ਮੁਲਜਮਾਂ/ਪੈਨਸ਼ਨਰਾਂ ਦਾ18%ਡੀ ਏ ਨਹੀਂ ਤਾਂ2027 ਦੀਆਂ ਵੋਟਾਂ ਵੀ ਨਹੀਂ -ਅਵਤਾਰ ਸਿੰਘ ਬਮਰਾਹ
- ਰਾਸ਼ਟਰੀ
- (Asia/Kolkata)
ਟਾਂਗਰਾ -ਸੁਰਜੀਤ ਸਿੰਘ ਖਾਲਸਾ
ਪੈਨਸ਼ਨ ਵੈਲਫੇਅਰ ਫੈਡਰੇਸ਼ਨ ਪਾਵਰ ਕਾਮ /ਟਰਾਂਸਕੋ ਦੀ ਮਹੀਨਾਵਾਰ ਮੀਟਿੰਗ ਸਰਕਲ ਦਫਤਰ ਹਾਲਵਿਖੇ ਸਰਕਲ ਪ੍ਰਧਾਨ ਇੰਜੀਨੀਅਰ ਅਵਤਾਰ ਸਿੰਘ ਬਮਰਾਹ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੇ ਪੈਨਸ਼ਨਰ /ਮੁਲਾਜ਼ਮ ਵਿਰੋਧੀ ਵਤੀਰੇ ਦੀ ਡਟ ਕੇ ਨਿਖੇਦੀ ਕੀਤੀ ਗਈ ਅਤੇ ਜਿਹੜੇ ਪੈਨਸ਼ਨਰਾਂ ਦੇ ਛੇਵੇਂ ਪੇ ਕਮਿਸ਼ਨ ਦੇ ਏਰੀਅਰ ਨਹੀਂ ਸੀ ਉਹਨਾਂ ਦੇ ਖਾਤੇ ਵਿਚ ਪਏ ਉਸਦੇ ਬਾਰੇ ਵੀ ਲੇਖਾਕਾਰ ਸਿਟੀ ਸਰਕਲ ਦੇ ਧਿਆਨ ਵਿੱਚ ਲਿਆਂਦਾ ਗਿਆ। ਸਰਕਲ ਪ੍ਰਧਾਨ ਇੰਜੀਨੀਅਰ ਅਵਤਾਰ ਸਿੰਘ ਬਮਰਾਹ ਨੇ ਭਰਵੇ ਇਕੱਠ ਨੂੰ ਸੰਬੋਧਨ ਕਰਦੇ ਆਖਿਆ ਕਿ ਪੰਜਾਬ ਸਰਕਾਰ ਬੜੇ ਜ਼ੋਰ ਦੇ ਨਾਲ ਪੈਨਸ਼ਨਰਾ/ ਮੁਲਾਜ਼ਮਾਂ ਦੇ ਹੱਕਾਂ ਨੂੰ ਖਤਮ ਕਰਨ ਦੇ ਲਈ ਬੜੇ ਹੀ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ ,ਜੋ ਮੰਗਾਂ ਬਹੁਤ ਸੰਘਰਸਾ ਕਰਕੇ ਅਸਾਂ ਪ੍ਰਾਪਤ ਕੀਤੀਆਂ ਸਨ ਪਰ ਸਰਕਾਰ 18% ਡੀਏ ਦੇਣ ਦੀ ਬਜਾਏ ਹਾਈ ਕੋਰਟ ਦੇ ਵਿੱਚ ਐਲ ਓ ਪੀ ਪਾ ਕੇ ਡੀਏ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਸੀਲ ਬੰਦ ਰਿਪੋਰਟ ਚ ਸਨਸਨੀ ਖੇ਼ਜਖੁਲਾਸੇ ਕੀਤੇ ਹਨ ਜੋ ਕਿ ਪੈਨਸ਼ਨਾਂ ਦੇ ਖਿਲਾਫ ਜਾਂਦੇ ਹਨ। ਆਖਰ ਸਰਕਾਰ ਨੇ ਹੁਣ ਪੰਜਾਬ ਦੇ ਸੀਨੀਅਰ ਵਕੀਲ ਪਟਵਾਲੀਆ ਸਾਹਿਬ ਨੂੰ ਮੁਲਾਜ਼ਮ /ਪੈਨਸ਼ਨਰਾਂ ਦੇ ਖਿਲਾਫ ਖੜਾ ਕਰ ਦਿੱਤਾ ਤਾਂ ਕਿ ਸਰਕਾਰ ਇਹਨਾਂ ਦੇ ਹੱਕ ਰੋਕ ਕੇ ਆਪਣੀ ਵੋਟ ਖਰੀਦਣ ਬਾਰੇ ਜੁਗਾੜ ਸ਼ੁਰੂ ਕਰੇ ,ਮਹਿੰਗਾਈ ਭੱਤਾ ਵਰਗੀ ਬੁਨਿਆਦੀ ਸਹੂਲਤ ਵੀ ਸੰਵਿਧਾਨ ਦੇ ਖਿਲਾਫ ਰੋਕੀ ਗਈ, ਕੋਰਟ ਵਿੱਚ ਬਾਰ-ਬਾਰ ਜਾ ਕੇ ਮੁਲਾਜ਼ਮਾ /ਪੈਨਸ਼ਨਰਾ ਦੇ ਖਿਲਾਫ ਖੜਨਾ ਇਹੀ ਵਾਹਦਾ ਕੀਤਾ ਬਦਲਾਵ ਹੈ! ਹੁਣ ਕੇਸ ਪੰਜਾਬ ਦੇ ਸੀਨੀਅਰ ਵਕੀਲ ਪਟਵਾਲੀਆ ਸਾਹਿਬ ਨੂੰ ਸਪੁਰਦ ਕੀਤਾ ਗਿਆ ਹੈ -ਤਾਂ ਜੋ ਪੈਨਸ਼ਨਰਾਂ ਨੂੰ ਕਿਸੇ ਵੀ ਤਰ੍ਹਾਂ ਰਾਹਤ ਨਾ ਮਿਲ ਸਕੇ ! ਇੰਜੀਨੀਅਰ ਅਵਤਾਰ ਸਿੰਘ ਬਮਰਾਹ ਅਤੇ ਨਿਰੰਕਾਰ ਸਿੰਘ ਨੇ ਕਿਹਾ ਕਿ ਸਮੁੱਚੀ ਲੀਡਰਸ਼ਿਪ ਅਤੇ ਸਹਿਰੀ ਹਲਕਾ ਅੰਮ੍ਰਿਤਸਰ ਦੇ ਸਮੁੱਚੇ ਪੈਨਸ਼ਨਰਾਂ ਨੇ ਇਹ ਪ੍ਰਣ ਕੀਤਾ ਹੈ ਕਿ ਅਗਰ ਪੰਜਾਬ ਸਰਕਾਰ18%ਡੀਏ ਨਹੀਂ ਦਿੰਦੀ ਤਾਂ 2027 ਕੋਈ ਵੀ ਪੈਨਸ਼ਨਰ ਅਤੇ ਮੁਲਾਜ਼ਮ ਆਮ ਆਦਮੀ ਸਰਕਾਰ ਨੂੰ ਵੋਟ ਨਹੀਂ ਪਾਵੇਗਾ ਅਤੇ ਸੂਬਾ ਕਮੇਟੀ ਦੇ ਹੁਕਮਾ ਅਨੁਸਾਰ ਦਿਨ ਪ੍ਰਤੀ ਦਿਨ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਅਖੀਰ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਗਈ
Leave a Reply