ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨਾਰਾਜ਼ ਕਰਨਾ ਸਰਕਾਰ ਨੂੰ ਮਹਿੰਗਾ ਪਵੇਗਾ -: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ
- ਰਾਜਨੀਤੀ
- (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਲਾਮਿਸਾਲ ਇਕੱਠ ਉਹਨਾਂ ਦੇ ਗ਼ੁੱਸੇ ਅਤੇ ਜੋਸ਼ ਦੀ ਝਲਕ ਸਾਫ਼ ਨਜ਼ਰ ਆਈ।
ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੈਨਸ਼ਨਰਜ਼ ਮਹਾਸੰਘ ਦੇ ਮੈਂਬਰ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮਾੜੇ ਪ੍ਰਬੰਧਾਂ ਕਾਰਨ ਸਰਕਾਰ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਬਜ਼ਟ ਦਾ ਬਹਾਨਾ ਬਣਾ ਕੇ ਉਹਨਾਂ ਦੇ ਬਣਦੇ ਬਕਾਏ ਦੇਣ ਤੋਂ ਇਨਕਾਰੀ ਹੈ। ਮਾਨਯੋਗ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਡੀ ਏ ਦਾ ਬਕਾਇਆ ਨਹੀਂ ਦਿਤਾ ਜਾ ਰਿਹਾ। ਆਪਣੇ ਸੰਬੋਧਨ ਵਿੱਚ ਮਹਾਸੰਘ ਦੇ ਮੀਤ ਪ੍ਰਧਾਨ ਇੰਜ ਜਤਿੰਦਰ ਲਖਨਪਾਲ ਨੇ ਕਿਹਾ ਕਿ ਆਪਣੇ ਹੱਕ ਲੈਣ ਲਈ ਜੇਕਰ ਸਾਨੂੰ ਸੜਕਾਂ ਤੇ ਵੀ ਆਉਂਦਾ ਪੈਂਦਾ ਹੈ ਤਾਂ ਅਸੀਂ ਇਸ ਤੋਂ ਵੀ ਗੁਰੇਜ਼ ਨਹੀਂ ਕਰਾਂਗੇ। ਇਸ ਇਕੱਠ ਵਿੱਚ ਆਪਣੇ ਕਾਫਲੇ ਨਾਲ ਇੰਜ ਦੇਵ ਪ੍ਰਕਾਸ਼ ਸਹੋਤਾ, ਸੁਲੱਖਣ ਸਿੰਘ ਨਾਗ ਜ਼ਿਲ੍ਹਾ ਜਰਨਲ ਸਕੱਤਰ, ਇੰਜ ਰਾਮ ਸਿੰਘ,ਬੱਬਾ ਸਿੰਘ ਨਾਗ, ਇੰਜ ਨਵਲ ਕਿਸ਼ੋਰ ਸ਼ਰਮਾ ਅਤੇ ਹੋਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.
Leave a Reply