ਰਾਜ ਸਰਕਾਰਾਂ ਅਤੇ ਪਾਰਲੀਮੈਂਟ ਵਿੱਚ ਬਿਨਾਂ ਬਹਿਸ ਬਿਂਲ ਪਾਸ ਹੋਣੇ ਮੰਦ ਭਾਗਾ--: ਇੰਜ ਸ਼ੇਰਗਿੱਲ
- ਰਾਜਨੀਤੀ
- 12 Aug, 2026 12:19 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਭਾਰਤ ਦੇ ਵੱਖ ਸੂਬਿਆਂ ਵਿਚ ਰਾਜ ਕਰ ਰਹੀਆਂ ਪਾਰਟੀਆ ਵਲੋਂ ਵਿਰੋਧੀ ਧਿਰਾਂ ਦੇ ਨੁਮਾਇੰਦਿਆਂ ਨੂੰ ਅਣਗੌਲਿਆਂ ਕਰਕੇ ਬਿਨਾਂ ਵਿਚਾਰ ਚਰਚਾ ਕਰਨ ਦੇ ਇਕ ਦਿਨ ਵਿੱਚ ਕਈ ਕਈ ਬਿੱਲ ਪਾਸ ਕਰ ਦਿੱਤੇ ਜਾਂਦੇ ਹਨ।
ਇਹ ਵਤੀਰਾ ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਵਾਪਰ ਰਿਹਾ ਹੈ। ਰਾਜ ਕਰੇਂਦੀਆਂ ਧਿਰਾਂ ਤਾਨਾਸ਼ਾਹੀ ਵਾਲਾਂ ਵਤੀਰਾ ਅਪਣਾ ਰਹੀਆਂ ਹਨ। ਲੋਕਾਂ ਵਲੋਂ ਚੁਣਕੇ ਭੇਜੇ ਨੁਮਾਇੰਦਿਆਂ ਨੂੰ ਬਿਨਾਂ ਸੁਣੇ ਕਨੂੰਨ ਬਣਾ ਦੇਣੇ ਮੰਦ ਭਾਗਾ ਰੁਝਾਨ ਹੈ। ਅਧਿਕਾਰ ਸੰਘਰਸ਼ ਪਾਰਟੀ ਸੱਤਾ ਤੇ ਕਾਬਜ਼ ਧਿਰਾਂ ਦੇ ਅਜਿਹੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਲੋਕਾਂ ਦੇ ਹਿੱਤ ਵਿੱਚ ਕਨੂੰਨ ਬਣਾਉਂਦੇ ਸਮੇਂ ਸਾਰੇ ਹੀ ਚੁਣੇ ਹੋਏ ਆਗੂਆਂ ਨੂੰ ਜ਼ਰੂਰ ਸੁਣ ਲੈਣਾ ਚਾਹੀਦਾ ਹੈ। ਇਹ ਤਾਨਾਸ਼ਾਹੀ ਅਤੇ ਧੱਕੇਸ਼ਾਹੀ ਵਾਲਾ ਵਤੀਰਾ ਕਦੇ ਵੀ ਦੇਸ਼ ਅਤੇ ਸਮਾਜ ਦੇ ਹਿੱਤ ਵਿੱਚ ਨਹੀਂ ਹੈ। ਕਈ ਵਾਰ ਕਾਹਲ ਵਿੱਚ ਪਾਸ ਕੀਤੇ ਕਨੂੰਨ ਲੋਕਾਂ ਦੀਆਂ ਲੋੜਾਂ ਅਨੁਸਾਰ ਪੂਰੇ ਨਹੀਂ ਉਤਰਦੇ ਜਾਂ ਉਹ ਆਪਣੇ ਨਿਜੀ/ਸਰਮਾਏਦਾਰ ਲੋਕਾਂ ਨੂੰ ਫਾਇਦਾ ਪਹੁਚਾਉਣ ਲਈ ਬਣਾਏ ਜਾਂਦੇ ਹਨ, ਅਫ਼ਸਰਸ਼ਾਹੀ ਇਹਨਾਂ ਵਿਚਲੀਆਂ ਕਮੀਆਂ ਦਾ ਨਜਾਇਜ਼ ਫਾਇਦਾ ਉਠਾਉਂਦੀ ਹੈ।
Leave a Reply