ਪੰਜਾਬੀ ਯੂਨੀਵਰਸਿਟੀ ’ਚ ਫੀਸ ਵਾਧੇ ਖ਼ਿਲਾਫ਼ ਰੋਸ ਮਾਰਚ, PSU (ਲਲਕਾਰ), SFS, AISA, ਡਾਇਲੈਕਟਿਕਾ ਤੇ ਦਿਸ਼ਾ ਵੱਲੋਂ ਸ਼ਮੂਲੀਅਤ

ਪੰਜਾਬੀ ਯੂਨੀਵਰਸਿਟੀ ’ਚ ਫੀਸ ਵਾਧੇ ਖ਼ਿਲਾਫ਼ ਰੋਸ ਮਾਰਚ, PSU (ਲਲਕਾਰ), SFS, AISA, ਡਾਇਲੈਕਟਿਕਾ ਤੇ ਦਿਸ਼ਾ ਵੱਲੋਂ ਸ਼ਮੂਲੀਅਤ

ਵਿਦਿਆਰਥਣਾਂ ਨਾਲ਼ ਮਰਦ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਬਦਸਲੂਕ, ਵਿਦਿਆਰਥੀਆਂ ਨੇ ਬੈਰੀਕੇਡਾਂ ਪੁੱਟ ਕੇ ਵੀਸੀ ਦੇ ਘਰ ਤੱਕ ਕੱਢਿਆ ਰੋਸ ਮਾਰਚ, ਪ੍ਰਸ਼ਾਸਨ ਨੂੰ ਮੁਆਫੀ ਮੰਗਣ ਲਈ ਕੀਤਾ ਮਜਬੂਰ…

ਚੰਡੀਗੜ੍ਹ 19 ਅਗਸਤ (ਮੰਗਤ ਸਿੰਘ ਸੈਦਪੁਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋਂ ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਾਰਚ ਕੱਢ ਰਹੇ ਵਿਦਿਆਰਥੀਆਂ ਨਾਲ਼ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਰੋਸ ਮੁਜਾਹਰਾ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਫੀਸਾਂ ਵਿੱਚ ਬੇਤਹਾਸ਼ਾ ਵਾਧੇ ਵਾਪਸ ਕਰਾਉਣ ਅਤੇ ਵਿਦਿਆਰਥੀਆਂ ਦੀਆਂ ਹੋਰ ਬੁਨਿਆਦੀ ਮੰਗਾਂ ਮਨਵਾਉਣ ਲਈ 12 ਅਗਸਤ ਤੋਂ ਪੱਕਾ ਧਾਰਨਾ ਲਗਾ ਕੇ ਸੰਘਰਸ਼ ਕਰ ਰਹੇ ਹਨ। 18 ਅਗਸਤ ਨੂੰ ਕੱਢੇ ਗਏ ਮਾਰਚ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਦਿਆਂ ਪ੍ਰਸ਼ਾਸਨ ਨੇ ਪੰਜਾਬ ਪੁਲਿਸ ਨੂੰ ਯੂਨੀਵਰਸਿਟੀ ਵਿੱਚ ਬੁਲਾਇਆ ਅਤੇ ਮਾਰਚ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਵਿਦਿਆਰਥੀ ਪੁਲਿਸ ਦੇ ਬੈਰੀਕੇਡਾਂ ਨੂੰ ਪੁੱਟ ਕੇ ਮਾਰਚ ਜਾਰੀ ਰੱਖਣ ਲਈ ਅੱਗੇ ਵਧੇ ਤਾਂ ਪੁਲਸ ਨੇ ਬੇਸ਼ਰਮੀ ਨਾਲ਼ ਵਿਦਿਆਰਥੀਆਂ ਨਾਲ਼ ਖਿੱਚ-ਧੂਹ ਕੀਤੀ। ਮੌਕੇ ਤੇ ਕੋਈ ਮਹਿਲਾ ਪੁਲਸ ਕਰਮੀ ਮੌਜੂਦ ਨਹੀਂ ਸੀ। ਵਿਦਿਆਰਥਣਾਂ ਨਾਲ਼ ਮਰਦ ਪੁਲਿਸ ਕਰਮੀਆਂ ਵੱਲੋਂ ਬਦਸਲੂਕੀ ਕੀਤੀ। ਪਰ ਵਿਦਿਆਰਥੀਆਂ ਨੇ ਮਾਰਚ ਜਾਰੀ ਰੱਖਦਿਆਂ ਬੈਰੀਕੇਡਾਂ ਨੂੰ ਪੁੱਟਿਆ ਅਤੇ ਵੀਸੀ ਦੇ ਘਰ ਤੱਕ ਮਾਰਚ ਕੱਢਿਆ। ਜਿੱਥੇ ਵਿਦਿਆਰਥੀਆਂ ਦੇ ਰੋਹ ਨੇ ਪ੍ਰਸ਼ਾਸਨ ਨੂੰ ਮੁਆਫੀ ਮੰਗਣ ਲਈ ਮਜਬੂਰ ਕੀਤਾ। ਪਰ ਅਜੇ ਫੀਸਾਂ ਦੇ ਵਾਧੇ ਵਾਪਸ ਲੈਣ ਅਤੇ ਵਿਦਿਆਰਥੀਆਂ ਨੂੰ ਬੁਨਿਆਦੀ ਸਹੂਲਤਾਂ ਮੁਹਈਆ ਕਰਾਉਣ ਵਿੱਚ ਬੇਹੱਦ ਘਾਟ ਹੈ, ਜਿਸ ਨੂੰ ਪ੍ਰਸ਼ਾਸਨ ਪੂਰਨ ਲਈ ਤਿਆਰ ਨਹੀਂ। ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੂੰ ਡਰਾਉਣ ਧਮਕਾਉਣ ਲਈ ਪੁਲਸ ਨੂੰ ਮੂਹਰੇ ਕਰਦੀਆਂ ਸਰਕਾਰਾਂ ਅੱਜ ਵਿਦਿਆਰਥੀਆਂ ਨੂੰ ਇਹਨਾਂ ਡਰਾਵਿਆਂ ਨਾਲ਼ ਰੋਕਣ ਵਿੱਚ ਨਾਕਾਮ ਸਾਬਤ ਹੋ ਰਹੀਆਂ ਹਨ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆ ਵੱਲੋਂ ਬਣਾਏ ਗਏ 'ਫੀਸ ਵਾਧੇ ਵਿਰੋਧੀ ਫਰੰਟ' ਨੇ ਪੁਲਿਸ ਦੇ ਜਬਰ ਦਾ ਵਿਰੋਧ ਕਰਦਿਆਂ ਆਪਣੀਆਂ ਮੰਗਾਂ ਲਈ ਅੰਤਮ ਪੜਾਅ ਤੱਕ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕੀਤਾ ਹੈ। ਪੀਐੱਸਯੂ(ਲਲਕਾਰ), ਐਸਐਫਐਸ, ਆਇਸਾ ਡਾਇਲੈਕਟਿਕਾ ਸਟੂਡੈਂਟਸ ਐਸੋਸੀਏਸ਼ਨ ਅਤੇ ਦਿਸ਼ਾ ਸਟੂਡੈਂਟਸ ਆਰਗੇਨਾਈਜ਼ੇਸ਼ਨ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਇਸ ਰੋਸ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.