ਮੋਦੀ ਸਰਕਾਰ ਦੀਆਂ ਸਹੂਲਤਾਂ ਬਿਨਾਂ ਭੇਦਭਾਵ ਘਰ ਘਰ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਹਨ ਉਪਰਾਲੇ– ਹਰਜੀਤ ਸੰਧੂ
- ਰਾਜਨੀਤੀ
- (Asia/Kolkata)
ਪਿੰਡ ਪੰਡੋਰੀ ਸਿੱਧਵਾਂ ਵਿਖੇ ਵਿਸ਼ੇਸ਼ ਅਭਿਆਨ ਤਹਿਤ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੈਂਪ ਆਯੋਜਿਤ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,12 ਅਗਸਤ
ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਸ ਦੀ ਅਗਵਾਈ ਕਾਮਯਾਬ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਰ ਰਹੇ ਹਨ ਵੱਲੋਂ ਦੇਸ਼ ਦੇ ਹਰ ਕੋਨੇ ਵਿੱਚ ਬਿਨਾਂ ਭੇਦਭਾਵ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਪੰਡੋਰੀ ਸਿੱਧਵਾਂ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਨੌਜਵਾਨ ਪਾਰਟੀ ਆਗੂ ਕਨਵਰਦੀਪ ਸਿੰਘ ਦੇ ਗ੍ਰਹਿ ਵਿਖੇ ਉਨਾਂ ਦੀ ਸਮੁੱਚੀ ਟੀਮ ਦੇ ਉੱਦਮਾਂ ਸਦਕਾ ਮੋਦੀ ਸਰਕਾਰ ਵਿਸ਼ੇਸ਼ ਅਭਿਆਨ ਤਹਿਤ ਆਨਲਾਈਨ ਸਕੀਮਾਂ ਦਾ ਕੈਂਪ ਲਗਾਇਆ ਗਿਆ ਅਤੇ ਮੌਕੇ 'ਤੇ ਹੀ ਸਹੂਲਤਾਂ ਨਾਲ ਸੰਬੰਧਤ ਕਾਰਡ ਵੀ ਬਣਾ ਕੇ ਦਿੱਤੇ ਗਏ। ਜਿਸ ਨਾਲ ਚਿਰਾਂ ਤੋਂ ਨਿਰਾਸ਼ ਲੋਕ ਮੋਦੀ ਸਰਕਾਰ ਦੀਆਂ ਸਕੀਮਾਂ ਤੋਂ ਖੁਸ਼ ਅਤੇ ਪ੍ਰਭਾਵਿਤ ਹੋਏ।ਇਸ ਮੌਕੇ 'ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹਮੇਸ਼ਾਂ ਹੀ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਧੋਖਾ ਦਿੱਤਾ ਅਤੇ ਵਿਸ਼ਵਾਸ਼ਘਾਤ ਕਰਨ ਤੋਂ ਇਲਾਵਾ ਪੰਜਾਬੀਆਂ ਨੂੰ ਕੁਝ ਨਹੀਂ ਦਿੱਤਾ ਇਸ ਕਰਕੇ ਲੋਕ ਇਨਾਂ ਸਾਰੀਆਂ ਰਵਾਇਤੀ ਪਾਰਟੀਆਂ ਦੀਆਂ ਲੂੰਬੜਚਾਲਾਂ ਸਮਝ ਚੁੱਕੇ ਹਨ ਅਤੇ ਹੁਣ ਭਾਰਤੀ ਜਨਤਾ ਪਾਰਟੀ ਉੱਪਰ ਹੀ ਆਸ ਦੀ ਕਿਰਨ ਬਣਦੀ ਦੇਖ ਰਹੇ ਹਨ,ਪਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਿਨਾਂ ਭੇਦਭਾਵ ਲੋਕਾਂ ਤੱਕ ਸਹੂਲਤਾਂ ਪਹੁੰਚਾੳ ਲਈ ਜੋ ਸੁਪਨਾ ਲਿਆ ਹੈ ਉਸ ਨੂੰ ਪੂਰਾ ਕਰਨ ਲਈ ਸਾਨੂੰ ਵੀ ਭਾਜਪਾ ਨੂੰ ਸਤਿਕਾਰ ਅਤੇ ਬਹੁਮਤ ਦੇਣਾ ਜਰੂਰੀ ਹੈ,ਤਾਂ ਹੀ ਪੰਜਾਬ ਦੀ ਸੱਤਾ 'ਤੇ ਭਾਜਪਾ ਬੈਠ ਕੇ ਪੰਜਾਬੀਆਂ ਲਈ ਇਤਿਹਾਸਕ ਮੀਲ ਪੱਥਰ ਸਥਾਪਿਤ ਕਰੇਗੀ ਕਿਉਂਕਿ ਇਹ ਬਿਲਕੁਲ ਸੱਚ ਹੈ ਕਿ ਪੰਜਾਬ ਦਾ ਭਵਿੱਖ ਸਿਰਫ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ।ਉਨਾਂ ਕਿਹਾ ਕਿ ਸਮੁੱਚੀ ਟੀਮ ਦੇ ਸਹਿਯੋਗ ਨਾਲ ਪਿੰਡ-ਪਿੰਡ ਘਰ ਘਰ ਜਾ ਕੇ ਭਾਰਤੀ ਜਨਤਾ ਪਾਰਟੀ ਦੀਆਂ ਰੀਤੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਵੀ ਭਾਜਪਾ ਦੀਆਂ ਨੀਤੀਆਂ ਨੂੰ ਸਮਝ ਚੁੱਕੇ ਹਨ ਅਤੇ ਧੜਾਧੜ ਭਾਜਪਾ ਵਿੱਚ ਸ਼ਮੂਲੀਅਤ ਕਰ ਰਹੇ ਹਨ।
ਇਸ ਮੌਕੇ 'ਤੇ ਲਗਾਏ ਗਏ ਕੈਂ ਪ ਵਿੱਚ ਲੋਕਾਂ ਨੂੰ ਮੁਫਤ ਇਲਾਜ ਲਈ ਮੈਡੀਕਲ ਕਾਰਡ,ਕਿਸਾਨ ਸਨਮਾਨ ਨਿਧੀ ਯੋਜਨਾ,ਅਵਾਸ ਯੋਜਨਾ,ਈ-ਸ਼੍ਰਮ ਕਾਰਡ,ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ,ਐੱਨ.ਐੱਸ.ਏ.ਪੀ ਤਹਿਤ ਪੈਨਸ਼ਨ,ਪ੍ਰਧਾਨ ਮੰਤਰੀ ਸੂਰਯਾ ਘਰ ਮੁਫਤ ਬਿਜਲੀ ਯੋਜਨਾ,ਟੂਲ ਕਿੱਟ,ਸਿਲਾਈ ਸਿਖਲਾਈ ਕੈਂਪ ਆਦਿ ਸਕੀਮਾਂ ਤਹਿਤ ਲੋਕਾਂ ਨੂੰ ਸਹੂਲਤ ਦਿੱਤੀ ਗਈ।ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਸਰਕਲ ਪ੍ਰਧਾਨ ਭੋਲਾ ਸਿੰਘ ਰਾਣਾ,ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਮਾਸਟਰ ਬਲਦੇਵ ਸਿੰਘ ਮੰਡ,ਬਲਧੀਰ ਸਿੰਘ,ਸਵਿੰਦਰ ਸਿੰਘ ਠੱਠਗੜ,ਪਿੰਡ ਪੰਡੋਰੀ ਸਿੱਧਵਾਂ ਦੇ ਮੋਹਤਬਰ ਲੋਕ ਜਿੰਨਾਂ ਵਿੱਚ ਪੰਚਾਇਤ ਮੈਂਬਰ ਪ੍ਰਭਜੀਤ ਸਿੰਘ,ਰਣਜੀਤ ਸਿੰਘ,ਅੰਮ੍ਰਿਤ ਸਿੰਘ, ਪਰਮਿੰਦਰ ਸਿੰਘ, ਲਖਬੀਰ ਸਿੰਘ,ਗੁਰਜੀਤ ਸਿੰਘ,ਗੁਰਪ੍ਰੀਤ ਸਿੰਘ,ਸ਼ਰਨਬੀਰ ਸਿੰਘ,ਹਰਜਿੰਦਰ ਸਿੰਘ, ਗੁਰਨਾਮ ਸਿੰਘ,ਜੋਬਨਪ੍ਰੀਤ ਸਿੰਘ,ਗੁਰਪ੍ਰੀਤ ਸਿੰਘ,ਸਤਨਾਮ ਸਿੰਘ,ਹਰਪ੍ਰੀਤ ਸਿੰਘ ਆਦਿ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ।
Leave a Reply