀ ਸੀ ਅਤੇ ਸਿੱਖਾਂ ਨੂੰ ਮਾਰਨ ਵਾਲਿਆਂ ਦੀ ਜਮੀਰ ਮਰ ਗਈ ਸੀ ਫਰਕ ਇੰਨਾ ਹੀ ਹੈ! ਹੈਗੇ ਸਨ ਹੋਰ ਵੀ ਬਹੁਤ ਜਾਗਦੀਆਂ ਜਮੀਰਾਂ ਵਾਲੇ ਪੁਲੀਸ ਵਾਲੇ ਜਿਨ੍ਹਾਂ ਨੇ ਬਹੁਤ ਮਦਦ ਕੀਤੀ ਖਾੜਕੂ ਵੀਰਾਂ ਦੀ ! ਇਹ ਇੱਕ ਜੰਗ ਸੀ ਹਿੰਦ ਪੰਜਾਬ ਦਾ , ਮਰੀਆਂ ਜਮੀਰਾਂ ਵਾਲੇ ਹਿੰਦੋਸਤਾਨ ਵਲੋਂ ਲੜੇ ਅਤੇ ਜਿਊਂਦੀਆਂ ਜਮੀਰਾਂ ਵਾਲੇ ਪੰਜਾਬ ਵਲੋਂ ਖਾਲਿਸਤਾਨ ਵਲੋਂ ਲੜੇ ! ਬਖਸ਼ਿਆ ਤਾਂ ਇਹਨਾਂ ਦਰਿੰਦਿਆਂ ਨੇ ਹਿੰਦੂਆਂ ਮੁਸਲਮਾਨਾਂ ਇਸਾਈਆਂ ਅਤੇ ਹੋਰ ਘੱਟ ਗਿਣਤੀਆਂ ਨੂੰ ਵੀ ਨਹੀਂ, ਬੱਸ ਖਤਰਨਾਕ ਅੱਤਵਾਦੀ ਕਹਿ ਕੇ ਗੋਲੀਆਂ ਮਾਰ ਦਿਓ ਤੇ ਸਟਾਰ ਅਤੇ ਇਨਾਮ ਲੈ ਲਓ ! ਇਹ ਜੰਗ ਪੰਦਰਾਂ ਸਤਾਰਾਂ ਸਾਲ ਚੱਲੀ ਹੈ ਜੀ 1978 ਤੋਂ 1995 ਤੱਕ, ਇਸ ਦਾ ਵਿਸ਼ਲੇਸ਼ਣ ਇੱਕ ਲੇਖ ਜਾਂ ਇੱਕ ਕਿਤਾਬ ਜਾਂ ਕੁੱਝ ਕੁ ਕਿਤਾਬਾਂ ਵਿੱਚ ਨਹੀਂ ਕੀਤਾ ਜਾ ਸਕਦਾ , ਜਾਂ ਕੁੱਝ ਬੰਦੇ ਨਹੀਂ ਕਰ ਸਕਦੇ! ਇਸ ਉੱਪਰ ਬਹੁਤ ਕੁੱਝ ਕਰਨ ਦੀ ਹਾਲੇ ਵੀ ਜਰੂਰਤ ਹੈ ! ਇਹ ਤਾਂ ਸਾਡੇ ਭਰਾਵਾਂ ਅਤੇ ਭੈਣਾਂ ਭਾਈ ਬਲਜੀਤ ਸਿੰਘ ਜੀ ਖਾਲਸਾ ਬੀਬੀ ਸੰਦੀਪ ਕੌਰ ਜੀ ਭਾਈ ਸਰਬਜੀਤ ਸਿੱਘ ਘੁਮਾਣ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਭਾਈ ਰਣਜੀਤ ਸਿੰਘ ਜੀ ਫਤਹਿਨਾਮਾ ਸਰਦਾਰ ਅਜਮੇਰ ਸਿੰਘ ਦਲਬੀਰ ਸਿੰਘ ਪੱਤਰਕਾਰ ਭਾਈ ਨਾਰਾਇਣ ਸਿੰਘ ਚੌੜਾ ਭਾਈ ਦਲਜੀਤ ਸਿੰਘ ਬਿਟੂ ਅਤੇ ਕੁੱਝ ਹੋਰ ਸਿੰਘਾਂ ਸਿੰਘਣੀਆਂ ਨੇ ਮੌਜੂਦਾ ਇਤਿਹਾਸ ਲਿਖ ਕੇ ਖੂਨੀ ਹਿੰਦੋਸਤਾਨ ਦਾ ਬੂਥਾ ਭੰਨਿਆਂ ਹੈ ! ਬਾਕੀ ਭਾਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਵੀ ਇਸੇ ਗੱਲ ਉੱਤੇ ਜੋਰ ਦਿੱਤਾ ਸੀ ਕਿ ਅਸੀਂ ਸਿੱਖ ਹਿੰਦੋਸਤਾਨ ਵਿੱਚ ਗੁਲਾਮ ਹਾਂ ਅਤੇ ਹਰ ਹੀਲੇ ਆਜ਼ਾਦ ਹੋਣਾ ਹੈ ! ਪਹਿਲਾਂ ਅਸੀਂ ਟੋਪੀ ਆਜ਼ਾਦ ਕਰਵਾਈ ਸੀ ਹੁਣ ਅਸੀਂ ਪੱਗ ਜਾਣੀ ਦਸਤਾਰ ਆਜ਼ਾਦ ਕਰਵਾਉਣੀ ਹੈ! ਅਤੇ ਸਾਡਾ ਵੀ ਸਾਰੀ ਸਿੱਖ ਕੌਮ ਨੂੰ ਏਹੀ ਹੋਕਾ ਹੈ ਭਾਈ ਡਰ ਅਤੇ ਗੁਲਾਮੀ ਨੂੰ ਦਿਲਾਂ ਦਿਮਾਗ਼ਾਂ ਵਿੱਚੋਂ ਕੱਢ ਦਿਓ ! ਅੱਜ ਅਮਰੀਕਾ ਇੰਗਲੈਂਡ ਯੂਰਪੀਅਨ ਵਰਗੀਆਂ ਤਾਕਤਾਂ ਸਿੱਖਾਂ ਦੀ ਖਾਲਿਸਤਾਨ ਦੀ ਪਿੱਠ ਉੱਪਰ ਖੜ੍ਹ ਗਈਆਂ ਹਨ ! ਅਸੀਂ ਵਿਦੇਸ਼ਾਂ ਵਿੱਚ ਬੈਠ ਕੇ ਵੀ ਦਿਨ ਰਾਤ ਇੱਕ ਕੀਤਾ ਹੋਇਆ ਹੈ ! ਮਰਨ ਅਤੇ ਜੇਹਲ ਤੋਂ ਸਾਨੂੰ ਬਿਲਕੁੱਲ ਵੀ ਡਰ ਨਹੀਂ ਲੱਗਦਾ! ਅਸੀਂ ਤਾਂ ਮਰ ਕੇ ਜਿੰਦਾ ਹੋਏ ਸੀ ਅਤੇ ਉੱਜੜ ਕੇ ਵਸੇ ਸੀ ! ਗੋਲੀਆਂ ਕੰਨਾਂ ਲੱਤਾਂ ਦੇ ਕੋਲ ਦੀ ਲੰਘ ਲੁੰਘ ਗਈਆਂ ਸਨ ! ਤਸ਼ੱਦਦ ਝੱਲੇ ਜੇਹਲ ਕੱਟੀ ਪਰ ਸ਼ਾਇਦ ਆਹ ਸਮਾਂ ਵੇਖਣਾਂ ਸਾਡੀ ਕਿਸਮਤ ਵਿੱਚ ਲਿਖਿਆ ਹੋਇਆ ਸੀ ਤਾਂ ਹੀ ਬਚ ਗਏ ਸੀ ਜਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਚਾ ਲਏ ਲੀ ? ਬਾਕੀ ਇਹੋ ਜਿਹੇ ਹਜ਼ਾਰਾਂ ਝੂਠੇ ਪੁਲੀਸ ਮੁਕਾਬਲਿਆਂ ਦਾ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਬੱਚੀਆਂ ਧੀਆਂ ਭੈਣਾਂ ਅਤੇ ਮਾਵਾਂ ਦੇ ਹੋਏ ਬਲਾਤਕਾਰਾਂ ਦਾ ਸਿੱਖਾਂ ਦੇ ਗਲਾਂ ਵਿੱਚ ਪਾਏ ਟਾਇਰਾਂ ਦਾ ਲੱਥੀਆਂ ਪੱਗਾਂ ਦਾ ਸਾੜੇ ਗਏ ਗੁਰਦੁਆਰਿਆਂ ਦਾ ਸਾੜੀਆਂ ਗਈਆਂ ਜਾਇਦਾਦਾਂ ਸਾਈਕਲਾਂ ਮੋਟਰਸਾਈਕਲਾਂ ਕਾਰਾਂ ਟਰੱਕਾਂ ਦਾ ਸਾੜੇ ਅਤੇ ਝਾਹੇ ਗਏ ਗੁਰਧਾਮਾਂ ਦਾ ਹਿਸਾਬ ਹਾਲੇ ਹਿੰਦੋਸਤਾਨ ਨਾਲ ਕਰਨਾ ਬਾਕੀ ਹੈ ! ਇਹ ਹਿਸਾਬ ਆਤਮਾ ਨੂੰ ਬਲਵਾਨ ਕਰਕੇ ਹੀ ਲਿਆ ਜਾਣਾ , ਆਤਮਾ ਬਲਵਾਨ ਗੁਰੂ ਵਾਲੇ ਬਣ ਕੇ ਬਾਣੀ ਅਤੇ ਇਤਿਹਾਸ ਨੂੰ ਪੜ੍ਹ ਕੇ ਅਤੇ ਉੱਸ ਉੱਤੇ ਚੱਲ ਕੇ ਹੀ ਹੋਣੀ ਹੈ ਜੀ ! ਭੁੱਲਾਂ ਚੁੱਕਾਂ ਦੀ ਮੁਆਫ਼ੀ ਖੁਦ ਹੀ ਬਖਸ਼ ਦਿਆ ਕਰੋ !


               ਹਰਪ੍ਰੀਤ ਸਿੰਘ ਪੰਮਾ ਆਜ਼ਾਦ ਅਸਟਰੀਆ !

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.